ਆ ਗਈ ਦੇਸ਼ ਦੀ ਸਭ ਤੋਂ ਸਸਤੀ 7 Seater ਕਾਰ, ਜਾਣੋ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤੀ ਆਟੋ-ਮੋਬਾਈਲ ਬਾਜ਼ਾਰ 'ਚ ਕਈ ਅਜਿਹੀਆਂ ਕਾਰਾਂ ਮੌਜੂਦ ਹਨ ਜਿਹੜੀਆਂ...

7 Seater Car

ਨਵੀਂ ਦਿੱਲੀ: ਭਾਰਤੀ ਆਟੋ-ਮੋਬਾਈਲ ਬਾਜ਼ਾਰ 'ਚ ਕਈ ਅਜਿਹੀਆਂ ਕਾਰਾਂ ਮੌਜੂਦ ਹਨ ਜਿਹੜੀਆਂ ਵੱਡੇ ਪਰਿਵਾਰਾਂ ਲਈ ਫਿੱਟ ਬੈਠਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵੱਡੇ ਪਰਿਵਾਰ ਲਈ ਕੋਈ ਕਿਫ਼ਾਇਤੀ ਤੇ ਲੁੱਕ 'ਚ ਬਿਹਤਰੀਨ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 5 ਲੱਖ ਰੁਪਏ ਦੇ ਕਰੀਬ ਤਾਂ ਅਸੀਂ ਤੁਹਾਨੂੰ Renault Triber ਬਾਰੇ ਦੱਸ ਰਹੇ ਹਾਂ ਜਿਹੜੀ ਕਿਸੇ ਸਾਧਾਰਨ ਹੈਚਬੈਕ ਦੀ ਕੀਮਤ 'ਚ ਆਉਂਦੀ ਹੈ ਤੇ ਸਪੇਸ ਤੇ ਫੀਚਰਜ਼ 'ਚ ਕਾਫ਼ੀ ਜ਼ਿਆਦਾ ਹੈ।

ਪਾਵਰ ਤੇ ਸਪੈਸੀਫਿਕੇਸ਼ਨਜ਼

ਪਾਵਰ ਤੇ ਸਪੈਸੀਫਿਕੇਸ਼ਨਜ਼ ਦੀ ਗੱਲ ਕਰੀਏ ਤਾਂ Renault Triber 'ਚ 999cc ਦਾ 3 ਸਿਲੰਡਰ ਵਾਲਾ ਪੈਟਰੋਲ ਇੰਜਣ ਦਿੱਤਾ ਗਿਆ ਹੈ ਜਿਹੜਾ 72 Ps ਦੀ ਪਾਵਰ ਤੇ 96 Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਕਾਰ 'ਚ ਮਲਟੀ ਪੁਆਇੰਟ ਫਿਊਲ ਇੰਜੈਕਸ਼ਨ ਦਿੱਤਾ ਗਿਆ ਹੈ।

ਰੰਗਾਂ ਦੇ ਬਦਲ

ਅਜੋਕੇ ਸਮੇਂ ਲੋਕਾਂ ਲਈ ਕਾਰਾਂ ਦੇ ਰੰਗਾਂ ਦਾ ਕਾਫ਼ੀ ਮਹੱਤਵ ਹੈ ਤਾਂ ਇਸ ਨੂੰ ਧਿਆਨ 'ਚ ਰੱਖਦੇ ਹੋਏ Renault Triber ਨੂੰ ਕੰਪਨੀ ਨੇ ਮੈਟਲ ਮਸਟਰਡ, ਇਲੈਕਟ੍ਰਿਕ ਬਲਿਊ, ਫੇਅਰੀ ਰੈੱਡ, ਮੂਨ ਲਾਈਟ ਸਿਲਵਰ ਤੇ ਆਈਸ ਕੂਲ ਵ੍ਹਾਈਟ ਵਰਗੇ 5 ਰੰਗਾਂ ਦੇ ਬਦਲ 'ਚ ਉਤਾਰਿਆ ਹੈ।

ਫੀਚਰਜ਼

ਸੇਫਟੀ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ Renault Triber 'ਚ ਫਰੰਟ ਏਅਰਬੈਗ-ਡਰਾਈਵ ਤੇ ਪੈਸੰਜਰ ਏਅਰਬੈਗ, Loan Limiter + Pretensioner, ਐਂਟੀ ਲੌਕ ਬ੍ਰੇਕਿੰਗ ਸਿਸਟਮ, ਈਬੀਡੀ, ਸਪੀਡ ਅਲਰਟ ਵਾਰਨਿੰਗ, ਡਰਾਈਵਰ ਤੇ ਪੈਸੰਜਰ ਲਈ ਸੀਟ ਬੈਲਟ ਰਿਮਾਈਂਡਰ, ਰੀਅਰ ਪਾਰਕਿੰਗ ਸੈਂਸਰ ਤੇ ਪੈਡੇਸਟ੍ਰੀਅਨ ਪ੍ਰੋਟੈਕਸ਼ਨ ਵਰਗੇ ਫੀਚਰਜ਼ ਦਿੱਤੇ ਗਏ ਹਨ।

ਡਾਇਮੈਂਸ਼ਨ

ਅਕਾਰ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੋਵੇ ਤਾਂ ਇਸ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀ ਨੇ ਇਸ ਐੱਮਪੀਵੀ ਦੀ ਲੰਬਾਈ 3990mm, ਚੌੜਾਈ 1739mm, ਉਚਾਈ 1643mm, ਵ੍ਹੀਲ ਬੇਸ 2636mm, ਗਰਾਊਂਡ ਕਲੀਅਰੈਂਸ 182mm, ਫਰੰਟ ਟ੍ਰੈਕ 1547mm, ਰੀਅਰ ਟ੍ਰੈਕ 1545mm ਤੇ 40 ਲੀਟਰ ਦੀ ਸਮਰੱਥਾ ਵਾਲਾ ਫਿਊਲ ਟੈਂਕ ਦਿੱਤਾ ਗਿਆ ਹੈ।

ਸਸਪੈਂਸ਼ਨ

ਸਸਪੈਂਸ਼ਨ ਦੀ ਗੱਲ ਕਰੀਏ ਤਾਂ Triber ਦੇ ਫਰੰਟ 'ਚ ਲੋਅਰ ਟ੍ਰਾਇਂਗਲ ਤੇ ਕੋਇਲ ਸਪ੍ਰਿੰਗ ਨਾਲ ਪਿਸਿਊਡੋ ਮੈਕਫਰਸਨ ਸਟ੍ਰਟ ਤੇ ਰੀਅਰ 'ਚ ਟੋਰਸੀਅਨ ਬੀਮ ਐਕਸਲ ਸਸਪੈਂਸ਼ਨ ਦਿੱਤਾ ਗਿਆ ਹੈ।

ਬ੍ਰੇਕਿੰਗ ਸਿਸਟਮ

ਬ੍ਰੇਕਿੰਗ ਸਿਸਟਮ ਦੀ ਗੱਲ ਕਰੀਏ ਤਾਂ Triber ਦੇ ਫਰੰਟ 'ਚ ਡਿਸਕ ਤੇ ਰਿਅਰ 'ਚ ਡਰੱਮ ਬ੍ਰੇਕ ਦਿੱਤੇ ਗਏ ਹਨ।

ਕੀਮਤ

ਕੀਮਤ ਦੀ ਗੱਲ ਕਰੀਏ ਤਾਂ Renault Triber ਦੀ ਸ਼ੁਰੂਆਤੀ ਕੀਮਤ 4.95 ਲੱਖ ਰੁਪਏ (ਐਕਸ ਸ਼ੋਅਰੂਮ) ਹੈ।