ਅਤਿਵਾਦੀ ਗਤੀਵਿਧੀਆਂ ਦਾ ਪ੍ਰਚਾਰ ਕਰਨ ਵਾਲੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਂਚ ਕਰ ਰਹੀ ਹੈ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਸ਼ਮੀਰ ਪੁਲਿਸ ਸੋਸ਼ਲ ਮੀਡੀਆ 'ਤੇ ਉਨ੍ਹਾਂ ਖਾਤਿਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਵਿਚ ਅਤਿਵਾਦੀਆਂ ਵਲੋਂ ਕੀਤੀ ਗਈ ਲੋਕਾਂ ਦੀ ਹੱਤਿਆ ਦੇ ਵੀਡੀਓ ਪਾਏ ਗਏ..........

Lashkar-E-Taiba

ਸ੍ਰੀਨਗਰ : ਕਸ਼ਮੀਰ ਪੁਲਿਸ ਸੋਸ਼ਲ ਮੀਡੀਆ 'ਤੇ ਉਨ੍ਹਾਂ ਖਾਤਿਆਂ ਦੀ ਜਾਂਚ ਕਰ ਰਹੀ ਹੈ ਜਿਨ੍ਹਾਂ ਵਿਚ ਅਤਿਵਾਦੀਆਂ ਵਲੋਂ ਕੀਤੀ ਗਈ ਲੋਕਾਂ ਦੀ ਹੱਤਿਆ ਦੇ ਵੀਡੀਓ ਪਾਏ ਗਏ ਹਨ। ਆਈ.ਜੀ. ਐਸਪੀ ਪਾਣੀ ਨੇ ਸੋਮਵਾਰ ਦਸਿਆ ਕਿ ਅਤਿਵਾਦੀ ਸੰਗਠਨ ਹਿਜ਼ਬੁਲਾ ਮੁਜਾਹੀਦੀਨ ਨੇ ਦੋ ਅਜਿਹੇ ਵੀਡੀਓ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਸੰਗਠਨ ਦੇ ਲੋਕਾਂ ਵਲੋਂ ਦੋ ਅਗਵਾ ਕੀਤੇ ਵਿਅਕਤੀਆਂ ਦੀ ਹੱਤਿਆ ਕਰ ਰਹੇ ਹਨ। ਪਾਣੀ ਨੇ ਕਿਹਾ ਕਿ ਇਹ ਅਪਰਾਧ ਅਤਿਵਾਦ ਫੈਲਾਉਣ ਵਾਲਾ ਅਤੇ ਭਿਆਨਕ ਅਪਰਾਧ ਹੈ। ਸੋਸ਼ਲ ਮੀਡੀਆ 'ਤੇ ਇਨ੍ਹਾਂ ਦਾ ਪ੍ਰਚਾਰ ਵੀ ਇਕ ਅਪਰਾਧ ਹੈ।

ਇਸ ਸਬੰਧੀ ਅਤੇ ਇਸ ਤਰ੍ਹਾਂ ਦੀ ਸਮਗਰੀ ਦਾ ਪ੍ਰਚਾਰ ਕਰਨ ਵਾਲਿਆਂ ਵਿਰੁਧ ਪਹਿਲਾਂ ਹੀ ਇਕ ਮਾਮਲਾ ਦਰਜ ਹੈ ਅਤੇ ਇਸ ਦੀ ਜਾਂਚ ਹੋ ਰਹੀ ਹੈ। ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਐਤਵਾਰ ਰਾਤ ਮਾਮਾਪੋਰਾ ਇਲਾਕੇ ਵਿਚ ਸੀਆਰਪੀਐਫ਼ ਕੈਂਪ 'ਤੇ ਹੋਏ ਅਤਿਵਾਦੀ ਹਮਲੇ ਵਿਚ ਹੈਡ ਕਾਂਸਟੇਬਲ ਚਾਂਦ੍ਰਿਕਾ ਪ੍ਰਸਾਦ ਦੀ ਮੌਤ ਹੋ ਗਈ ਸੀ। ਪਾਣੀ ਨੇ ਕਿਹਾ ਕਿ ਪੁਲਿਸ ਅਜਿਹੀਆਂ ਵੀਡੀਓਜ਼ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਇਸ ਵਿਚ ਕਾਮਯਾਬ ਰਹਿਣਗੇ।  (ਪੀਟੀਆਈ)

Related Stories