ਭੜਕਾਊ ਮੈਸੇਜ਼ ਭੇਜਣ ਵਾਲਿਆਂ ਤੇ ਕਸੇਗਾ ਸ਼ਿਕੰਜਾ, ਸਰਕਾਰ ਨੇ ਕੀਤੀ ਵਟਸਐਪ ਨਾਲ ਗੱਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ 'ਤੇ ਮੈਸੇਜ਼ ਦੇ ਸਰੋਤ ਦਾ ਪਤਾ ਲਗਾਉਣ ਦੇ ਮਸਲੇ ਉੱਤੇ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰਾਲਾ ਦੇ ਅਧਿਕਾਰੀਆਂ ਅਤੇ ਕੰਪਨੀ ਦੇ ...

Whatsapp

ਨਵੀਂ ਦਿੱਲੀ (ਪੀਟੀਆਈ) :- ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ 'ਤੇ ਮੈਸੇਜ਼ ਦੇ ਸਰੋਤ ਦਾ ਪਤਾ ਲਗਾਉਣ ਦੇ ਮਸਲੇ ਉੱਤੇ ਸੂਚਨਾ ਤਕਨਾਲੋਜੀ (ਆਈ.ਟੀ.) ਮੰਤਰਾਲਾ ਦੇ ਅਧਿਕਾਰੀਆਂ ਅਤੇ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਦੇ ਵਿਚ ਇਸ ਹਫਤੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੱਲਬਾਤ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਮੈਸੇਜ਼ ਭੇਜਣ ਵਾਲਿਆਂ ਦੀ ਪਹਿਚਾਣ ਦੱਸਣ ਲਈ ਜ਼ੋਰ ਦੇ ਰਹੀ ਹੈ।

ਸੋਸ਼ਲ ਮੀਡੀਆ ਉੱਤੇ ਫਰਜ਼ੀ ਸੁਨੇਹਾ ਵਾਇਰਲ ਹੋਣ ਨਾਲ ਕਈ ਜਗ੍ਹਾਵਾਂ 'ਤੇ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਕ ਸਰਕਾਰੀ ਅਧਿਕਾਰੀ ਦੇ ਮੁਤਾਬਿਕ ਇਹ ਗੱਲਬਾਤ 4 ਦਸੰਬਰ ਨੂੰ ਹੋਈ ਸੀ ਪਰ ਗੱਲਬਾਤ ਦੇ ਨਤੀਜ਼ਿਆਂ ਦੇ ਬਾਰੇ ਵਿਚ ਕੁੱਝ ਜਾਣਕਾਰੀ ਨਹੀਂ ਮਿਲ ਸਕੀ ਹੈ। ਵਟਸਐਪ ਦੇ ਬੁਲਾਰੇ ਨੇ ਦੱਸਿਆ ਕਿ ਲੋਕਾਂ ਨੂੰ ਪ੍ਰਾਈਵੇਟ ਅਤੇ ਸੁਰੱਖਿਅਤ ਸੋਸ਼ਲ ਮੀਡੀਆ ਪਲੇਟਫਾਰਮ ਉਪਲੱਬਧ ਕਰਾਉਣ ਦੇ ਮਸਲੇ 'ਤੇ ਉਸ ਦੀ ਭਾਰਤ ਸਰਕਾਰ ਨਾਲ ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਹੈ।

ਇਸ ਲਕਸ਼ ਨੂੰ ਹਾਸਲ ਕਰਨ ਲਈ ਅਸੀਂ ਅੱਗੇ ਵੀ ਗੱਲਬਾਤ ਜਾਰੀ ਰੱਖਾਂਗੇ। ਵਟਸਐਪ ਉੱਤੇ ਮਾਬ ਲਿੰਚਿੰਗ ਨਾਲ ਜੁੜੇ ਫਰਜ਼ੀ ਮੈਸੇਜ਼ ਵਾਇਰਲ ਹੋਣ ਨਾਲ ਭਾਰਤ ਵਿਚ ਕਈ ਜਗ੍ਹਾ ਦੰਗੇ ਭੜਕੇ ਸਨ ਜਿਸ ਤੋਂ ਬਾਅਦ ਕੰਪਨੀ ਉੱਤੇ ਆਪਣੇ ਪਲੇਟਫਾਰਮ ਉੱਤੇ ਫਰਜ਼ੀ ਮੈਸੇਜ਼ਾ ਦੇ ਪ੍ਰਸਾਰਣ ਉੱਤੇ ਰੋਕ ਲਗਾਉਣ ਦਾ ਦਬਾਅ ਵਧਿਆ ਹੈ।

ਵਟਸਐਪ ਨੂੰ ਪਹਿਲਾਂ ਜਦੋਂ ਇਸ ਦੇ ਬਾਰੇ ਵਿਚ ਪੁੱਛਿਆ ਗਿਆ ਸੀ ਤਾਂ ਰੱਖਿਆ ਮੁੱਦੇ ਦਾ ਹਵਾਲਾ ਦਿੰਦੇ ਹੋਏ ਵਟਸਐਪ ਨੇ ਸੰਦੇਸ਼ਾਂ ਦੀ ਉਤਪੱਤੀ ਦਾ ਪਤਾ ਲਗਾਉਣ ਤੋਂ ਇਨਕਾਰ ਕਰ ਦਿਤਾ ਸੀ ਪਰ ਹੁਣ ਵਟਸਐਪ ਦਾ ਕਹਿਣਾ ਹੈ ਕਿ ਭਾਰਤੀ ਸਰਕਾਰ ਦੇ ਨਾਲ ਕੰਪਨੀ ਲਗਾਤਾਰ ਜੁੜੀ ਹੋਈ ਹੈ। ਅਸੀਂ ਇਸ ਨੂੰ ਹੋਰ ਪ੍ਰਾਈਵੇਟ ਅਤੇ ਸੇਫ ਬਣਾ ਰਹੇ ਹਾਂ ਤਾਂਕਿ ਲੋਕ ਸੁਰੱਖਿਅਤ ਤਰੀਕੇ ਨਾਲ ਇਕ ਦੂਜੇ ਦੇ ਨਾਲ ਸੰਪਰਕ ਕਰ ਸਕਣ। ਅਸੀਂ ਇਸ ਮੁੱਦੇ ਨੂੰ ਲੈ ਕੇ ਅੱਗੇ ਦੀ ਸੋਚ ਰਹੇ ਹਾਂ ਤਾਂਕਿ ਇਕੱਠੇ ਮਿਲ ਕੇ ਆਉਣ ਵਾਲੇ ਸਮੇਂ ਵਿਚ ਸਾਝੇ ਲਕਸ਼ ਨੂੰ ਪ੍ਰਾਪਤ ਕੀਤਾ ਜਾ ਸਕੇ।