SBI ਦੀ ਵੱਡੀ ਚੇਤਾਵਨੀ, ਇਹਨਾਂ ਥਾਵਾਂ ‘ਤੇ ਫੋਨ ਨਾ ਕਰੋ ਚਾਰਜ, ਹੋ ਜਾਵੇਗਾ ਵੱਡਾ ਨੁਕਸਾਨ
ਇਹਨੀਂ ਦਿਨੀਂ ਮੋਬਾਇਲ ਫੋਨ ‘ਤੇ ਲੋਕ ਜ਼ਿਆਦਾ ਨਿਰਭਰ ਹੁੰਦੇ ਜਾ ਰਹੇ ਹਨ, ਜਿਸ ਦੇ ਚਲਦੇ ਮੋਬਾਇਲ ਫੋਨ ਦੀ ਵਰਤੋਂ ਵੀ ਕਾਫ਼ੀ ਵਧ ਗਈ ਹੈ।
ਨਵੀਂ ਦਿੱਲੀ: ਇਹਨੀਂ ਦਿਨੀਂ ਮੋਬਾਇਲ ਫੋਨ ‘ਤੇ ਲੋਕ ਜ਼ਿਆਦਾ ਨਿਰਭਰ ਹੁੰਦੇ ਜਾ ਰਹੇ ਹਨ, ਜਿਸ ਦੇ ਚਲਦੇ ਮੋਬਾਇਲ ਫੋਨ ਦੀ ਵਰਤੋਂ ਵੀ ਕਾਫ਼ੀ ਵਧ ਗਈ ਹੈ। ਇਹੀ ਕਾਰਨ ਹੈ ਕਿ ਲੋਕ ਕਿਸੇ ਵੀ ਸਮੇਂ ਅਪਣਾ ਫੋਨ ਬੰਦ ਨਹੀਂ ਰੱਖਣਾ ਚਾਹੁੰਦੇ ਅਤੇ ਇਸ ਦੇ ਲਈ ਉਹ ਲਗਾਤਾਰ ਅਪਣੇ ਫੋਨ ਨੂੰ ਚਾਰਜ ਕਰਦੇ ਰਹਿੰਦੇ ਹਨ।ਜਨਤਕ ਚਾਰਜਿੰਗ ਸਟੇਸ਼ਨ ਜਿਵੇਂ ਏਅਰਪੋਰਟ, ਟਰੇਨ, ਹੋਟਲ ਆਦਿ ‘ਤੇ ਮੋਬਾਇਲ ਫੋਨ ਚਾਰਜ ਕਰਨ ਲੱਗੇ ਦੇਰ ਨਹੀਂ ਲਗਾਉਂਦੇ।
ਪਰ ਜੇਕਰ ਤੁਸੀਂ ਵੀ ਜਨਤਕ ਸਟੇਸ਼ਨਾਂ ਤੋਂ ਅਪਣਾ ਫੋਨ ਚਾਰਜ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਸ ਨਾਲ ਤੁਸੀਂ ਸਾਈਬਰ ਅਟੈਕ ਦੇ ਸ਼ਿਕਾਰ ਹੋ ਸਕਦੇ ਹੋ। ਦੇਸ਼ ਦੇ ਸਭ ਤੋਂ ਵੱਡੇ ਜਨਤਕ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਅਪਣੇ ਗ੍ਰਾਹਕਾਂ ਨੂੰ ਜਨਤਕ ਚਾਰਜਿੰਗ ਸਟੇਸ਼ਨਾਂ ‘ਤੇ ਫੋਨ ਚਾਰਜ ਕਰਨ ਪ੍ਰਤੀ ਸੁਚੇਤ ਕੀਤਾ ਹੈ।
ਐਸਬੀਆਈ ਨੇ ਅਪਣੇ ਅਧਿਕਾਰਕ ਟਵਿਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਲਿਖਿਆ ਹੈ ਕਿ, ‘ਜੇਕਰ ਤੁਸੀਂ ਅਪਣਾ ਫੋਨ ਚਾਰਜਿੰਗ ਸਟੇਸ਼ਨ ‘ਤੇ ਚਾਰਜ ਕਰਦੇ ਹੋ ਤਾਂ ਇਸ ਬਾਰੇ ਦੋ ਵਾਰ ਸੋਚੋ। ਇਸ ਤਰ੍ਹਾਂ ਤੁਹਾਡੇ ਫੋਨ ਨੂੰ ਹੈਕ ਕੀਤਾ ਜਾ ਸਕਦਾ ਹੈ’। ਐਸਬੀਆਈ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਜਨਤਕ ਸਥਾਨਾਂ ‘ਤੇ ਅਪਣਾ ਫੋਨ ਚਾਰਜ ਕਰਨ ਤੋਂ ਬਚਣ।
ਦਰਅਸਲ ਹੈਕਰਸ ‘ਜੂਸ ਜੈਕਿੰਗ’ ਦੇ ਜ਼ਰੀਏ ਅਪਣੇ ਫੋਨ ਦਾ ਕੀਮਤੀ ਡਾਟਾ ਚੋਰੀ ਕਰ ਕੇ ਤੁਹਾਡਾ ਬੈਂਕ ਅਕਾਊਂਟ ਖਾਲੀ ਕਰ ਸਕਦੇ ਹਨ। ਜੂਸ ਜੈਕਿੰਗ ਇਕ ਤਰ੍ਹਾਂ ਦਾ ਸਾਈਬਰ ਅਟੈਕ ਹੈ। ਜਿਸ ਵਿਚ ਚਾਰਜਿੰਗ ਪੋਰਟ ਵਿਚ ਖੂਫੀਆ ਤੌਰ ‘ਤੇ ਇਲੈਕਟ੍ਰਿਕ ਡਿਵਾਇਸ ਲੱਗਿਆ ਹੁੰਦਾ ਹੈ। ਜਿਵੇਂ ਹੀ ਕੋਈ ਵਿਅਕਤੀ ਜਨਤਕ ਥਾਵਾਂ ‘ਤੇ ਅਪਣਾ ਫੋਨ ਚਾਰਜਿੰਗ ‘ਤੇ ਲਗਾਉਂਦਾ ਹੈ ਤਾਂ ਇਸ ਦੀ ਮਦਦ ਨਾਲ ਯੂਜ਼ਰ ਦਾ ਡਾਟਾ ਅਸਾਨੀ ਨਾਲ ਚੋਰੀ ਕੀਤਾ ਜਾ ਸਕਦਾ ਹੈ।