UPI payment News: ਸ਼੍ਰੀਲੰਕਾ, ਮਾਰੀਸ਼ਸ ’ਚ ਯੂ.ਪੀ.ਆਈ. ਭੁਗਤਾਨ ਸਹੂਲਤ ਸ਼ੁਰੂ

ਏਜੰਸੀ

ਜੀਵਨ ਜਾਚ, ਤਕਨੀਕ

ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ‘ਵਿਸ਼ੇਸ਼ ਦਿਨ’ ਦਸਿਆ

UPI payment services launched in Sri Lanka, Mauritius

UPI payment News: ਭਾਰਤ ਦੀ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਸੇਵਾਵਾਂ ਸੋਮਵਾਰ ਨੂੰ ਸ਼੍ਰੀਲੰਕਾ ਅਤੇ ਮਾਰੀਸ਼ਸ ’ਚ ਵੀ ਲਾਂਚ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਡਿਜੀਟਲ ਤਕਨਾਲੋਜੀ ਨਾਲ ਜੋੜਨ ਵਾਲਾ ਦਸਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਜਗਨਾਥ ਨੇ ਵੀ ਆਨਲਾਈਨ ਪ੍ਰੋਗਰਾਮ ’ਚ ਹਿੱਸਾ ਲਿਆ। ਅਪਣੀ ਟਿਪਣੀ ਵਿਚ ਮੋਦੀ ਨੇ ਉਮੀਦ ਜਤਾਈ ਕਿ ਨਵੀਂ ਫਿਨਟੈਕ ਸੇਵਾਵਾਂ ਦੋਹਾਂ ਦੇਸ਼ਾਂ ਦੀ ਮਦਦ ਕਰਨਗੀਆਂ। ਉਨ੍ਹਾਂ ਕਿਹਾ ਕਿ ਯੂ.ਪੀ.ਆਈ. ਭਾਰਤ ਨਾਲ ਭਾਈਵਾਲੀ ਨੂੰ ਇਕਜੁੱਟ ਕਰਨ ਦੀਆਂ ਨਵੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਅੱਜ ਹਿੰਦ ਮਹਾਂਸਾਗਰ ਖੇਤਰ ਦੇ ਤਿੰਨ ਮਿੱਤਰ ਦੇਸ਼ਾਂ ਲਈ ਵਿਸ਼ੇਸ਼ ਦਿਨ ਹੈ ਕਿਉਂਕਿ ਅਸੀਂ ਅਪਣੇ ਇਤਿਹਾਸਕ ਸਬੰਧਾਂ ਨੂੰ ਆਧੁਨਿਕ ਡਿਜੀਟਲ ਤਕਨਾਲੋਜੀ ਨਾਲ ਜੋੜਦੇ ਹਾਂ। ਮੈਨੂੰ ਭਰੋਸਾ ਹੈ ਕਿ ਯੂ.ਪੀ.ਆਈ. ਪ੍ਰਣਾਲੀ ਨਾਲ ਸ਼੍ਰੀਲੰਕਾ ਅਤੇ ਮਾਰੀਸ਼ਸ ਨੂੰ ਲਾਭ ਹੋਵੇਗਾ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਤਕ ਡਿਜੀਟਲ ਬੁਨਿਆਦੀ ਢਾਂਚੇ ਨੇ ਭਾਰਤ ’ਚ ਕ੍ਰਾਂਤੀ ਲਿਆ ਦਿਤੀ ਹੈ। ਉਨ੍ਹਾਂ ਨੇ ‘ਗੁਆਂਢੀ ਪਹਿਲਾਂ’ ਨੀਤੀ ’ਤੇ ਭਾਰਤ ਦੀ ਕੇਂਦਰਿਤ ਨੀਤੀ ’ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਹੋਣ, ਸਿਹਤ ਨਾਲ ਜੁੜੇ ਮੁੱਦੇ ਹੋਣ, ਆਰਥਕ ਜਾਂ ਕੌਮਾਂਤਰੀ ਸਹਾਇਤਾ ਹੋਵੇ, ਭਾਰਤ ਸੱਭ ਤੋਂ ਪਹਿਲਾਂ ਇਸ ਦਾ ਜਵਾਬ ਦਿੰਦਾ ਰਿਹਾ ਹੈ। ਭਾਰਤ ਅਜਿਹਾ ਕਰਨਾ ਜਾਰੀ ਰੱਖੇਗਾ।

 (For more Punjabi news apart from UPI payment services launched in Sri Lanka, Mauritius, stay tuned to Rozana Spokesman)