ਟਰੰਪ ਨੇ ਗੂਗਲ 'ਤੇ ਲਗਾਇਆ ਅਕਸ ਖ਼ਰਾਬ ਕਰਨ ਦਾ ਦੋਸ਼, ਕਰ ਸਕਦੇ ਹਨ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੂਗਲ 'ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ। ਹੁਣ ਉਹ ਦੁਨੀਆਂ ਦੇ ਸਭ ਤੋਂ ਸਰਚ ਇੰਜਣ ਦੇ ਵਿਰੁਧ...

Donald Trump

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗੂਗਲ 'ਤੇ ਉਨ੍ਹਾਂ ਦਾ ਅਕਸ ਖ਼ਰਾਬ ਕਰਨ ਦਾ ਦੋਸ਼ ਲਗਾਇਆ ਹੈ। ਹੁਣ ਉਹ ਦੁਨੀਆਂ ਦੇ ਸਭ ਤੋਂ ਸਰਚ ਇੰਜਣ ਦੇ ਵਿਰੁਧ ਕਾਰਵਾਈ ਕਰਨ ਦੀ ਤਿਆਰੀ ਵਿਚ ਹਨ। ਟਰੰਪ ਦਾ ਕਹਿਣਾ ਹੈ ਕਿ ਜਦੋਂ ਤੋਂ ਉਹ ਰਾਸ਼ਟਰਪਤੀ ਬਣੇ ਹਨ। ਮੀਡੀਆ ਉਨ੍ਹਾਂ ਦੇ ਵਿਰੁਧ ਖ਼ਬਰਾਂ ਚਲਾ ਰਿਹਾ ਹੈ। ਉਥੇ ਉਨ੍ਹਾਂ ਦੇ ਵਿਰੁਧ ਨਕਰਾਤਮਕ ਖ਼ਬਰਾਂ ਸਰਚ ਕਰਨ ਵਿਚ ਗੂਗਲ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਅਮਰੀਕੀ ਮੀਡੀਆ ਹਾਊਸ ਵਿਚ ਸੀਐਨਐਨ ਲਗਾਤਾਰ ਟਰੰਪ ਦੇ ਨਿਸ਼ਾਨੇ 'ਤੇ ਰਿਹਾ ਹੈ।

ਹੁਣ ਉਨ੍ਹਾਂ ਨੇ ਗੂਗਨ ਦੇ ਵਿਰੁਧ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਥੇ ਕੁੱਝ ਦਿਨ ਪਹਿਲਾਂ ਅਮਰੀਕੀ ਵੈਬਸਾਈਟ ਯੂਐਸਏ ਟੂਡੇ ਨੇ ਇਕ ਖ਼ਬਰ ਪ੍ਰਕਾਸ਼ਤ ਕੀਤੀ ਸੀ। ਇਸ ਖ਼ਬਰ ਵਿਚ ਦਸਿਆ ਗਿਆ ਸੀ ਕਿ ਜੇਕਰ ਗੂਗਲ 'ਤੇ ਇਡੀਅਨ ਲੱਭਦੇ ਹੋ ਤਾਂ ਸਭ ਤੋਂ ਪਹਿਲਾਂ ਡੋਨਾਲਡ ਟਰੰਪ ਦੀ ਤਸਵੀਰ ਸਾਹਮਣੇ ਆਉਂਦੀ ਹੈ। ਇਸ ਨੂੰ ਲੈ ਕੇ ਕਾਫ਼ੀ ਬਵਾਲ ਹੋਇਆ ਸੀ। ਟਰੰਪ ਨੇ ਅਪਣੇ ਟਵਿੱਟਰ ਪੋਸਟ 'ਤੇ ਲਿਖਿਆ ਕਿ 'ਟਰੰਪ ਲਿਖਣ 'ਤੇ ਗੂਗਲ ਸਰਚ ਰਿਜ਼ਲਟ ਵਿਚ ਸਿਰਫ਼ ਮੇਰੇ ਵਿਰੁਧ ਨਕਰਾਤਮਕ ਖ਼ਬਰਾਂ ਦਿਸਦੀਆਂ ਹਨ। ਇਹ ਫੇਕ ਨਿਊ ਮੀਡੀਆ ਹੈ।

ਦੂਜੇ ਸ਼ਬਦਾਂ ਵਿਚ ਕੰਪਨੀ ਮੇਰੇ ਅਤੇ ਹੋਰ ਲੋਕਾਂ ਦੇ ਵਿਰੁਧ ਹੇਰਾਫੇਰੀ ਕਰ ਰਹੀ ਹੈ, ਜਿਸ ਵਿਚ ਜ਼ਿਆਦਾਤਰ ਖ਼ਬਰਾਂ ਨਕਰਾਤਮਕ ਹਨ। ਇਨ੍ਹਾਂ ਵਿਚ ਨਕਲੀ ਸੀਐਨਐਨ ਸਭ ਤੋਂ ਅਹਿਮ ਹੈ। ਰਿਪਬਲਿਕਨ/ ਕੰਜਰਵੇਟਿਵ ਅਤੇ ਨਿਰਪੱਖ ਮੀਡੀਆ ਸਭ ਖ਼ਤਮ ਹੋ ਚੁੱਕੇ ਹਨ। ਇਹ ਸਭ ਗ਼ੈਰ ਕਾਨੂੰਨੀ ਹਨ? ਦੂਜੇ ਟਵੀਟ ਵਿਚ ਟਰੰਪ ਨੇ ਕਿਹਾ ਕਿ 96 ਫ਼ੀਸਦੀ ਤੋਂ ਵੀ ਜ਼ਿਆਦਾ ਟਰੰਪ ਨਿਊਜ਼ ਦੇ ਸਰਚ ਰਿਜ਼ਲਟ ਵਿਚ ਰਾਸ਼ਟਰੀ ਪੱਖੇ ਪੱਖੀ ਮੀਡੀਆ ਦਾ ਹੱਥ ਹੈ ਜੋ ਕਾਫ਼ੀ ਖ਼ਤਰਨਾਕ ਹੈ। ਗੂਗਲ ਅਤੇ ਹੋਰ ਕੰਪਨੀਆਂ ਕੰਜਰਵੇਟਿਵ ਦੀ ਆਵਾਜ਼ ਦਬਾ ਰਹੀਆਂ ਹਨ ਅਤੇ ਖ਼ਬਰਾਂ ਨੂੰ ਛੁਪਾ ਰਹੇ ਹਨ। ਇਹ ਚੰਗੀ ਗੱਲ ਹੈ।

ਇਹ ਲੋਕ ਉਨ੍ਹਾਂ ਚੀਜ਼ਾਂ ਨੂੰ ਕੰਟਰੋਲ ਕਰ ਰਹੇ ਹਨ, ਜਿਨ੍ਹਾਂ ਨੂੰ ਅਸੀਂ ਦੇਖ ਵੀ ਸਕਦੇ ਹਨ ਅਤੇ ਨਹੀਂ ਵੀ। ਇਹ ਕਾਫ਼ੀ ਗੰਭੀਰ ਗੱਲ ਹੈ, ਜਿਸ 'ਤੇ ਗੌਰ ਕੀਤਾ ਜਾਵੇਗਾ। 
ਜੁਲਾਈ 2018 ਵਿਚ ਮੋਬਾਈਲ ਫ਼ੋਨ ਅਪਰੇਟਿੰਗ ਸਿਸਟਮ ਨੂੰ ਲੈ ਕੇ ਗੂਗਲ ਦੇ ਵਿਰੁਧ ਪੰਜ ਅਰਬ ਡਾਲਰ ਦਾ ਜੁਰਮਾਨਾ ਲੱਗਣ 'ਤੇ ਟਰੰਪ ਜਮ ਕੇ ਬਰਸੇ ਸਨ। ਉਨ੍ਹਾਂ ਕਿਹਾ ਸੀ ਕਿ ਗੂਗਲ ਅਮਰੀਕਾ ਦੀ ਮਹਾਨ ਕੰਪਨੀ ਹੈ।

ਹਾਲਾਂਕਿ ਹੁਣ ਗੂਗਲ 'ਤੇ ਹੀ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਕਿਹਾ ਕਿ ਇਡੀਅਨ ਲਿਖਦੇ ਹੀ ਉਨ੍ਹਾਂ ਦੀ ਤਸਵੀਰ ਸਭ ਤੋਂ ਪਹਿਲਾਂ ਕਿਉਂ ਆਉਂਦੀ ਹੈ? ਇਸ ਦਾ ਮਤਲਬ ਇਹ ਹੈ ਕਿ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਇਡੀਅਨ ਸ਼ਬਦ ਦੇ ਨਾਲ ਟੈਗ ਕਰਕੇ ਅਪਲੋਡ ਕੀਤਾ ਹੈ। ਗੂਗਲ ਨੂੰ ਇਸ 'ਤੇ ਨਜ਼ਰ ਰੱਖਣੀ ਚਾਹੀਦੀ ਹੈ।