ਵਾਟਸਐਪ ਦਾ ਨਵਾਂ ਫੀਚਰ, ਹੁਣ ਤੇਜ਼ੀ ਨਾਲ ਸ਼ੇਅਰ ਹੋਣਗੀਆਂ ਤਸਵੀਰਾਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਾਟਸਐਪ ਯੂਜਰਜ਼ ਲਈ ਇਕ ਚੰਗੀ ਖ਼ਬਰ ਹੈ।  ਕੰਪਨੀ ਆਪਣੇ ਐਂਡਰਾਇਡ ਅਤੇ ਆਈਫੋਨ ਯੂਜਰਜ਼ ਲਈ ਇਕ ਵਧੀਆ .....

WhatsApp

ਵਾਟਸਐਪ ਯੂਜਰਜ਼ ਲਈ ਇਕ ਚੰਗੀ ਖ਼ਬਰ ਹੈ।  ਕੰਪਨੀ ਆਪਣੇ ਐਂਡਰਾਇਡ ਅਤੇ ਆਈਫੋਨ ਯੂਜਰਜ਼ ਲਈ ਇਕ ਵਧੀਆ ਫ਼ੀਚਰ ਲਿਆ ਰਹੀ ਹੈ, ਜਿਸ ਵਿਚ ਫੋਟੋਆਂ ਸ਼ੇਅਰ ਕਰਨ ਵਿਚ ਸਿਰਫ਼ ਕੁੱਝ ਸੇਕੈਂਡ ਲੱਗਣਗੇ। ਰਿਪੋਰਟ ਦੇ ਮੁਤਾਬਕ, ਕੰਪਨੀ ਆਪਣੇ ਯੂਜਰਜ਼ ਲਈ ਪਰਿਡਿਕਟਡ ਅਪਲੋਡ ਨਾਮ ਦਾ ਫ਼ੀਚਰ ਲਿਆ ਰਹੀ ਹੈ। ਇਹ ਫ਼ੀਚਰ ਆਰਟੀਫਿਸ਼ੀਅਲ ਇੰਟੇਲੀਜੈਂਸ ਉਤੇ ਚੱਲੇਗਾ, ਜਿਸ ਵਿਚ ਚੈਟ ਕਰਦੇ ਵਾਟਸਐਪ ਅਨੁਮਾਨ ਲਗਾ ਲੇਣਗੇ ਕਿ ਯੂਜਰ ਫੋਟੋਆਂ ਸ਼ੇਅਰ ਕਰ ਸਕਦਾ ਹੈ ਅਤੇ ਫੋਟੋ ਪਹਿਲਾਂ ਸਰਵਰ ਉਤੇ ਅਪਲੋਡ ਕਰ ਦਿਤੀਆਂ ਜਾਣਗੀਆਂ, ਜਿਸ ਦੇ ਨਾਲ ਫੋਟੋ ਭੇਜਣ ਵਿਚ ਘੱਟ ਤੋਂ ਘੱਟ ਸਮਾਂ ਲੱਗੇਗਾ।