Online ਚੋਰੀਆਂ ਤੇ ਠੱਗੀਆਂ ਦੇ ਮਾਮਲੇ ਵਿਚ ਭਾਰਤ ਤੀਜੇ ਨੰਬਰ 'ਤੇ 

ਏਜੰਸੀ

ਜੀਵਨ ਜਾਚ, ਤਕਨੀਕ

ਸਿਮੈਂਟਿਕ ਦਾ ਕਹਿਣਾ ਹੈ ਕਿ ਉਸ ਨੇ 37 ਲੱਖ ਹਮਲੇ ਨਾਕਾਮ ਕੀਤੇ। ਇਸ ਵਿਚ 33 ਫ਼ੀ ਸਦੀ ਹਮਲੇ ਨਵੰਬਰ–ਦਸੰਬਰ ਮਹੀਨੇ ਦੌਰਾਨ ਹੋਏ ਹਨ।

india is third in the world in online thefts and frauds

ਨਵੀਂ ਦਿੱਲੀ- ਤਿਉਹਾਰਾਂ ਦੇ ਸੀਜ਼ਨ ਦੌਰਾਨ ਆੱਨਲਾਈਨ ਵਿਕਰੀ ਤੇ ਖ਼ਰੀਦਦਾਰੀ ਮੌਕੇ ਥੋੜ੍ਹੇ ਸਾਵਧਾਨ ਰਹੋ। ਕਿਤੇ ਇੰਝ ਨਾ ਹੋਵੇ ਕਿ ਤੁਹਾਡਾ ਬੈਂਕ ਖਾਤਾ ਹੀ ਲੁੱਟਿਆ ਜਾਵੇ। ਆੱਨਲਾਈਨ ਲੈਣ–ਦੇਣ ਉੱਤੇ ਸਾਈਬਰ ਹੈਕਰਾਂ ਦੀ ਪੂਰੀ ਨਜ਼ਰ ਹੁੰਦੀ ਹੈ। ਉਹ ਖਪਤਕਾਰਾਂ ਦੇ ਕ੍ਰੈਡਿਟ ਤੇ ਡੇਬਿਟ ਕਾਰਡ ਦਾ ਡਾਟਾ ਚੋਰੀ ਕਰ ਕੇ ਬੈਂਕ ਖਾਤੇ ਖ਼ਾਲੀ ਕਰ ਦਿੰਦੇ ਹਨ। ਇੰਝ ਤੁਹਾਡੀ ਇੱਕ ਛੋਟੀ ਲਾਪਰਵਾਹੀ ਤੁਹਾਨੂੰ ਮਹਿੰਗੀ ਪੈ ਸਕਦੀ ਹੈ।

ਅਮਰੀਕਾ, ਆਸਟਰੇਲੀਆ ਤੋਂ ਬਾਅਦ ਭਾਰਤ ਵਿਚ ਹੈਕਿੰਗ ਦੇ ਮਾਮਲੇ ਸਭ ਤੋਂ ਜ਼ਿਆਦਾ ਵਧ ਰਹੇ ਹਨ। ਇੰਝ ਭਾਰਤ ਆੱਨਲਾਈਨ ਚੋਰੀਆਂ ਤੇ ਠੱਗੀਆਂ ਦੇ ਮਾਮਲਿਆਂ ਵਿਚ ਤੀਜੇ ਨੰਬਰ ਉੱਤੇ ਹੈ। ਸੂਚਨਾ ਤਕਨਾਲੋਜੀ ਖੇਤਰ ਵਿਚ ਕੰਪਨੀ ਸਿਮੈਂਟਿਕ ਦੀ ਰਿਪੋਰਟ ਮੁਤਾਬਕ ਸਾਲ 2018 ਦੌਰਾਨ ਹਰ ਮਹੀਨੇ 4,800 ਵੈੱਬਸਾਈਟਾਂ ਉੱਤੇ ਸਾਈਬਰ ਅਪਰਾਧੀਆਂ ਨੇ ਡਾਟਾ ਚੋਰੀ ਕਰਨ ਲਈ ਹਮਲਾ ਕੀਤਾ।

ਸਿਮੈਂਟਿਕ ਦਾ ਕਹਿਣਾ ਹੈ ਕਿ ਉਸ ਨੇ 37 ਲੱਖ ਹਮਲੇ ਨਾਕਾਮ ਕੀਤੇ। ਇਸ ਵਿਚ 33 ਫ਼ੀ ਸਦੀ ਹਮਲੇ ਨਵੰਬਰ–ਦਸੰਬਰ ਮਹੀਨੇ ਦੌਰਾਨ ਹੋਏ ਹਨ। ਦਰਅਸਲ, ਅਕਤੂਬਰ–ਨਵੰਬਰ ਦੇ ਮਹੀਨੇ ਤਿਉਹਾਰਾਂ ਦੇ ਹੁੰਦੇ ਹਨ। ਲੋਕ ਨਵੇਂ ਸਾਲ ਦੀਆਂ ਛੁੱਟੀਆਂ ਲਈ ਯਾਤਰਾ ਟਿਕਟ ਤੇ ਹੋਟਲ ਵੀ ਬੁੱਕ ਕਰਦੇ ਹਨ। ਇਸ ਦੌਰਾਨ ਕੰਪਨੀਆਂ ਵੱਲੋਂ ਵੀ ਬਹੁਤ ਦਿਲ–ਖਿੱਚਵੀਆਂ ਪੇਸ਼ਕਸ਼ਾਂ ਦਿੱਤੀਆਂ ਜਾਂਦੀਆਂ ਹਨ।

ਇਸੇ ਲਈ ਹੈਕਰ ਇਨ੍ਹਾਂ ਤਿਉਹਾਰਾਂ ਦੇ ਮੌਸਮ ਦੌਰਾਨ ਵੱਧ ਹਮਲੇ ਕਰਦੇ ਹਨ। ਇਸ ਲਈ ਕਿਸੇ ਪ੍ਰਸਿੱਧ ਵੈੱਬਸਾਈਟ ਵਰਗੀ ਵੈੱਬਸਾਈਟ ਬਣਾ ਲਈ ਜਾਂਦੀ ਹੈ। ਕ੍ਰੈਡਿਟ ਕਾਰਡ ਦਾ ਡਾਟਾ ਸ਼ੇਅਰ ਹੁੰਦਿਆਂ ਹੀ ਤੁਹਾਡਾ ਖਾਤਾ ਖ਼ਾਲੀ ਹੋ ਜਾਂਦਾ ਹੈ। ਇਸ ਤੋਂ ਇਲਾਵਾ ਈ–ਕਾਮਰਸ ਸਾਈਟ ਉੱਤੇ ਭੁਗਤਾਨ ਵੇਲੇ ਵੀ ਕਾਰਡ ਦਾ ਡਾਟਾ ਚੋਰੀ ਹੁੰਦਾ ਹੈ। ਫ਼ਾਰਮ ਜੈਕਿੰਗ ਤਕਨੀਕ ਨਾਲ ਸੀਵੀਵੀ ਨੰਬਰ ਚੋਰੀ ਕਰ ਲਿਆ ਜਾਂਦਾ ਹੈ।

ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਹੈਕਰ ਛੋਟੀਆਂ ਈ–ਕਾਮਰਸ ਕੰਪਨੀਆਂ ਦੀਆਂ ਵੈੱਬਸਾਈਟ ਨੂੰ ਵੱਧ ਸ਼ਿਕਾਰ ਬਣਾਉਂਦੇ ਹਨ। ਇਸ ਲਈ ਯੂਆਰਐੱਲ (URL) ਵਿਚ ਵੇਖੋ ਕਿ ਤੁਸੀਂ ਸਕਿਓਰ (https) ਮੋਡ ਵਿਚ ਹੋ ਜਾਂ ਨਹੀਂ। ਐਂਟੀ–ਵਾਇਰਸ ਸਾਫ਼ਟਵੇਅਰ ਵਾਲੇ ਮੋਬਾਇਲ ਰਾਹੀਂ ਖ਼ਰੀਦਦਾਰੀ ਕਰੋ। ਜਨਤਕ WiFi ਦੀ ਵਰਤੋਂ ਤੋਂ ਬਚੋ। ਵੈੱਬਸਾਈਟ ਦੇ ਸ਼ਬਦ–ਜੋੜ (Spellings) ਧਿਆਨ ਨਾਲ ਵੇਖੋ। ਕੈਸ਼–ਆੱਨ ਡਿਲੀਵਰੀ ਦਾ ਵਿਕਲਪ ਚੁਣੋ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।