ਵਿਵਾਦ ਨੂੰ ਲੈ ਕੇ WhatsApp ਦੀ ਸਫਾਈ, ਕਿਹਾ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਕੀਤੀ ਗਈ ਚੈਟ ਸੁਰੱਖਿਅਤ

ਏਜੰਸੀ

ਜੀਵਨ ਜਾਚ, ਤਕਨੀਕ

ਨਿੱਜਤਾ ਵਿਵਾਦ ‘ਤੇ WhatsApp ਦਾ ਦੂਜਾ ਸਪੱਸ਼ਟੀਕਰਨ

WhatsApp

ਨਵੀਂ ਦਿੱਲੀ: ਵਟਸਐਪ ‘ਤੇ ਯੂਜ਼ਰਸ ਦੇ ਨਿੱਜੀ ਮੈਸੇਜ ਕਥਿਤ ਤੌਰ 'ਤੇ ਲੀਕ ਹੋਣ ਦੀ ਖ਼ਬਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਹੈ। ਵਟਸਐਪ ਨੇ ਨਿੱਜਤਾ ਦੇ ਵਿਵਾਦ ਦੌਰਾਨ ਇਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ। ਫੇਸਬੁੱਕ ਦੀ ਮਾਲਕੀਅਤ ਵਾਲੀ ਮੈਸੇਜਿੰਗ ਸਰਵਿਸ ਵਟਸਐਪ ਨੇ ਕਿਹਾ ਕਿ ਨੀਤੀ ਵਿਚ ਤਾਜ਼ਾ ਤਬਦੀਲੀ ਦੋਸਤਾਂ ਜਾਂ ਪਰਿਵਾਰ ਨਾਲ ਤੁਹਾਡੇ ਸੰਦੇਸ਼ਾਂ ਦੀ ਨਿੱਜਤਾ ਨੂੰ ਪ੍ਰਭਾਵਤ ਨਹੀਂ ਕਰੇਗੀ।

ਨਿੱਜਤਾ ਵਿਵਾਦ ਦੌਰਾਨ ਇਹ ਵਟਸਐਪ ਦਾ ਦੂਜਾ ਸਪੱਸ਼ਟੀਕਰਨ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਕਿ ਨੀਤੀ ਵਿਚ ਬਦਲਾਅ ਨਾਲ ਸਿਰਫ ਵਟਸਐਪ ਬਿਜ਼ਨਸ ਅਕਾਊਂਟ ‘ਤੇ ਪ੍ਰਭਾਵ ਪਵੇਗਾ।

ਵਟਸਐਪ ਨੇ ਟਵੀਟ ਕਰਕੇ ਕਿਹਾ, ‘ਅਸੀਂ ਕੁਝ ਅਫਵਾਹਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ ਅਤੇ 100 ਪ੍ਰਤੀਸ਼ਤ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਿਜੀ ਸੰਦੇਸ਼ਾਂ ਨੂੰ ਐਂਡ-ਟੂ-ਐਂਡ ਇਨਕ੍ਰਿਪਸ਼ਨ ਨਾਲ ਸੁਰੱਖਿਅਤ ਰੱਖਾਂਗੇ। ਨਿੱਜਤਾ ਨੀਤੀ ਵਿਚ ਅਪਡੇਟ ਤੁਹਾਡੇ ਦੋਸਤਾਂ ਜਾਂ ਪਰਿਵਾਰ ਨਾਲ ਹੋਈ ਚੈਟ ਨੂੰ ਪ੍ਰਭਾਵਿਤ ਨਹੀਂ ਕਰਨਗੇ। ”