Nokia ਦੇ ਪੰਜ ਕੈਮਰਿਆਂ ਵਾਲੇ ਇਸ ਸਮਾਰਟਫੋਨ ‘ਤੇ ਮਿਲ ਰਹੀ ਹੈ 3 ਹਜ਼ਾਰ ਦੀ ਭਾਰੀ ਛੋਟ

ਏਜੰਸੀ

ਜੀਵਨ ਜਾਚ, ਤਕਨੀਕ

Nokia ਨੇ ਪਿਛਲੇ ਮਹੀਨੇ ਹੀ ਭਾਰਤ ਵਿਚ ਅਪਣੇ 5 ਕੈਮਰਿਆਂ ਵਾਲੇ ਸਮਰਾਟਫੋਨ Nokia 9 PureView ਨੂੰ ਲਾਂਚ ਕੀਤਾ ਸੀ।

Nokia's 5-camera phone

ਨਵੀਂ ਦਿੱਲੀ: Nokia ਨੇ ਪਿਛਲੇ ਮਹੀਨੇ ਹੀ ਭਾਰਤ ਵਿਚ ਅਪਣੇ 5 ਕੈਮਰਿਆਂ ਵਾਲੇ ਸਮਰਾਟਫੋਨ Nokia 9 PureView ਨੂੰ ਲਾਂਚ ਕੀਤਾ ਸੀ। ਭਾਰਤ ਵਿਚ ਇਸ ਸਮਾਰਟਫੋਨ ਨੂੰ 49,999 ਰੁਪਏ ਵਿਚ ਲਾਂਚ ਕੀਤਾ ਗਿਆ ਸੀ। ਫਿਲਹਾਲ Amazon ਇੰਡੀਆ ਦੀ ਸਾਈਟ ‘ਤੇ ਇਸ ਸਮਾਰਟਫੋਨ ਨੂੰ 46,900 ਰੁਪਏ ਵਿਚ ਵੇਚਿਆ ਜਾ ਰਿਹਾ ਹੈ। ਭਾਵ ਇਸ ਸਮਾਰਟਫੋਨ ‘ਤੇ 3 ਹਜ਼ਾਰ ਰੁਪਏ ਦੀ ਵੱਡੀ ਛੋਟ ਦਿੱਤੀ ਜਾ ਰਹੀ ਹੈ।

Amazon ਇੰਡੀਆ ਦੀ ਸਾਈਟ ‘ਤੇ ਫਿਲਹਾਲ Nokia 9 PureView (Blue 6GB Ram/ 128GB Storage) ਨੂੰ 46,900 ਰੁਪਏ ਵਿਚ ਲਿਸਟ ਕੀਤਾ ਗਿਆ ਹੈ। ਇਹ ਡਿਸਕਾਊਂਟ ਕਦੋਂ ਤੱਕ ਮੌਜੂਦ ਰਹੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਇਸ ਨਾਲ ਹੀ ਦੱਸ ਦਈਏ ਕਿ ਈ-ਕਾਮਰਸ ‘ਤੇ ਇਸ ਸਮਾਰਟਫੋਨ ‘ਤੇ 7500 ਰੁਪਏ ਤੱਕ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 5 ਕੈਮਰਿਆਂ ਵਾਲੇ ਇਸ ਸਮਾਰਟਫੋਨ ‘ਤੇ 2208 ਰੁਪਏ ਪ੍ਰਤੀਮਹੀਨੇ ਦੀ ਸ਼ੁਰੂਆਤੀ ਕੀਮਤ ‘ਤੇ ਨੋ-ਕਾਸਟ EMI ਦਾ ਵੀ ਪੂਰਾ ਲਾਭ ਲਿਆ ਜਾ ਸਕਦਾ ਹੈ।

ਨੋਕੀਆ ਦੇ ਇਸ ਸਮਾਰਟਫੋਨ ਨੂੰ 25 ਫਰਵਰੀ ਨੂੰ ਮੋਬਾਈਲ ਵਿਸ਼ਵ ਕਾਂਗਰਸ 2019 ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ਸਮਾਰਟਫੋਨ ਵਿਚ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਅਤੇ QHD+ਰੈਜ਼ੋਲਿਉਸ਼ਨ ਨਾਲ 5.99 ਇੰਚ pOLED ਡਿਸਪਲੇਅ ਦਿੱਤਾ ਗਿਆ ਹੈ। ਜਿੱਥੋਂ ਤੱਕ ਕੈਮਰਿਆਂ ਦੀ ਗੱਲ ਹੈ ਤਾਂ ਇਸ ਵਿਚ f/1.82 ਅਪਰਚਰ ਦੇ ਨਾਲ 12 ਮੈਗਾਪਿਕਸਲ ਦੇ 5 ਕੈਮਰੇ ਦਿੱਤੇ ਗਏ ਹਨ।

ਤਕਨੀਕ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ