ਵਟਸਅੱਪ 'ਚ ਆਈ ਪ੍ਰੇਸ਼ਾਨੀ, Hacker ਕਰ ਸਕਦੇ ਹਨ ਤੁਹਾਡੇ ਵਟਸਅੱਪ ਨਾਲ ਛੇੜਛਾੜ, ਜਾਣੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਸਟੈਂਟ ਮੈਸੇਜਿੰਗ ਐਪ 'ਚ ਸਾਈਬਰ ਸਿਕਊਰਟੀ ਫਰਮ ਨੇ ਇਕ ਦੋਸ਼ ਲੱਭਿਆ ਹੈ...

watsapp

ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ 'ਚ ਸਾਈਬਰ ਸਿਕਊਰਟੀ ਫਰਮ ਨੇ ਇਕ ਦੋਸ਼ ਲੱਭਿਆ ਹੈ। ਇਸ ਦੋਸ਼ ਕਾਰਨ ਤੁਹਾਡੀ ਪਬਲਿਕ ਤੇ ਪ੍ਰਾਈਵੇਟ ਦੋਨਾਂ ਤਰ੍ਹਾਂ ਦੀ ਚੈਟ 'ਚ ਬਦਲਾਅ ਕੀਤਾ ਜਾ ਸਕੇਗਾ। ਇਸ ਨਾਲ ਝੂਠੀ ਖ਼ਬਰ ਫੈਲਣ ਦੀ ਸੰਭਾਵਨਾ ਹੋਰ ਵਧੇਗੀ। ਤੁਹਾਡੇ ਕੰਟੈਕਟਸ ਨੂੰ ਜਿੱਥੇ ਲੱਗੇਗਾ ਕਿ ਕੋਈ ਮੈਸੇਜ ਇਕ ਟ੍ਰਸਟਿਡ ਸੋਰਸ ਤੋਂ ਆ ਰਿਹਾ ਹੈ ਉੱਥੇ, ਅਸਲ ਵਿਚ ਤੁਸੀਂ ਉਹ ਮੈਸੇਜ ਭੇਜਿਆ ਹੀ ਨਹੀਂ ਹੋਵੇਗਾ। ਇਕ ਬਲਾਕ ਪੋਸਟ 'ਚ ਸਾਈਬਰ ਸਿਕਊਰਟੀ ਫਰਮ ਨੇ ਜੋ ਲੱਭਿਆ ਹੈ, ਉਸ ਨੂੰ ਡਿਟੇਲ 'ਚ ਦੱਸਦਿਆਂ ਲਿਖਿਆ ਗਿਆ ਹੈ ਕਿ ਚੈੱਕ-ਪੁਆਇੰਟ ਸਾਫਟਵੇਅਰ ਟੈਕਨਾਲੋਜੀ, ਇਜ਼ਰਾਇਲੀ ਕੰਪਨੀ ਮੁਤਾਬਿਕ ਇਸ ਦੋਸ਼ ਦਾ ਮਤਲਬ ਇਹ ਹੈ ਕਿ ਲੋਕ ਕਿਸੇ ਦੇ ਰਿਪਲਾਈ ਨੂੰ ਐਡਿਟ ਕਰ ਸਕਣਗੇ।

ਇਸ ਦਾ ਇਸਤੇਮਾਲ ਕਾਫ਼ੀ ਗ਼ਲਤ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਕਿਉਂਕਿ Whatsapp ਦੇ ਕਰੀਬ 1.5 ਬਿਲੀਅਨ ਯੂਜ਼ਰਜ਼ ਹਨ। ਖੋਜੀਆਂ ਨੇ ਅਜਿਹੇ ਤਿੰਨ ਤਰੀਕੇ ਲੱਭੇ ਹਨ ਜਿਸ ਨਾਲ ਮੈਸੇਜ 'ਚ ਬਦਲਾਅ ਕੀਤਾ ਜਾ ਸਕਦਾ ਹੈ। ਪਹਿਲੇ ਤਰੀਕੇ ਨਾਲ, ਗਰੁੱਪ ਚੈਟ 'ਚ 'Quote' ਫੀਚਰ ਦੇ ਇਸਤੇਮਾਲ ਨਾਲ ਸੈਂਡਰ ਦੀ ਆਈਡੈਂਟਿਟੀ ਬਦਲੀ ਜਾ ਸਕਦੀ ਹੈ। ਦੂਸਰੇ ਤਰੀਕੇ ਨਾਲ ਯੂਜ਼ਰਜ਼ ਵਲੋਂ ਦਿੱਤੇ ਗਏ ਰਿਪਲਾਈ ਟੈਸਟ ਨੂੰ ਬਦਲਿਆ ਜਾ ਸਕਦਾ ਹੈ ਤੇ ਤੀਸਰੇ ਤਰੀਕੇ ਨਾਲ, ਪ੍ਰਾਈਵੇਟ ਮੈਸੇਜ ਭੇਜਿਆ ਜਾ ਸਕਦਾ ਹੈ ਜੋ ਪਬਲਿਕ ਮੈਸੇਜ ਵਾਂਗ ਦਿਖਾਈ ਦੇਵੇਗਾ। ਫੇਸਬੁੱਕ ਬੁਲਾਰੇ ਅਨੁਸਾਰ, Whatsapp "ਚ ਜਿਸ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।

ਉਸ ਵਿਚ ਕਿਸੇ ਤਰ੍ਹਾਂ ਦਾ ਦੋਸ਼ ਹੋਣ ਦੀ ਰਾਏ ਦੇਣਾ ਸਹੀ ਨਹੀਂ ਹੈ। Whatsapp ਦੇ ਭਾਰਤ 'ਚ 400 ਮਿਲੀਅਨ ਤੋਂ ਵੱਧ ਯੂਜ਼ਰਜ਼ ਹਨ। ਇਸ ਪਲੈਟਫਾਰਮ ਨੂੰ ਭਾਰਤ 'ਚ ਲੰਬੇ ਸਮੇਂ ਤੋਂ ਝੂਠੀਆਂ ਖ਼ਬਰਾਂ ਫੈਲਾਉਣ ਲਈ ਇਸਤੇਮਾਲ ਕੀਤੇ ਜਾਣ ਨਾਲ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਪਾਪੂਲਰ ਇੰਸਟੈਂਟ ਮੈਸੇਜਿੰਗ ਐਪ Whatsapp 'ਚ ਇਕ ਨਵਾਂ boomerange ਫੀਚਰ ਜੁੜਨ ਵਾਲਾ ਹੈ। ਆਪਣੇ ਕਿਸੇ ਫਰੈਂਡ ਨੂੰ ਫੋਟੋ ਭੇਜਣੀ ਹੋਵੇ ਜਾਂ ਵੀਡੀਓ, ਜ਼ਿਆਦਾਤਰ ਯੂਜ਼ਰਜ਼ Whatsapp ਦਾ ਹੀ ਇਸਤੇਮਾਲ ਕਰਦੇ ਹਨ।

Facebook ਦੀ ਮਲਕੀਅਤ ਵਾਲੇ ਇਸ ਐਪ 'ਚ ਜਲਦ ਹੀ ਇਹ ਨਵਾਂ ਫੀਚਰ ਜੁੜਨ ਵਾਲਾ ਹੈ। ਇਸ ਫੀਚਰ ਦੇ ਜੁੜਨ ਨਾਲ ਤੁਸੀਂ ਇਸ ਨੂੰ ਇਕੱਠੇ ਕਈ ਡਿਵਾਈਸ 'ਤੇ ਇਸਤੇਮਾਲ ਕਰ ਸਕੋਗੇ। ਇਹੀ ਨਹੀਂ VoIP ਕਾਲਿੰਗ, ਵੀਡੀਓ ਕਾਲਿੰਗ ਲਈ ਵੀ ਅਸੀਂ ਇਸ ਐਪ ਦਾ ਇਸਤੇਮਾਲ ਕਰਦੇ ਹਾਂ।