ਗੂਗਲ ਪਲਸ ਨੂੰ ਬੰਦ ਕਰਨ ਦਾ ਐਲਾਨ, 5 ਲੱਖ ਯੂਜ਼ਰਸ ਦਾ ਡੇਟਾ ਖਤਰੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

(ਭਾਸ਼ਾ) ਗੂਗਲ ਨੇ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ਗੂਗਲ ਪਲਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਕਿ ਉਸ ਦੇ ਸਿਸਟਮ ਵਿ...

Alphabet shuts down Google+

ਸੈਨ ਫ੍ਰਾਂਸਿਸਕੋ : (ਭਾਸ਼ਾ) ਗੂਗਲ ਨੇ ਅਪਣੇ ਸੋਸ਼ਲ ਮੀਡੀਆ ਪਲੇਟਫਾਰਮ ਗੂਗਲ ਪਲਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਕਿ ਉਸ ਦੇ ਸਿਸਟਮ ਵਿਚ ਇਕ ਬਗਲੇ ਦੇ ਚਲਦੇ ਬਾਹਰੀ ਡਿਵੈਲਪਰਸ ਨੇ ਲਗਭੱਗ ਪੰਜ ਲੱਖ ਖਾਤਿਆਂ ਵਿਚ ਸੰਨ੍ਹ ਲਗਾਈ ਸੀ। ਇਹ ਬਗ ਸਿਸਟਮ ਵਿਚ ਲਗਭੱਗ ਦੋ ਸਾਲ ਤਰ ਰਿਹਾ। ਗੂਗਲ ਨੇ ਅਪਣੇ ਬਲਾਗ ਵਿਚ ਇਸ ਗੱਲ ਦੀ ਜਾਣਕਾਰੀ ਸੋਮਵਾਰ ਨੂੰ ਦਿੰਦੇ ਹੋਏ ਕਿਹਾ ਕਿ ਬਗ ਦਾ ਪਤਾ ਲਗਾ ਲਿਆ ਗਿਆ ਸੀ ਅਤੇ ਮਾਰਚ ਵਿਚ ਉਸ ਨੂੰ ਠੀਕ ਕਰ ਦਿਤਾ ਗਿਆ ਸੀ।

ਇਸ ਗੱਲ ਦੇ ਹੁਣੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ ਕਿ ਕਿਸੇ ਵੀ ਯੂਜ਼ਰ ਦੇ ਡਾਟਾ ਦੀ ਗਲਤ ਵਰਤੋਂ ਕੀਤੀ ਗਈ ਹੋਵੇ।ਹਾਲਾਂਕਿ, ਇਸ ਖਬਰਾਂ ਦੇ ਵਿਚ ਗੂਗਲ ਦੀ ਮਾਲਕੀ ਕੰਪਨੀ ਅਲਫਾਬੈਟ ਇੰਕ ਦੇ ਸ਼ੇਅਰ ਵਿਚ 1.5 ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। ਗੂਗਲ ਨੇ ਕਿਹਾ ਕਿ ਉਸ ਨੇ ਮਾਮਲੇ ਦੀ ਸਮਿਖਿਆ ਕੀਤੀ ਅਤੇ ਇਸ ਮਾਮਲੇ ਵਿਚ ਸੇਂਧਮਾਰੀ ਕੀਤੇ ਗਏ ਡਾਟਾ ਦੀ ਕਿਸਮ ਨੂੰ ਵੀ ਵੇਖਿਆ ਕਿ ਕੀ ਉਹ ਯੂਜ਼ਰ ਦੀ ਪਹਿਚਾਣ ਕਰ ਉਸ ਨੂੰ ਜਾਣਕਾਰੀ ਦੇ ਸਕਦੇ ਹਨ। ਇਹ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁਕ ਨੂੰ ਟੱਕਰ ਦੇਣ ਲਈ ਬਣਾਈ ਗਈ ਸੀ ਪਰ ਇਹ ਉਸ ਦਾ ਮੁਕਾਬਲਾ ਨਹੀਂ ਕਰ ਸਕੀ।

ਗੂਗਲ ਦੇ ਇਕ ਬੁਲਾਰੇ ਨੇ ਗੂਗਲ ਪਲਸ ਬੰਦ ਕਰਨ ਦੀ ਮੁੱਖ ਵਜ੍ਹਾ ਦੱਸਦੇ ਹੋਏ ਕਿਹਾ ਕਿ ਇਸ ਨੂੰ ਬਣਾਉਣ ਤੋਂ ਲੈ ਕੇ ਪ੍ਰਬੰਧਨ ਵਿਚ ਕਾਫ਼ੀ ਚੁਣੋਤੀਆਂ ਸਨ। ਇਸ ਨੂੰ ਗਾਹਕਾਂ ਦੇ ਇੱਛਾ ਦੇ ਮੁਤਾਬਕ ਤਿਆਰ ਕੀਤਾ ਗਿਆ ਸੀ ਪਰ ਇਸ ਦਾ ਘੱਟ ਇਸਤੇਮਾਲ ਕੀਤਾ ਜਾਂਦਾ ਸੀ। ਯੂਰੋਪੀ ਯੂਨੀਅਨ ਦੇ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੁਲੇਸ਼ਨ (GDPR) ਦੇ ਤਹਿਤ ਜੇਕਰ ਕਿਸੇ ਯੂਜ਼ਰ ਦੇ ਨਿਜੀ ਡੇਟਾ ਵਿਚ ਸੇਂਧਮਾਰੀ ਹੁੰਦੀ ਹੈ,

ਤਾਂ ਕੰਪਨੀ ਨੂੰ 72 ਘੰਟਿਆਂ ਦੇ ਅੰਦਰ ਹੀ ਸੁਪਰਵਾਇਜ਼ਰੀ ਅਥਾਰਿਟੀ ਨੂੰ ਜਾਣਕਾਰੀ ਦੇਣੀ ਹੁੰਦੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਫੇਸਬੁਕ ਦੇ 5 ਕਰੋਡ਼ ਉਪਭੋਗਤਾਵਾਂ ਦਾ ਡੇਟਾ ਵੀ ਖਤਰੇ ਵਿਚ ਹੋਣ ਦੀ ਖਬਰ ਆਈ ਸੀ।