ਇੰਟਰਨੈੱਟ ਠੱਪ, ਵੱਡੀ ਕੰਪਨੀਆਂ ਤੋਂ ਲੈ ਕੇ ਯੂ.ਕੇ. ਸਰਕਾਰ ਦੀ ਵੈੱਬਸਾਈਟ ਹੋਈ ਠੱਪ

ਏਜੰਸੀ

ਜੀਵਨ ਜਾਚ, ਤਕਨੀਕ

ਕੰਪਨੀ ਨਿਊਯਾਰਕ ਟਾਈਮਜ਼ ਅਤੇ ਯੂ.ਕੇ. ਗਵਰਨਮੈਂਟ ਦੀ ਵੈੱਬਸਾਈਟ ਵੀ ਸ਼ਾਮਲ

Internet down

ਨਵੀਂ ਦਿੱਲੀ-ਸਮੁੱਚੀ ਦੁਨੀਆ 'ਚ ਵੱਡੀ-ਵੱਡੀ ਵੈੱਬਸਾਈਟਸ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਲਿਸਟ 'ਚ ਜਿਹੜੀਆਂ ਵੈੱਬਸਾਈਟਸ ਕ੍ਰੈਸ਼ ਹੋਈਆਂ ਹਨ ਉਨ੍ਹਾਂ 'ਚ ਫਿਲਹਾਲ Stack Overflow,  Reddit, Spotify, Twitch, , gov.uk , GitHub ਅਤੇ ਨਿਊਜ਼ ਆਊਟਲੇਟ ਦਿ ਗਾਰਜ਼ੀਅਨ, ਨਿਊਯਾਰਕ ਟਾਈਮਜ਼, ਫਾਈਨੈਂਸ਼ੀਅਲ ਟਾਈਮਜ਼ ਸਮੇਤ ਮਸ਼ਹੂਰ ਵੈੱਬਸਾਈਟ ਮੌਜੂਦਾ ਸਮੇਂ 'ਚ ਇਕ ਆਊਟੇਜ ਦਾ ਸਾਹਮਣਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ-WHO ਨੇ ਕੋਰੋਨਾ ਪਾਬੰਦੀਆਂ ਹਟਾਉਣ ਵਾਲੇ ਦੇਸ਼ਾਂ 'ਤੇ ਜਤਾਈ ਸਖਤ ਚਿੰਤਾ

ਆਮ ਤੌਰ 'ਤੇ ਇਕ ਅਹਿਮ ਇੰਟਰਨੈੱਟ ਇੰਫਰਾਸਟਰਕਚਰ ਸਰਵਿਸ ਪ੍ਰੋਵਾਈਡਰ ਕਾਰਨ ਇਸ ਤਰ੍ਹਾਂ ਦਾ ਆਊਟਰੇਜ ਦੇਖਣ ਨੂੰ ਮਿਲਦਾ ਹੈ।ਦੱਸ ਦੇਈਏ ਕਿ ਇਸ 'ਚ ਮਸ਼ਹੂਰ ਮੀਡੀਆ ਕੰਪਨੀ ਨਿਊਯਾਰਕ ਟਾਈਮਜ਼ ਅਤੇ ਯੂ.ਕੇ. ਗਵਰਨਮੈਂਟ ਦੀ ਵੈੱਬਸਾਈਟ ਵੀ ਸ਼ਾਮਲ ਹੈ। ਇਹ ਵੈੱਬਸਾਈਟ ਲੋਡ ਨਹੀਂ ਹੋ ਰਹੀ ਹੈ ਅਤੇ ਯੂਜ਼ਰਸ ਨੂੰ ਲਗਾਤਾਰ ਏਰਰ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ-'ਸਾਈਕਲ ਗਰਲ' ਨਾਲ ਪ੍ਰਿਯੰਕਾ ਗਾਂਧੀ ਨੇ ਫੋਨ 'ਤੇ ਗੱਲਬਾਤ ਕਰ ਦਿੱਤਾ ਇਹ ਭਰੋਸਾ

ਐਮਾਜ਼ੋਨ ਦੀ ਰਿਟੇਲ ਵੈੱਬਸਾਈਟ ਵੀ ਬੰਦ ਹੁੰਦੀ ਦਿਖ ਰਹੀ ਹੈ। ਦੁਨੀਆ ਭਰ ਦੀਆਂ ਵੈੱਬਸਾਈਟਾਂ 'ਤੇ ਕਈ ਰੁਕਾਵਟਾਂ ਆਈਆਂ ਜਿਸ ਨਾਲ ਨਿਊਜ਼ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਪ੍ਰਭਾਵਿਤ ਹੋਇਆ ਹੈ।

ਇਹ ਵੀ ਪੜ੍ਹੋ-ਹਸਪਤਾਲ ਨੇ ਇਸ ਕਾਰਨ ਰੱਦ ਕੀਤਾ ਹਨੀਪ੍ਰੀਤ ਦਾ ਅਟੈਂਡੇਟ ਕਾਰਡ

ਕੰਟੈਂਟ ਡਿਲਿਵਰੀ ਨੈੱਟਵਰਕ ਭਾਵ (ਸੀ.ਡੀ.ਐੱਨ.) ਇੰਟਰਨੈੱਟ ਦੇ ਬੁਨਿਆਦੀ ਢਾਂਚੇ ਦਾ ਇਕ ਮਹੱਤਵਪੂਰਨ ਹਿੱਸਾ ਹੈ। ਇਹ ਕੰਪਨੀਆਂ ਵੈੱਬ ਸੇਵਾਵਾਂ ਦੇ ਪ੍ਰਦਰਸ਼ਨ ਅਤੇ ਉਪਲੱਬਧਤਾ 'ਚ ਸੁਧਾਰ ਲਈ ਸਰਵਰ ਦੇ ਗਲੋਬਲ ਨੈੱਟਵਰਕ ਚਲਾਉਂਦੀ ਹੈ। ਸੀ.ਡੀ.ਐੱਨ. ਪ੍ਰਾਕਸੀ ਸਰਵਰ ਵਜੋਂ ਵੀ ਕੰਮ ਕਰਦੇ ਹਨ ਅਤੇ ਕੁਝ ਡਾਟਾ ਨੂੰ ਅੰਤਿਮ ਯੂਜ਼ਰਸ ਦੇ ਜਿੰਨਾ ਸਭਵ ਹੋ ਸਕੇ ਕੈਚੇ ਕਰਦੇ ਹਨ।