ਇਥੇ ਦੀ ਸਰਕਾਰ ਨੇ ਵਟਸਐਪ ਅਤੇ ਫ਼ੇਸਬੁਕ ਯੂਜ਼ਰਜ਼ 'ਤੇ ਲਗਾਇਆ ਟੈਕਸ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਯੂਗਾਂਡਾ ਸਰਕਾਰ ਨੇ ਗੱਪਸ਼ੱਪ 'ਤੇ ਰੋਕ ਲਗਾਉਣ ਅਤੇ ਮਾਮਲਾ ਗਹਾਉਣ ਦੇ ਟੀਚੇ ਨਾਲ ਸੋਸ਼ਲ ਮੀਡੀਆ ਪਲੇਟਫ਼ਾਰਮ ਜਿਵੇਂ ਫ਼ੇਸਬੁਕ,  ਵਟਸਐਪ, ਵਾਇਬਰ ਅਤੇ ਟਵਿੱਟਰ ਯੂਜ਼ਰਜ਼ 'ਤੇ...

facebook and whatsapp

ਯੂਗਾਂਡਾ : ਯੂਗਾਂਡਾ ਸਰਕਾਰ ਨੇ ਗੱਪਸ਼ੱਪ 'ਤੇ ਰੋਕ ਲਗਾਉਣ ਅਤੇ ਮਾਮਲਾ ਗਹਾਉਣ ਦੇ ਟੀਚੇ ਨਾਲ ਸੋਸ਼ਲ ਮੀਡੀਆ ਪਲੇਟਫ਼ਾਰਮ ਜਿਵੇਂ ਫ਼ੇਸਬੁਕ,  ਵਟਸਐਪ, ਵਾਇਬਰ ਅਤੇ ਟਵਿੱਟਰ ਯੂਜ਼ਰਜ਼ 'ਤੇ ਟੈਕਸ ਲਗਾਉਣ ਦਾ ਵਿਵਾਦਮਈ ਫ਼ੈਸਲਾ ਕੀਤਾ ਹੈ। ਮੀਡੀਆ ਰਿਪੋਰਟ ਤੋਂ ਇਹ ਜਾਣਕਾਰੀ ਮਿਲੀ। ਦੇਰ ਰਾਤ ਦੀ ਰਿਪੋਰਟ ਮੁਤਾਬਕ, ਨਵੇਂ ਉਤਪਾਦ ਡਿਊਟੀ ਬਿੱਲ ਦੇ ਮੁਤਾਬਕ ਇਸ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਕਰਨ ਵਾਲੇ 'ਤੇ ਹਰ ਇਕ ਦਿਨ 200 ਸ਼ਿਲਿੰਗ (0.05 ਡਾਲਰ) ਦੀ ਦਰ ਨਾਲ ਜੁਮਾਰਨਾ ਲਗੇਗਾ।

ਯਾਨੀ ਭਾਰਤੀ ਮੁਦਰਾ ਵਿਚ 3.35 ਰੁਪਏ ਹੋਵੇਗਾ। ਇਹ ਟੈਕਸ ਇਕ ਜੁਲਾਈ ਤੋਂ ਪਰਭਾਵੀ ਹੋਵੇਗਾ। ਸੋਸ਼ਲ ਮੀਡੀਆ ਕਾਨੂੰਨ ਵਿਚ ਬਦਲਾਅ ਲਈ ਪਹਿਲ ਕਰਨ ਵਾਲੇ ਦੇਸ਼ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਮਾਰਚ ਵਿਚ ਕਿਹਾ ਸੀ ਕਿ ਸੋਸ਼ਲ ਮੀਡੀਆ ਫ਼ਾਲਤੂ ਦੀ ਗੱਲਬਾਤ ਅਤੇ ਅਫ਼ਵਾਹਾਂ ਨੂੰ ਹੱਲਾਸ਼ੇਰੀ ਦਿੰਦਾ ਹੈ। ਖ਼ਜ਼ਾਨਾ-ਮੰਤਰੀ ਮਾਟਿਆ ਕਾਸੈਜਾ ਨੂੰ ਲਿਖੇ ਪੱਤਰ ਵਿਚ ਮੁਸੇਵੇਨੀ ਨੇ ਜ਼ੋਰ ਦੇ ਕੇ ਕਿਹਾ ਕਿ ਸੋਸ਼ਲ ਮੀਡੀਆ ਤੋਂ ਪ੍ਰਾਪਤ ਟੈਕਸ ਨਾਲ ਦੇਸ਼ ਵਿਚ ਫ਼ਾਲਤੂ ਗੱਲਾਂ ਅਤੇ ਅਫ਼ਵਾਹਾਂ ਦੇ ਦੁਸ਼ ਪ੍ਰਭਾਵਾਂ ਤੋਂ ਨਿਬੜਨ ਵਿਚ ਮਦਦ ਮਿਲੇਗੀ।

ਇਸ ਦੇ ਨਾਲ ਹੀ ਇਸ ਤੋਂ ਦੇਸ਼ ਦੇ ਵਧਦੇ ਰਾਸ਼ਟਰੀ ਕਰਜ਼ ਨੂੰ ਚੁਕਾਉਣ ਵਿਚ ਵੀ ਮਦਦ ਮਿਲੇਗੀ। ਨਵੇਂ ਕਾਨੂੰਨ ਵਿਚ ਇਹ ਪ੍ਰਬੰਧ ਵੀ ਕੀਤਾ ਗਿਆ ਹੈ ਕਿ ਮੋਬਾਇਲ ਤੋਂ ਪੈਸੇ ਦੇ ਲੈਣ - ਦੇਣ ਦੇ ਕੁਲ ਜੋੜ 'ਤੇ ਵੀ ਇਕ ਫ਼ੀ ਸਦੀ ਟੈਕਸ ਦੇਣਾ ਹੋਵੇਗਾ। ਯੂਗਾਂਡਾ ਵਿਚ 2੦16 ਵਿਚ ਰਾਸ਼ਟਰਪਤੀ ਚੋਣ ਦੇ ਮੌਕੇ 'ਤੇ ਰਾਸ਼ਟਰਪਤੀ ਮੁਸੇਵੇਨੀ ਨੇ ਇਸ 'ਤੇ ਰੋਕ ਲਗਾ ਦਿਤੀ ਸੀ ਅਤੇ ਕਿਹਾ ਸੀ ਕਿ ਅਜਿਹਾ ਝੂਠ ਨੂੰ ਫ਼ੈਲਣ ਤੋਂ ਰੋਕਣ ਲਈ ਕੀਤਾ ਗਿਆ ਹੈ।