UPI ਦੀ ਵਰਤੋਂ ਕਰਕੇ ਇੰਝ ਕਢਵਾਉ ATM ਤੋਂ ਪੈਸੇ; NPCI ਨੇ ਦਸਿਆ ਆਸਾਨ ਤਰੀਕਾ
ਨਵਾਂ ਯੂ.ਪੀ.ਆਈ. ਏ.ਟੀ.ਐਮ. ਇਕ ਨਿਯਮਤ ਏ.ਟੀ.ਐਮ. ਦੀ ਤਰ੍ਹਾਂ ਹੀ ਕੰਮ ਕਰੇਗਾ
ਮੁੰਬਈ : ਡਿਜੀਟਲ ਇੰਡੀਆ ਵੱਲ ਵਧ ਰਿਹਾ ਭਾਰਤ ਦੁਨੀਆਂ ਭਰ ਵਿਚ ਮਿਸਾਲ ਕਾਇਮ ਕਰ ਰਿਹਾ ਹੈ। ਇਸ ਦੇ ਚਲਦਿਆਂ ਹੁਣ ਐਨ.ਪੀ.ਸੀ.ਆਈ. ਦੁਆਰਾ ਵਿਕਸਤ ਅਤੇ ਐਨ.ਸੀ.ਆਰ. ਕਾਰਪੋਰੇਸ਼ਨ ਦੁਆਰਾ ਸੰਚਾਲਤ ਏ.ਟੀ.ਐਮ. ਵਿਚੋਂ ਡੈਬਿਟ ਕਾਰਡ ਤੋਂ ਬਿਨਾਂ ਯੂ.ਪੀ.ਆਈ. ਦੀ ਵਰਤੋਂ ਕਰਕੇ ਨਕਦੀ ਕਢਵਾਈ ਜਾ ਸਕਦੀ ਹੈ।
ਇਸ ਤਕਨੀਕ ਨਾਲ ਸਮਾਰਟਫ਼ੋਨਾਂ ਰਾਹੀਂ ਨਿਰਵਿਘਨ ਲੈਣ-ਦੇਣ ਅਤੇ ਬੈਂਕਿੰਗ ਵਿਚ ਆਸਾਨੀ ਹੋਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਰਵਿਸੁਤੰਜਨੀ ਦੁਆਰਾ ਇਕ ਵੀਡੀਉ ਵਿਚ, ਫਿਨਟੇਕ ਇਨਫਲੂਐਂਸਰ ਨੂੰ ਇਹ ਦਿਖਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਕਿ ਯੂ.ਪੀ.ਆਈ. ਦੀ ਵਰਤੋਂ ਕਰਦੇ ਹੋਏ ਏ.ਟੀ.ਐਮ. ਤੋਂ ਨਕਦ ਕਿਵੇਂ ਕਢਵਾਉਣੀ ਹੈ।
ਵੀਡੀਉ ਖਾਸ ਤੌਰ 'ਤੇ ਯੂ.ਪੀ.ਆਈ ਰਾਹੀਂ ਨਕਦੀ ਕਢਵਾਉਣ ਲਈ ਬਣਾਈ ਗਈ ਮਸ਼ੀਨ ਤੋਂ ਬਣਾਈ ਗਈ ਹੈ, ਜਿਸ ਨੂੰ ਮੁੰਬਈ ਵਿਚ ਗਲੋਬਲ ਫਿਨਟੇਕ ਫੈਸਟ ਵਿਚ ਪ੍ਰਦਰਸ਼ਤ ਕੀਤਾ ਗਿਆ ਹੈ। ਇਹ ਤਕਨਾਲੋਜੀ ਅਜੇ ਜਨਤਕ ਸੁਵਿਧਾ ਲਈ ਨਹੀਂ ਲਗਾਈ ਗਈ ਹੈ। ਨਵਾਂ ਯੂ.ਪੀ.ਆਈ. ਏ.ਟੀ.ਐਮ. ਇਕ ਨਿਯਮਤ ਏ.ਟੀ.ਐਮ. ਦੀ ਤਰ੍ਹਾਂ ਹੀ ਕੰਮ ਕਰੇਗਾ।
UPI ਦੀ ਵਰਤੋਂ ਕਰਕੇ ਨਕਦੀ ਕਿਵੇਂ ਕੱਢੀਏ?
ਜਿਵੇਂ ਕਿ ਵਾਇਰਲ ਵੀਡੀਉ ਵਿਚ ਦਿਖਾਇਆ ਗਿਆ ਹੈ, UPI ATM ਰਾਹੀਂ ਕੁੱਝ ਸਟੈਪ ਦੀ ਵਰਤੋਂ ਕਰਕੇ ਨਕਦੀ ਕਢਵਾਈ ਜਾ ਸਕਦੀ ਹੈ।
1: ਮਸ਼ੀਨ 'ਤੇ ਪ੍ਰਦਰਸ਼ਤ "UPI ਕਾਰਡਲੈੱਸ ਕੈਸ਼" 'ਤੇ ਕਲਿੱਕ ਕਰੋ।
2: ਦਿਤੇ ਗਏ ਵਿਕਲਪਾਂ ਜਿਵੇਂ ਕਿ 100, 500, 1000, 2000 ਜਾਂ 5000 ਵਿਚੋਂ ਮੁੱਲ ਦੀ ਚੋਣ ਕਰੋ।
3: ਇਕ ਵਾਰ ਰਕਮ ਦੀ ਚੋਣ ਹੋਣ ਤੋਂ ਬਾਅਦ, ਇਕ QR ਕੋਡ ਸਕ੍ਰੀਨ 'ਤੇ ਪ੍ਰਦਰਸ਼ਤ ਹੋਵੇਗਾ, ਇਸ ਲਈ BHIM UPI ਦੀ ਵਰਤੋਂ ਕਰਕੇ ਇਸ ਨੂੰ ਸਕੈਨ ਕਰੋ।
4: BHIM UPI 'ਤੇ "ਨਕਦੀ ਕਢਵਾਉਣ" ਦੇ ਸੰਕੇਤ ਦੀ ਪੁਸ਼ਟੀ ਕਰੋ।
5: ਆਪਣਾ ਪਿੰਨ ਦਰਜ ਕਰੋ ਅਤੇ ਫ਼ੋਨ 'ਤੇ ਇਕ ਪੁਸ਼ਟੀਕਰਨ ਸੁਨੇਹਾ ਦਿਖਾਇਆ ਜਾਵੇਗਾ।