Chandigarh News: 9ਵੀਂ ਜਮਾਤ ਦੇ ਵਿਦਿਆਰਥੀ ਨੇ ਸਕੂਲ ਹੈੱਡਮਾਸਟਰ ਦਾ ਪਾੜਿਆ ਸਿਰ, ਹਸਪਤਾਲ ਦਾਖਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Chandigarh News: ਹੈੱਡਮਾਸਟਰ ਦੇ ਲੱਗੇ ਛੇ ਟਾਂਕੇ

The student attacked his school headmaster in Chandigarh

The student attacked his school headmaster in Chandigarh: ਚੰਡੀਗੜ੍ਹ ਦੇ ਸੈਕਟਰ 19 ਸਥਿਤ ਸਰਕਾਰੀ ਸਕੂਲ ਵਿਚ ਇਕ ਵਿਦਿਆਰਥੀ ਨੇ ਰਾਡ ਨਾਲ ਆਪਣੇ ਮੁੱਖ ਅਧਿਆਪਕ ਦਾ ਸਿਰ ਪਾੜ ਦਿਤਾ। ਇਸ ਹਮਲੇ ਤੋਂ ਬਾਅਦ  ਮੁੱਖ ਅਧਿਆਪਕ ਕੇਸਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ।

ਇਹ ਵੀ ਪੜ੍ਹੋ; Rubina Dilaik Twin Pregnancy: ਇਕ ਨਹੀਂ ਬਲਕਿ ਜੁੜਵਾਂ ਬੱਚਿਆਂ ਦੀ ਮਾਂ ਬਣੇਗੀ ਰੁਬੀਨਾ ਦਿਲਾਇਕ, ਜਾਣ ਕੇ ਪਤੀ ਹੋਇਆ ਹੈਰਾਨ! 

ਉਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਹੈੱਡਮਾਸਟਰ ਕੇਸਰ ਸਿੰਘ ਦੇ ਸਿਰ 'ਤੇ 9ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਰਾਡ ਨਾਲ ਤਿੰਨ ਵਾਰ ਵਾਰ ਕੀਤੇ ਗਏ ਸਨ। ਸਿਰ 'ਤੇ ਸੱਟਾਂ ਇੰਨੀਆਂ ਡੂੰਘੀਆਂ ਸਨ ਕਿ ਛੇ ਟਾਂਕੇ ਲਾਉਣੇ ਪਏ।

ਇਹ ਵੀ ਪੜ੍ਹੋ; Tanzania Accident News: ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਹੋਈ ਮੌਤ