ਦੇਸ਼ ਭਰ 'ਚ ਸ਼ੁਰੂ ਹੋਵੇਗੀ BSNL ਦੀ WiFi ਸੇਵਾ, ਮੁਫ਼ਤ ਚਲਾ ਸਕੋਗੇ Internet 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

BSNL WiFi ਕੂਪਨ 10 ਰੁਪਏ ਤੋਂ ਸ਼ੁਰੂ

File Photo

ਨਵੀਂ ਦਿੱਲੀ - ਸਰਕਾਰੀ ਟੈਲੀਕਾਮ ਕੰਪਨੀ BSNL ਦੇਸ਼ ਭਰ ਦੇ ਪਿੰਡਾਂ ਅਤੇ ਸ਼ਹਿਰਾਂ 'ਚ WiFi ਦੀ ਸੁਵਿਧਾ ਮੁਹੱਈਆ ਕਰਾਉਣ ਜਾ ਰਹੀ ਹੈ। ਇਕ ਲਿਮਿਟ ਤਕ BSNL ਦੀ WiFi ਸੇਵਾ ਦਾ ਇਸਤੇਮਾਲ ਮੁਫ਼ਤ 'ਚ ਕੀਤਾ ਜਾ ਸਕੇਗਾ।

ਜਿਸ ਇਲਾਕੇ 'ਚ WiFi ਨੈੱਟਵਰਕ ਲਗਾਇਆ ਜਾਵੇਗਾ, ਉਸ ਨੂੰ WiFi ਹਾਟ ਸਪਾਟ ਜ਼ੋਨ ਕਿਹਾ ਜਾਵੇਗਾ। BSNL WiFi ਹਾਟ ਸਪਾਟ ਦੀ ਸ਼ੁਰੂਆਤ ਵਾਰਾਣਸੀ ਤੋਂ ਹੋਣ ਜਾ ਰਹੀ ਹੈ।

BSNL ਦੇ ਹਾਈ-ਸਪੀਡ ਇੰਟਰਨੈੱਟ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਫੋਨ ਦਾ WiFi ਆਨ ਕਰਨਾ ਹੋਵੇਗਾ ਫਿਰ BSNL WiFi ਨੈੱਟਵਰਕ ਨਾਲ ਕੁਨੈਕਟ ਕਰਨਾ ਹੋਵੇਗਾ। ਇਸ ਤੋਂ ਬਾਅਦ 10 ਅੰਕਾਂ ਦਾ ਮੋਬਾਇਲ ਨੰਬਰ ਪਾਉਣਾ ਹੋਵੇਗਾ ਅਤੇ 7et Pin 'ਤੇ ਟੈਪ ਕਰਨਾ ਹੋਵੇਗਾ। ਤੁਹਾਨੂੰ ਐੱਸ.ਐੱਮ.ਐੱਸ. ਰਾਹੀਂ 6 ਅੰਕਾਂ ਦਾ ਪਿਨ ਆਵੇਗਾ ਜਿਸ ਨੂੰ ਦਰਜ ਕਰਨ 'ਤੇ ਤੁਸੀਂ BSNL ਵਾਈ-ਫਾਈ ਦਾ ਇਸਤੇਮਾਲ ਕਰ ਸਕੋਗੇ।

BSNL WiFi ਕੂਪਨ 10 ਰੁਪਏ ਤੋਂ ਸ਼ੁਰੂ
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, BSNL WiFi ਨਾਲ ਕੁਨੈਕਟ ਕਰਨ ਤੋਂ ਬਾਅਦ ਤੁਸੀਂ ਸਿਰਫ਼ 30 ਮਿੰਟ ਤਕ ਹੀ ਮੁਫ਼ਤ 'ਚ ਇੰਟਰਨੈੱਟ ਦਾ ਇਸਤੇਮਾਲ ਕਰ ਸਕੋਗੇ। ਜ਼ਿਆਦਾ ਡਾਟਾ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਕੰਪਨੀ ਦਾ ਕੂਪਨ ਖਰੀਦਣਾ ਪਵੇਗਾ।

ਦਿਹਾਤੀ ਖੇਤਰ ਲਈ ਤਿੰਨ ਤਰ੍ਹਾਂ ਦੇ ਕੂਪਨ ਉਪਲੱਬਧ ਹੋਣਗੇ। ਇਨ੍ਹਾਂ ਦੀ ਕੀਮਤ 25 ਰੁਪਏ, 45 ਰੁਪਏ ਅਤੇ 150 ਰੁਪਏ ਹੋਵੇਗੀ। 25 ਰੁਪਏ ਦੇ BSNL ਰੂਰਲ WiFi ਪਲਾਨ 'ਚ ਗਾਹਕਾਂ ਨੂੰ 7 ਦਿਨਾਂ ਦੀ ਮਿਆਦ ਨਾਲ 2 ਜੀ.ਬੀ. ਡਾਟਾ ਮਿਲੇਗਾ। ਉਥੇ ਹੀ 150 ਰੁਪਏ ਵਾਲੇ ਪਲਾਨ 'ਚ 28 ਦਿਨਾਂ ਲਈ 28 ਜੀ.ਬੀ. ਡਾਟਾ ਮਿਲੇਗਾ।

ਉਥੇ ਹੀ ਸ਼ਹਿਰੀ ਇਲਾਕਿਆਂ ਲਈ ਕਰੀਬ 17 ਪਲਾਨ ਉਪਲੱਬਧ ਹੋਣਗੇ। ਇਨ੍ਹਾਂ ਦੀ ਸ਼ੁਰੂਆਤੀ ਕੀਮਤ 10 ਰੁਪਏ ਤੋਂ ਹੋਵੇਗੀ ਅਤੇ ਇਹ 1999 ਰੁਪਏ ਤਕ ਹੋਣਗੇ। 1999 ਰੁਪਏ ਦੇ ਸਭ ਤੋਂ ਮਹਿੰਗੇ ਪਲਾਨ 'ਚ 28 ਦਿਨਾਂ ਲਈ 160 ਜੀ.ਬੀ. ਡਾਟਾ ਮਿਲੇਗਾ।