UPI Payment Limit: RBI ਨੇ ਹਸਪਤਾਲ-ਸਿੱਖਿਆ ਸੰਸਥਾਵਾਂ ਲਈ UPI ਲੈਣ-ਦੇਣ ਦੀ ਸੀਮਾ ਵਧਾਈ, ਹੁਣ 5 ਲੱਖ ਰੁਪਏ ਤਕ ਕੀਤਾ ਜਾ ਸਕੇਗਾ ਭੁਗਤਾਨ
ਆਰਬੀਆਈ ਨੇ ਆਫਲਾਈਨ ਲੈਣ-ਦੇਣ ਲਈ ਯੂਪੀਆਈ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਹੈ।
UPI Payment Limit: ਭਾਰਤੀ ਰਿਜ਼ਰਵ ਬੈਂਕ ਦੇਸ਼ ਵਿਚ ਯੂਪੀਆਈ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਲਗਾਤਾਰ ਯਤਨ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਹਰ ਮਹੀਨੇ ਯੂਪੀਆਈ ਲੈਣ-ਦੇਣ ਦੀ ਗਿਣਤੀ ਵਧ ਰਹੀ ਹੈ। ਆਰਬੀਆਈ ਨੇ ਆਫਲਾਈਨ ਲੈਣ-ਦੇਣ ਲਈ ਯੂਪੀਆਈ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਹੈ।
ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁਕਰਵਾਰ ਨੂੰ ਮੁਦਰਾ ਨੀਤੀ ਦੀ ਬੈਠਕ ਦੇ ਐਲਾਨ 'ਚ ਕਿਹਾ ਕਿ ਰੇਪੋ ਰੇਟ 'ਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਹਸਪਤਾਲਾਂ ਅਤੇ ਵਿਦਿਅਕ ਸੰਸਥਾਵਾਂ ਵਿਚ ਯੂਪੀਆਈ ਲੈਣ-ਦੇਣ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰਨ ਦਾ ਵੀ ਐਲਾਨ ਕੀਤਾ।
ਆਰਬੀਆਈ ਦੇ ਨਵੇਂ ਫੈਸਲੇ ਤੋਂ ਬਾਅਦ ਹੁਣ ਯੂਪੀਆਈ ਦੀ ਮਦਦ ਨਾਲ ਹਸਪਤਾਲਾਂ ਅਤੇ ਸਿੱਖਿਆ ਸੰਸਥਾਵਾਂ 'ਚ ਜ਼ਿਆਦਾ ਭੁਗਤਾਨ ਕੀਤਾ ਜਾ ਸਕਦਾ ਹੈ। ਨਵੀਂ ਨੀਤੀ ਮੁਤਾਬਕ ਹੁਣ ਇਨ੍ਹਾਂ ਥਾਵਾਂ 'ਤੇ ਪ੍ਰਤੀ ਲੈਣ-ਦੇਣ 1 ਲੱਖ ਰੁਪਏ ਦੀ ਬਜਾਏ ਯੂਪੀਆਈ ਰਾਹੀਂ 5 ਲੱਖ ਰੁਪਏ ਤੱਕ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਇਸ ਫੈਸਲੇ ਨਾਲ ਇਨ੍ਹਾਂ ਸੰਸਥਾਵਾਂ ਵਿਚ ਯੂਪੀਆਈ ਦੀ ਵਰਤੋਂ ਨੂੰ ਉਤਸ਼ਾਹਤ ਕੀਤਾ ਜਾਵੇਗਾ। ਹਸਪਤਾਲਾਂ ਦੇ ਬਿੱਲਾਂ ਅਤੇ ਸਕੂਲ-ਕਾਲਜ ਦੀਆਂ ਫੀਸਾਂ ਦਾ ਭੁਗਤਾਨ ਕਰਨ ਵਿਚ ਹੋਣ ਵਾਲੀ ਅਸੁਵਿਧਾ ਨੂੰ ਘੱਟ ਕੀਤਾ ਜਾਵੇਗਾ।
(For more news apart from UPI Payment Limits Hiked To Rs 5 Lakh For Hospitals, Educational Institutions, stay tuned to Rozana Spokesman)