ਜਲੰਧਰ ਵਿਖੇ ਵਾਪਰਿਆ ਭਿਆਨਕ ਹਾਦਸਾ, ਕਾਰ 'ਤੇ ਡਿੱਗਿਆ ਗੈਸ ਟੈਂਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਐਸਪੀ ਗੈਸ ਦਾ ਟੈਂਕਰ ਨਕੋਦਰ ਦੇ ਰਾਸਤੇ ਤੋਂ ਬਠਿੰਡਾ ਦਾ ਰਿਹਾ ਸੀ।

jalandhar Accident

ਜਲੰਧਰ: ਜ਼ਿਲ੍ਹਾ ਜਲੰਧਰ ਵਿਖੇ ਬੁੱਧਵਾਰ ਸਵੇਰੇ ਸੜਕ ਹਾਦਸੇ ਵਿਚ ਇਕ ਸਕੂਲ ਅਧਿਆਪਕ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਇਕ ਗੰਭੀਰ ਰੂਪ ਤੋਂ ਜ਼ਖਮੀ ਹੈ। ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਐਸਪੀ ਗੈਸ ਦਾ ਟੈਂਕਰ ਨਕੋਦਰ ਦੇ ਰਾਸਤੇ ਤੋਂ ਬਠਿੰਡਾ ਦਾ ਰਿਹਾ ਸੀ।

ਅਚਾਨਕ ਇਹ ਬੇਕਾਬੂ ਹੋ ਕੇ ਇਕ ਕਾਰ 'ਤੇ ਜਾ ਡਿੱਗਿਆ, ਜੋ ਡਿਪਸ ਸਕੂਲ ਦੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਸੀ। ਹਾਦਸੇ ਵਿਚ ਕਾਰ ਚਾਲਕ ਅਤੇ ਇਸ ਅਧਿਆਪਕ ਦੀ ਮੌਤ ਹੋ ਗਈ ਜਦਕਿ ਸਕੂਲ ਪ੍ਰਿੰਸੀਪਲ ਜਖਮੀ ਦੱਸੀ ਜਾ ਰਹੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਜ਼ਖਮੀ ਮਹਿਲਾ ਨੂੰ ਜਲੰਧਰ ਦੇ ਇਕ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਇਹ ਟੈਂਕਰ ਗੈਸ ਨਾਲ ਭਰਿਆ ਹੋਇਆ ਸੀ, ਇਸ ਲਈ ਵੱਡਾ ਹਾਦਸਾ ਵਾਪਰ ਸਕਦਾ ਸੀ। 

ਪੁਲਿਸ ਨੇ ਇਸ ਹਾਦਸੇ ਦੀ ਸੂਚਨਾ ਜਲੰਧਰ ਦੇ ਡੀਸੀ ਵਰਿੰਦਰ ਕੁਮਾਰ ਸ਼ਰਮਾ ਨੂੰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਖਮੀ ਮਹਿਲਾ ਖਤਰੇ ਤੋਂ ਬਾਹਰ ਹੈ। ਉਹਨਾਂ ਦਾ ਕਹਿਣਾ ਹੈ ਹੈ ਕਿ ਡਰਾਇਵਰ ਕੋਲੋਂ ਵੀ ਪੁੱਛ-ਗਿੱਛ ਜਾਰੀ ਹੈ।