ਹੁਣ ਵੀਡੀਓ ਦੇ ਜ਼ਰੀਏ ਵਟਸਐਪ ਫ਼ਰਜ਼ੀ ਫਾਰਵਰਡ ਮੈਸੇਜ 'ਤੇ ਲਗਾਮ ਲਗਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫ਼ਰਜ਼ੀ ਸੁਨੇਹਾ ਫੈਲਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਵਟਸਐਪ ਨੇ ਅੱਜ ਕਿਹਾ ਕਿ ਉਹ ਦੇਸ਼ ਵਿਚ ਇਸ ਸਬੰਧ ਵਿਚ ਆਧੁਨਿਕ ਵੀਡੀਓ ਦੀ ਸ਼ੁਰੂਆਤ ਕਰ ਰਿਹਾ ਹੈ...

WhatsApp

ਨਵੀਂ ਦਿੱਲੀ : ਫ਼ਰਜ਼ੀ ਸੁਨੇਹਾ ਫੈਲਾਉਣ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੇ ਵਟਸਐਪ ਨੇ ਅੱਜ ਕਿਹਾ ਕਿ ਉਹ ਦੇਸ਼ ਵਿਚ ਇਸ ਸਬੰਧ ਵਿਚ ਆਧੁਨਿਕ ਵੀਡੀਓ ਦੀ ਸ਼ੁਰੂਆਤ ਕਰ ਰਿਹਾ ਹੈ ਜਿਨ੍ਹਾਂ ਵਿਚ ਉਪਭੋਕਤਾਵਾਂ ਨੂੰ ‘ਫਾਰਵਰਡ’ ਨਿਸ਼ਾਨ ਦੇ ਨਾਲ ਮਿਲੇ ਸੰਦੇਸ਼ਾਂ ਨੂੰ ਅੱਗੇ ਭੇਜਣ ਤੋਂ ਪਹਿਲਾਂ ਉਸ ਦੀ ਸੱਚਾਈ ਪਰਖਣ ਨੂੰ ਕਿਹਾ ਜਾਵੇਗਾ।  

ਵਟਸਐਪ ਨੇ ਜਾਰੀ ਬਿਆਨ ਵਿਚ ਕਿਹਾ ਕਿ ਇਹ ਵੀਡੀਓ ਹਿੰਦੀ ਅਤੇ ਅੰਗਰੇਜ਼ੀ ਵਿਚ ਹੋਣਗੇ ਅਤੇ ਉਸ ਦੀ ਪੇਰੈਂਟ ਕੰਪਨੀ ਫੇਸਬੁਕ 'ਤੇ ਉਪਲੱਬਧ ਹੋਣਗੇ। ਉਸ ਨੇ ਕਿਹਾ ਕਿ ‘ਵਟਸਐਪ ਫ਼ਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਦੀ ਪਹਿਚਾਣ ਕਰਨ ਦੇ ਬਾਰੇ ਵਿਚ ਉਪਭੋਗਤਾਵਾਂ ਨੂੰ ਜਾਗਰੁਕ ਕਰਨ ਦਾ ਮੁਹਿੰਮ ਵਧਾ ਰਹੀ ਹੈ। ਇਸ ਹਫ਼ਤੇ ਵਟਸਐਪ ਇਕ ਨਵਾਂ ਵੀਡੀਓ ਪੇਸ਼ ਕਰ ਰਹੀ ਹੈ ਜਿਸ ਵਿਚ ‘ਫਾਰਵਰਡ’ ਨਿਸ਼ਾਨ ਦਾ ਮਹੱਤਵ ਦੱਸਿਆ ਜਾਵੇਗਾ ਅਤੇ ਉਨ੍ਹਾਂ ਨੂੰ ਅਸਲੀ ਮੈਸੇਜ ਤਿਆਰ ਕਰਨ ਵਾਲੇ ਦਾ ਪਤਾ ਨਾ ਹੋਣ ਦੀ ਹਾਲਤ ਵਿਚ ਤੱਥ ਦੀ ਜਾਂਚ ਕਰਨ ਨੂੰ ਕਿਹਾ ਜਾਵੇਗਾ।

ਦੇਸ਼ ਵਿਚ ਵਟਸਐਪ ਦੇ ਜ਼ਰੀਏ ਫੈਲਾਉਣ ਕੁੱਝ ਅਫ਼ਵਾਹਾਂ ਦੇ ਕਾਰਨ ਭੀੜ ਵਲੋਂ ਹੱਤਿਆ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਕੰਪਨੀ ਨੂੰ ਦੋ ਨੋਟਿਸ ਭੇਜੇ। ਸਰਕਾਰ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਫ਼ਰਜ਼ੀ ਖ਼ਬਰਾਂ ਅਤੇ ਅਫ਼ਵਾਹਾਂ ਦੇ ਫੈਲਾਉਣ ਨੂੰ ਰੋਕਣ ਲਈ ਸਮਰੱਥ ਕਦਮ ਨਹੀਂ ਚੁੱਕੇ ਗਏ ਤਾਂ ਉਸ ਨੂੰ ਵੀ ਇਨ੍ਹਾਂ ਦਾ ਸਹਿਭਾਗੀ ਮੰਨਿਆ ਜਾਵੇਗਾ। ਸਰਕਾਰ ਨੇ ਵਟਸਐਪ ਤੋਂ ਕਿਹਾ ਹੈ ਕਿ ਉਹ ਇਸ ਫ਼ਰਜ਼ੀ ਖ਼ਬਰਾਂ ਅਤੇ ਮੈਸੇਜ ਭੇਜਣ ਵਾਲਿਆਂ ਦੀ ਪਹਿਚਾਣ ਪਰਗਟ ਕਰੇ।  

ਵਟਸਐਪ ਨੇ ਹਾਲਾਂਕਿ ਅਜਿਹੇ ਲੋਕਾਂ ਦੀ ਪਹਿਚਾਣ ਦੱਸਣ ਤੋਂ ਮਨ੍ਹਾ ਕਰ ਦਿਤਾ ਹੈ। ਹਾਲ ਹੀ ਵਿਚ ਵਟਸਐਪ ਨੇ ਫ਼ਰਜ਼ੀ ਮੈਸੇਜ ਰੋਕਣ ਲਈ ਕਈ ਤਰ੍ਹਾਂ ਦੇ ਕਦਮ ਚੁੱਕੇ ਹੈ। ਸਰਕਾਰ ਦੇ ਮੁਤਾਬਕ ਇਹ ਕਦਮ ਫ਼ਰਜ਼ੀ ਮੈਸੇਜ ਰੋਕਣ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ ਸਰਕਾਰ ਨੇ ਟੈਲੀਕਾਮ ਵਿਭਾਗ ਵਲੋਂ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਹੋਣ 'ਤੇ ਫੇਸਬੁਕ, ਵਟਸਐਪ ਅਤੇ ਟੈਲੀਗਰਾਮ ਵਰਗੇ ਐਪ ਨੂੰ ਬਲਾਕ ਕਰਨ 'ਤੇ ਵੀ ਰਾਏ ਮੰਗੀ ਹੈ।