ਏਅਰਟੈੱਲ ਗ੍ਰਾਹਕਾਂ ਦੇ ਲਈ ਬੁਰੀ ਖ਼ਬਰ, ਇਸ ਤਾਰੀਕ ਤੋਂ ਬਾਅਦ ਕੰਮ ਨਹੀਂ ਕਰੇਗਾ ਤੁਹਾਡਾ ਨੰਬਰ

ਏਜੰਸੀ

ਜੀਵਨ ਜਾਚ, ਤਕਨੀਕ

ਏਅਰਟੈੱਲ ਦੇ ਕਰੋੜਾਂ 3G ਗ੍ਰਾਹਕਾਂ ਲਈ ਬੁਰੀ ਖ਼ਬਰ ਹੈ। ਦੇਸ਼ ਦੀ ਤੀਜੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਏਅਰਟੈੱਲ

Big news for Airtel Customers

ਨਵੀਂ ਦਿੱਲੀ :  ਏਅਰਟੈੱਲ ਦੇ ਕਰੋੜਾਂ 3G ਗ੍ਰਾਹਕਾਂ ਲਈ ਬੁਰੀ ਖ਼ਬਰ ਹੈ। ਦੇਸ਼ ਦੀ ਤੀਜੀ ਸਭ ਤੋਂ ਵੱਡੀ ਮੋਬਾਇਲ ਕੰਪਨੀ ਏਅਰਟੈੱਲ ਨੇ ਆਪਣੇ 3ਜੀ ਗ੍ਰਾਹਕਾਂ ਨੂੰ ਝਟਕਾ ਦਿੱਤਾ ਹੈ। ਏਅਰਟੈੱਲ ਨੇ 3G ਸਰਵਿਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਸੰਬਰ 2019  ਤੋਂ ਮਾਰਚ 2020 ਦੇ ਵਿੱਚ 3G ਨੈੱਟਵਰਕ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੇ ਇਸ ਫੈਸਲੇ ਨਾਲ 3G ਸਿਮ ਦਾ ਇਸ‍ਤੇਮਾਲ ਕਰ ਰਹੇ ਗ੍ਰਾਹਕਾਂ ਦੇ ਨੰਬਰ ਬੰਦ ਹੋ ਸਕਦੇ ਹਨ। ਹਾਲਾਂਕਿ ਨੰਬਰ ਬੰਦ ਹੋਣ ਦੀ ਗੱਲ 'ਤੇ ਕੰਪਨੀ ਨੇ ਸਾਫ਼ ਕੀਤਾ ਹੈ ਕਿ 3ਜੀ ਗ੍ਰਾਹਕਾਂ ਦੇ ਨੰਬਰ ਬੰਦ ਨਹੀਂ ਹੋਣਗੇ ਸਗੋਂ ਉਨ੍ਹਾਂ ਗ੍ਰਾਹਕਾਂ ਨੂੰ 4G ਨੈੱਟਵਰਕ 'ਚ ਸ਼ਿਫਟ ਕੀਤਾ ਜਾਵੇਗਾ। 

ਏਅਰਟੈੱਲ ਦੇ ਗ੍ਰਾਹਕਾਂ ਲਈ ਖਾਸ ਖ਼ਬਰ ਏਅਰਟੈੱਲ ਨੇ ਮਾਰਚ 2020 ਤੱਕ ਆਪਣੀ 3ਜੀ ਸਰਵਿਸ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦੇ CFO ਬਾਦਲ ਬਾਗੜੀ ਦੇ ਮੁਤਾਬਕ ਏਅਰਟੈੱਲ 3G ਨੈੱਟਵਰਕ ਨੂੰ ਬੰਦ ਕਰ ਰਹੀ ਹੈ। 3ਜੀ ਸਰਵਿਸ ਬੰਦ ਕਰਨ ਦੀ ਸ਼ੁਰੂਆਤ ਕੋਲਕਾਤਾ ਸਰਕਿਲ ਤੋਂ ਕੀਤੀ ਜਾਵੇਗੀ। ਕੰਪਨੀ ਨੇ ਕੋਲਕਾਤਾ 'ਚ 3G ਨੈੱਟਵਰਕ ਨੂੰ ਬੰਦ ਕਰ ਦਿੱਤਾ ਹੈ ਅਤੇ ਉਸਦੀ ਜਗ੍ਹਾ ਐੱਲਟੀਈ ਨੈੱਟਵਰਕ ਦੀ ਸ਼ੁਰੂਆਤ ਕੀਤੀ ਹੈ। ਏਅਰਟੈੱਲ ਸਤੰਬਰ ਤੱਕ ਕੰਪਨੀ 6 ਜਾਂ 7 ਸਰਕਲਾਂ 'ਚ ਇਸਨੂੰ ਬੰਦ ਕਰ ਦੇਵੇਗੀ। 

ਮਾਰਚ 2020 ਤੱਕ ਖ਼ਤਮ ਹੋ ਜਾਵੇਗਾ ਪੂਰਾ ਨੈੱਟਵਰਕ 
ਕੰਪਨੀ ਨੇ ਕਿਹਾ ਹੈ ਕਿ ਦਸੰਬਰ ਤੋਂ ਮਾਰਚ ਦੇ ਵਿੱਚ 3G ਨੈੱਟਵਰਕ ਨੂੰ ਬੰਦ ਕਰ ਦਿੱਤਾ ਜਾਵੇਗਾ। ਉਥੇ ਹੀ ਜਿਨ੍ਹਾਂ ਗ੍ਰਾਹਕਾਂ ਦੇ ਕੋਲ 3ਜੀ ਸਰਵਿਸ ਹੈ ਉਨ੍ਹਾਂ ਦੀ ਸਰਵਿਸ 4ਜੀ 'ਚ ਬਦਲ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਭਾਰਤੀ ਏਅਰਟੈੱਲ ਨੂੰ ਬਹੁਤ ਘਾਟਾ ਹੋਇਆ ਹੈ। ਵਿੱਤੀ ਸਾਲ 2019 - 20 ਦੀ ਪਹਿਲੀ ਤਿਮਾਹੀ ਵਿੱਚ 2,866 ਕਰੋੜ ਰੁਪਏ ਦਾ ਭਾਰੀ ਘਾਟਾ ਹੋਇਆ। ਜੂਨ ਤੀਮਾਹੀ 'ਚ ਕੰਪਨੀ ਨੂੰ 1469.40 ਕਰੋੜ ਰੁਪਏ ਦਾ ਘਾਟਾ ਹੋਇਆ ਸੀ, ਜਦੋਂ ਕਿ ਇੱਕ ਸਾਲ ਪਹਿਲਾਂ ਦੀ ਇਸ ਮਿਆਦ 'ਚ ਕੰਪਨੀ ਨੂੰ 362.10 ਕਰੋੜ ਰੁਪਏ ਦਾ ਮੁਨਾਫਾ ਹੋਇਆ ਸੀ। 

ਏਅਰਟੈੱਲ ਦੇ ਕੋਲ 84 ਲੱਖ 4ਜੀ ਗ੍ਰਾਹਕ ਏਅਰਟੈੱਲ ਨੇ ਕਿਹਾ ਹੈ ਕਿ ਕੰਪਨੀ ਨੇ 84 ਲੱਖ 4ਜੀ ਗ੍ਰਾਹਕ ਆਪਣੇ ਨਾਲ ਜੋੜੇ ਹਨ ਅਤੇ ਉਸਦੇ ਕੋਲ 12 ਕਰੋੜ ਡਾਟਾ ਗ੍ਰਾਹਕ ਹਨ। ਇਨ੍ਹਾਂ ਡਾਟਾ ਗ੍ਰਾਹਕਾਂ ਵਿੱਚੋਂ ਕਰੀਬ 9.5 ਕਰੋੜ 4ਜੀ 'ਤੇ ਹਨ। ਕੰਪਨੀ ਦਾ ਕਹਿਣਾ ਹੈ ਕਿ ਨੈੱਟਵਰਕ ਅਨੁਭਵ 'ਤੇ ਆਪਣਾ ਧ‍ਿਆਨ ਕੇਂਦਰਿਤ ਕਰਨ ਦੀ ਰਣਨੀਤੀ ਦੇ ਤਹਿਤ ਅਸੀਂ ਆਪਣੇ 3ਜੀ ਨੈੱਟਵਰਕ ਨੂੰ 4ਜੀ ਨੈੱਟਵਰਕ 'ਚ ਅਪਗ੍ਰੇਡ ਕਰ ਰਹੇ ਹਨ ਅਤੇ ਭਾਰਤ ਵਿੱਚ ਆਪਣੇ 3ਜੀ ਨੈੱਟਵਰਕ ਨੂੰ ਬੰਦ ਕਰਨ ਦੀ ਪਰਿਕਿਰਿਆ ਵਿੱਚ ਹਾਂ।