ਚੀਨੀ ਕੰਪਨੀ ਨੇ ਬਣਾਈ 16 ਸਾਲ ਤੱਕ 20 ਲੱਖ ਕਿਲੋਮੀਟਰ ਚੱਲਣ ਵਾਲੀ ਇਲੈਕਟ੍ਰਾਨਿਕ ਕਾਰ ਦੀ ਬੈਟਰੀ

ਏਜੰਸੀ

ਜੀਵਨ ਜਾਚ, ਤਕਨੀਕ

ਟੈਕਨਾਲੋਜੀ ਦੇ ਖੇਤਰ ਵਿਚ ਕਦਮ ਅੱਗੇ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ।

Electronic Car

ਨਵੀਂ ਦਿੱਲੀ: ਟੈਕਨਾਲੋਜੀ ਦੇ ਖੇਤਰ ਵਿਚ ਕਦਮ ਅੱਗੇ ਵਧਾਉਂਦੇ ਹੋਏ ਚੀਨੀ ਕੰਪਨੀ ਨੇ 20 ਲੱਖ ਕਿਲੋਮੀਟਰ ਤੱਕ ਚੱਲਣ ਵਾਲੀ ਬੈਟਰੀ ਬਣਾਉਣ ਦਾ ਦਾਅਵਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਬੈਟਰੀ ਦੀ ਮਿਆਦ 16 ਸਾਲ ਤੱਕ ਰਹੇਗੀ।

ਜਦਕਿ ਹਾਲੇ ਤੱਕ ਕਾਰ ਬਣਾਉਣ ਵਾਲੀ ਕੰਪਨੀ 6 ਹਜ਼ਾਰ ਤੋਂ ਲੈ ਕੇ ਡੇਢ ਲੱਖ ਕਿਲੋਮੀਟਰ ਤੱਕ ਦੀ ਵਾਰੰਟੀ ਦਿੰਦੀਆਂ ਹਨ, ਜਿਸ ਦੀ ਮਿਆਦ ਸਿਰਫ ਤਿੰਨ ਤੋਂ ਅੱਠ ਸਾਲਾਂ ਲਈ ਰਹਿੰਦੀ ਹੈ। ਇਲੈਕਟ੍ਰਾਨਿਕ ਗੱਡੀਆਂ ਲਈ ਬੈਟਰੀ ਬਣਾਉਣ ਵਾਲੀ ਕੰਪਨੀ ਕੰਟੈਮਪਰੇਰੀ ਐਮਪੈਕਸ ਟੈਕਨਾਲੋਜੀ ਨੇ ਹਾਲੇ ਇਹ ਨਹੀਂ ਦੱਸਿਆ ਕਿ ਕਿਸ ਕਾਰ ਬਣਾਉਣ ਵਾਲੀ ਕੰਪਨੀ ਨੂੰ ਉਹ ਅਪਣਾ ਇਹ ਨੁਸਖਾ ਦੇਵੇਗੀ।

ਹਾਲਾਂਕਿ ਖਬਰ ਹੈ ਕਿ ਚੀਨੀ ਕੰਪਨੀ ਕਾਟਲ ਅਮਰੀਕੀ ਕੰਪਨੀ ਟੇਸਲਾ ਦੇ ਨਾਲ ਮਿਲ ਕੇ ਇਹ ਕੰਮ ਕਰੇਗੀ।  ਚੀਨੀ ਕੰਪਨੀ ਕਾਟਲ ਦੇ ਚੇਅਰਮੈਨ ਜੈਂਗ ਯੂਕ੍ਰੇਨ ਨੇ ਦੱਸਿਆ ਕਿ ਜੇਕਰ ਕਿਸੇ ਕਾਰ ਬਣਾਉਣ ਵਾਲੀ ਕੰਪਨੀ ਨੇ ਇਹ ਆਡਰ ਦਿੱਤਾ ਤਾਂ ਅਸੀਂ ਬੈਟਰੀ ਬਣਾਉਣ ਲਈ ਤਿਆਰ ਹਾਂ।

ਆਪਣੇ ਕਾਰੋਬਾਰ ਬਾਰੇ ਗੱਲ ਕਰਦਿਆਂ ਕਾਟਲ ਦੇ ਚੇਅਰਮੈਨ ਨੇ ਕਿਹਾ ਕਿ ਉਹ ਪਹਿਲਾਂ ਸਪਲਾਈ ਕੀਤੀਆਂ ਜਾਣ ਵਾਲੀਆਂ ਬੈਟਰੀਆਂ 'ਤੇ ਪ੍ਰੀਮੀਅਮ 10 ਪ੍ਰਤੀਸ਼ਤ ਵਧਾਉਣ ਲਈ ਤਿਆਰ ਹਨ। ਇਸ ਕੰਪਨੀ ਨੇ ਇਸ ਸਾਲ ਫਰਵਰੀ ਵਿਚ ਅਮਰੀਕੀ ਕੰਪਨੀ ਟੇਸਲਾ ਨਾਲ ਦੋ ਸਾਲਾ ਸਮਝੌਤਾ ਕੀਤਾ ਹੈ।

ਟੇਸਲਾ ਤੋਂ ਇਲਾਵਾ, ਕਟਲ ਦਾ ਕਾਰੋਬਾਰ ਬੀਐਮਡਬਲਿਊ, ਡੈਮਲਰ, ਹੌਂਡਾ, ਟੋਯੋਟਾ, ਵੋਲਿਕਸ ਵੈਗਨ ਤੇ ਵੋਲੋ ਨਾਲ ਹੈ। ਰਿਪੋਰਟ ਮੁਤਾਬਕ ਕਈ ਦੇਸ਼ ਇਲੈਕ੍ਰਾਨਿਕ ਕਾਰਾਂ ਵੱਲ ਰੁਖ  ਕਰ ਰਹੇ ਹਨ। ਸਾਲ 2031 ਤੱਕ ਬ੍ਰਿਟੇਨ ਪੈਟਰੋਲ ਅਤੇ ਡੀਜ਼ਲ ਦੀਆਂ ਗੱਡੀਆਂ 'ਤੇ ਪਾਬੰਦੀ ਲਗਾ ਸਕਦਾ ਹੈ।