ਵਟਸਐਪ 'ਤੇ ਹੁਣ ਮਿਲੇਗਾ ਡੁਪਲੀਕੇਟ ਇਲੈਕਟਰੀਸਿਟੀ ਬਿਲ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਤੁਸੀਂ ਲੋਕਾਂ ਦੇ ਘਰ 'ਤੇ ਇਲੈਕਟਰਸਿਟੀ ਬਿਲ ਦੀ ਫਿਜੀਕਲ ਕਾਪੀ ਆਉਂਦੀ ਹੋਵੇਗੀ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬਿਲ ਦੀ ਫਿਜੀਕਲ ਕਾਪੀ ਤੁਹਾਨੂੰ ਮਿਸ ਹੋ ...

Whatsapp

ਨਵੀਂ ਦਿੱਲੀ : ਤੁਸੀਂ ਲੋਕਾਂ ਦੇ ਘਰ 'ਤੇ ਇਲੈਕਟਰਸਿਟੀ ਬਿਲ ਦੀ ਫਿਜੀਕਲ ਕਾਪੀ ਆਉਂਦੀ ਹੋਵੇਗੀ ਪਰ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਬਿਲ ਦੀ ਫਿਜੀਕਲ ਕਾਪੀ ਤੁਹਾਨੂੰ ਮਿਸ ਹੋ ਜਾਂਦੀ ਹੈ। ਇਹ ਸਮੱਸਿਆ ਕਈ ਲੋਕਾਂ ਨੂੰ ਆਉਂਦੀ ਹੋਵੇਗੀ ਪਰ ਇਕ ਅਜਿਹਾ ਤਰੀਕਾ ਵੀ ਹੈ ਜਿਸ ਦੇ ਨਾਲ ਤੁਸੀਂ ਇਲੈਕਟਰੀ ਸਿਟੀ ਬਿਲ ਦੀ ਸਾਫਟ ਕਾਪੀ ਡਾਉਨਲੋਡ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਦਿੱਲੀ ਇਲੈਕਟਰੀਸਿਟੀ ਡਿਸਟਰੀਬਿਊਸ਼ਨ ਕੰਪਨੀ (Discom) BSES ਨੇ ਹਾਲ ਹੀ ਵਿਚ ਅਪਣੇ ਗਾਹਕਾਂ ਲਈ ਵਟਸਐਪ 'ਤੇ ਡੁਪਲੀਕੇਟ ਬਿਲ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ।

ਵਟਸਐਪ ਤੋਂ ਲੋਕ ਹੁਣ ਇਲੈਕਟਰਸਿਟੀ ਬਿਲ ਦੀ ਸਾਫਟ ਕਾਪੀ ਡਾਉਨਲੋਡ ਕਰ ਸਕਣਗੇ। ਤੁਹਾਨੂੰ ਦੱਸ ਦਈਏ ਕਿ BSES ਨੇ ਇਸ ਸਰਵਿਸ ਲਈ SAP ਅਤੇ IOMS ਪਲੇਟਫਾਰਮ ਤੋਂ ਇੰਟੀਗਰੇਸ਼ਨ ਕੀਤਾ ਹੈ। ਇਸ ਦੇ ਲਈ ਯੂਜ਼ਰ ਨੂੰ BSES ਦਾ ਵਟਸਐਪ ਨੰਬਰ 9999919123 ਅਪਣੇ ਫੋਨ 'ਚ ਸੇਵ ਕਰਨਾ ਹੋਵੇਗਾ। ਇਸ ਨੰਬਰ 'ਤੇ ਯੂਜ਼ਰ ਨੂੰ ਇਕ ਮੈਸੇਜ ਕਰਨਾ ਹੋਵੇਗਾ। ਇਸ ਵਿਚ ਉਨ੍ਹਾਂ ਨੂੰ  #Bill9 - digit (ਤੁਹਾਡਾ ਬਿਲ ਅਕਾਉਂਟ ਨੰਬਰ) ਨੰਬਰ ਲਿਖਣਾ ਹੋਵੇਗਾ। ਮੈਸੇਜ ਡਿਲੀਵਰ ਹੋਣ ਤੋਂ ਬਾਅਦ ਯੂਜ਼ਰ ਨੂੰ ਡੁਪਲੀਕੇਟ ਬਿਲ ਮਿਲ ਜਾਵੇਗਾ।

ਇਹ ਸਰਵਿਸ 23 ਜਨਵਰੀ ਨੂੰ ਲਾਂਚ ਕੀਤੀ ਗਈ ਸੀ। ਖਬਰਾਂ ਮੁਤਾਬਕ ਇਸ ਨੂੰ ਈਸਟ ਅਤੇ ਸੇਂਟਰਲ ਦਿੱਲੀ ਵਿਚ ਵੀ ਵਧਾਇਆ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ BSES ਨੇ ਵਟਸਐਪ ਦੇ ਜਰੀਏ ਅਪਣੇ ਯੂਜ਼ਰ ਨੂੰ ਕਈ ਸਰਵਿਸ ਉਪਲੱਬਧ ਕਰਾਈ ਹੈ। ਇਸ ਤੋਂ ਪਹਿਲਾਂ ਵੀ Discom ਨੇ ਵਟਸਐਪ ਦੇ ਜਰੀਏ ਸ਼ਿਕਾਇਤ ਦਰਜ ਕਰਨ ਦੀ ਸਹੂਲਤ ਦਿੱਤੀ ਸੀ।

ਇਸ ਦੇ ਜਰੀਏ ਯੂਜ਼ਰ ਸਪਲਾਈ ਨਾ ਮਿਲਣ ਅਤੇ ਬਿਜਲੀ ਚੋਰੀ ਕਰਨ ਨੂੰ ਲੈ ਕੇ ਸ਼ਿਕਾਇਤ ਕਰ ਸਕੋਗੇ। BSES ਅਜਿਹਾ ਪਹਿਲਾ Discom ਹੈ ਜੋ ਵਟਸਐਪ 'ਤੇ ਇਲੈਕਟਰਸਿਟੀ ਬਿਲ ਉਪਲੱਬਧ ਕਰਾ ਰਿਹਾ ਹੈ। ਇਸ ਤੋਂ ਇਲਾਵਾ ਇਹ ਡਿਜੀਟਲ ਪੇਮੈਂਟਸ ਨੂੰ ਵੀ ਬੜਾਵਾ ਦੇ ਰਹੇ ਹਨ। ਨਾਲ ਹੀ ਕਈ ਵਾਲੇਟ ਕੰਪਨੀਆਂ ਦੇ ਨਾਲ ਸਾਂਝੇ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਬਿਲ ਪੇਮੈਂਟਸ ਦੇ ਸਮੇਂ ਤੇ ਕਰਨ ਲਈ ਕੈਸ਼ਬੈਕ ਸਕੀਮ ਵੀ ਦਿੱਤੀ ਜਾ ਰਹੀ ਹੈ।