ਜੇਕਰ ਇਹ ਨਿਯਮ ਭਾਰਤ 'ਚ ਲਾਗੂ ਹੋਇਆ ਤਾਂ ਬੰਦ ਹੋ ਸਕਦਾ ਹੈ ਵਟਸਐਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਭਾਰਤ 'ਚ ਚਲ ਰਹੀਆਂ ਸੋਸ਼ਲ ਮੀਡੀਆਂ ਕੰਪਨੀ ਦੇ ਲਈ ਸਰਕਾਰ ਵੱਲੋਂ ਤੈਅ ਕੀਤੇ ਕੁਝ ਨਿਯਮ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਇਨ੍ਹਾਂ ਨਾਲ ਵਟਸਐਪ ਦੇ ਵਜੂਦ ਨੂੰ ਭਾਰਤ...

Whatsapp

ਨਵੀਂ ਦਿੱਲੀ: ਭਾਰਤ 'ਚ ਚਲ ਰਹੀਆਂ ਸੋਸ਼ਲ ਮੀਡੀਆਂ ਕੰਪਨੀ ਦੇ ਲਈ ਸਰਕਾਰ ਵੱਲੋਂ ਤੈਅ ਕੀਤੇ ਕੁਝ ਨਿਯਮ ਜੇਕਰ ਲਾਗੂ ਹੋ ਜਾਂਦੇ ਹਨ ਤਾਂ ਇਨ੍ਹਾਂ ਨਾਲ ਵਟਸਐਪ ਦੇ ਵਜੂਦ ਨੂੰ ਭਾਰਤ 'ਚ ਖ਼ਤਰਾ ਹੋ ਸਕਦਾ ਹੈ। ਕੰਪਨੀ ਦੇ ਇਕ ਮੁੱਖ ਅਧਿਕਾਰੀ ਨੇ ਇਸ ਦੀ ਜਾਣਕਾਰੀ ਬੁੱਧਵਾਰ ਨੂੰ ਦਿੱਤੀ। ਭਾਰਤ 'ਚ ਵਟਸਐਪ ਦੇ 20 ਕਰੋੜ ਯੂਜ਼ਰ ਹਨ। ਹਾਲ ਹੀ 'ਚ ਕੰਪਨੀ ਦੇ ਕਮਯੂਨਿਕੇਸ਼ਨ ਮੁੱਖੀ ਕਾਰਲ ਵੂਗ ਨੇ ਕਿਹਾ, “ਪ੍ਰਸਤਾਵਤਿ ਨਿਯਮਾਂ 'ਚ ਜੋ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ, ਉਹ ਹੈ ਮੈਸੇਜਾਂ ਦੀ ਖੋਜ 'ਤੇ ਜ਼ੋਰ ਦੇਣਾ ਹੈ।

ਵਟਸਐਪ ਡਿਫਾਲਟ ਤੌਰ 'ਤੇ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਪੇਸ਼ਕਸ਼ ਕਰਦਾ ਹੈ ਜਿਸ ਦਾ ਮਤਲਬ ਇਹ ਹੈ ਕਿ ਸਿਰਫ ਮੈਸੇਜ ਭੇਜਣ ਵਾਲਾ ਅਤੇ ਉਸ ਨੂੰ ਹਾਸਲ ਕਰਨ ਵਾਲਾ ਹੀ ਮੈਸੇਜ ਪੜ੍ਹ ਸਕਦਾ ਹੈ। ਸਗੋਂ ਵਟਸਐਪ ਖੁਦ ਵੀ ਮੈਸੇਜ ਨਹੀਂ ਦੇਖ ਸਕਦਾ। ਵੂਗ ਦਾ ਕਹਿਣਾ ਹੈ ਕਿ ਇਸ ਫੀਚਰ ਤੋਂ ਬਿਨਾ ਵਟਸਐਪ ਬਿਲਕੁਲ ਨਵਾਂ ਐਪ ਬਣ ਜਾਵੇਗਾ।

ਵੂਗ ਨੇ ਨਵੇਂ ਨਿਯਮ ਲਾਗੀ ਹੋਣ ਤੋਂ ਬਾਅਦ ਭਾਰਤੀ ਬਾਜ਼ਾਰ ਤੋਂ ਬਾਹਰ ਨਿਕਲਣ ਦੀ ਸੰਭਾਵਨਾ ਨੂੰ ਖਾਰਿਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਭਾਰਤ ਨਾਲ ਗੱਲ ਕਰਨ ਦੀ ਪ੍ਰਕਿਰੀਆ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਅਫਵਾਹ ਫੈਲਾਉਣ ਵਾਲਿਆਂ ਤਕ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ ਪਰ ਸੋਸ਼ਲ ਮੀਡੀਆ ਪਲੇਟਫਾਰਮਸ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਲੋਂ ਪ੍ਰਸਤਾਵਿਤ ਨਿਯਮਾਂ ਦੇ ਤਹਤਿ ਅਪਣੀਆਂ ਸੇਵਾਵਾਂ ਦੀ ਦੁਰਵਰਤੋਂ ਰੋਕਣ ਅਤੇ ਹਿੰਸਾ ਫੈਲਣ ਤੋਂ ਰੋਕਣ ਲਈ ਇਕ ਸਹੀ ਪ੍ਰਕਿਰਿਆ ਦਾ ਪਾਲਣਾ ਕਰਨਾ ਪਵੇਗਾ।