iPhone ਨੂੰ ਚਾਹੁਣ ਵਾਲਿਆਂ ਲਈ ਖੁਸ਼ਖਬਰੀ Apple ਨੇ ਲਾਂਚ ਕੀਤਾ iPhone 11, ਜਾਣੋ ਕੀਮਤ

ਏਜੰਸੀ

ਜੀਵਨ ਜਾਚ, ਤਕਨੀਕ

ਦੁਨੀਆ ਭਰ ਦੇ ਟੈੱਕ ਯੂਜ਼ਰਜ਼ ਨੂੰ ਸਾਲ ਭਰ ਜਿਸ ਸਮੇਂ ਦਾ ਇੰਤਜ਼ਾਰ ਸੀ, ਆਖਿਰਕਾਰ ਉਹ ਆ ਹੀ ਗਿਆ।

iPhone 11 Launch

ਨਵੀਂ ਦਿੱਲੀ: ਦੁਨੀਆ ਭਰ ਦੇ ਟੈੱਕ ਯੂਜ਼ਰਜ਼ ਨੂੰ ਸਾਲ ਭਰ ਜਿਸ ਸਮੇਂ ਦਾ ਇੰਤਜ਼ਾਰ ਸੀ, ਆਖਿਰਕਾਰ ਉਹ ਆ ਹੀ ਗਿਆ। iPhone ਬਣਾਉਣ ਵਾਲੀ ਕੰਪਨੀ Apple ਨੇ ਅਪਣੀ ਨਵੀਂ ਸੀਰੀਜ਼ iPhone 11 ਨੂੰ ਲਾਂਚ ਕਰ ਦਿੱਤਾ। ਕੰਪਨੀ ਨੇ ਅਪਣੇ ਹੈੱਡ ਕੁਆਟਰ ਵਿਚ iPhone 11, iPhone 11 Pro ਅਤੇ iPhone 11 Pro Max ਤੋਂ ਪਰਦਾ ਚੁੱਕਿਆ। ਭਾਰਤ ਵਿਚ ਇਹਨਾਂ ਦੀ ਵਿਕਰੀ 27 ਸਤੰਬਰ ਤੋਂ ਸ਼ੁਰੂ ਹੋ ਜਾਵੇਗੀ।

ਦੱਸ ਦਈਏ ਕਿ ਪਿਛਲੇ ਸਾਲ ਕੰਪਨੀ ਨੇ ਅਪਣੇ ਤਿੰਨ iPhone ਲਾਂਚ ਕੀਤੇ ਸਨ, ਜਿਨ੍ਹਾਂ ਦੇ ਨਾਂਅ iPhone XR, iPhone XS ਅਤੇ iPhone XS Max ਸਨ। Apple iPhone 11 ਦੀ ਕੀਮਤ ਕੰਪਨੀ ਨੇ 699 ਡਾਲਰ (50,244 ਰੁਪਏ) ਰੱਖੀ ਹੈ। ਇਹ ਆਈ ਫੋਨ 6.1 ਇੰਚ ਦੀ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਫੋਨ ਵਿਚ iOS 13 ਦਿੱਤਾ ਗਿਆ ਹੈ ਅਤੇ ਇਹ ਏ 13 ਬਾਇਓਨਿਕ ਪ੍ਰੋਸੈਸਰ ‘ਤੇ ਕੰਮ ਕਰਦੇ ਹਨ।

ਫੋਨ ਵਿਚ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ। ਕੈਮਰੇ ਵਿਚ ਯੂਜ਼ਰਜ਼ 4ਕੇ ਵੀਡੀਓਜ਼ ਦੀ ਰਿਕਾਰਡਿੰਗ ਵੀ ਕਰ ਸਕਦੇ ਹਨ। ਕੰਪਨੀ ਦਾ ਦਾਅਵਾ ਹੈ ਕਿ iPhone 11 ਵਿਚ  ਬੈਟਰੀ ਲਾਈਫ ਵੀ ਪਿਛਲੇ ਫੋਨ ਤੋਂ ਬੇਹਤਰ ਹੈ। ਉੱਥੇ ਹੀ Apple iPhone 11 Pro  ਅਤੇ iPhone 11 Pro Max ਦੀ ਗੱਲ ਕਰੀਏ ਤਾਂ ਇਹ ਵੀ iOS 13 ‘ਤੇ ਕੰਮ ਕਰਦੇ ਹਨ ਅਤੇ ਲੇਟੇਸਟ A13 ਬਾਇਓਨਿਕ ਪ੍ਰੋਸੈਸਰ ‘ਤੇ ਚਲਦੇ ਹਨ।

iPhone 11 Pro  ਵਿਚ 5.8 ਇੰਚ ਦੀ ਓਐਲਈਡੀ ਡਿਸਪਲੇਅ ਦਿੱਤੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ iPhone 11ਵਿਚ iPhone XS ਦੇ ਮੁਕਾਬਲੇ ਚਾਰ ਘੰਟੇ ਦੀ ਜ਼ਿਆਦਾ ਬੈਟਰੀ ਲਾਈਫ ਹੋਵੇਗੀ। ਇਸ ਤੋਂ ਇਲਾਵਾ iPhone Pro Max ਵਿਚ ਪੰਜ ਘੰਟੇ ਦੀ ਜ਼ਿਆਦਾ ਬੈਟਰੀ ਲਾਈਫ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।