ਜਾਣੋ ਕਿਉਂ BSNL ਨੇ ਕਰਮਚਾਰੀਆਂ ਨੂੰ ਨਾਸ਼ਤਾ ਅਤੇ ਤੋਹਫੇ ਦੇਣ ‘ਤੇ ਲਗਾਈ ਰੋਕ!
ਭਾਰਤ ਸੰਚਾਰ ਨਿਗਮ ਲਿਮਟਡ, ਵੀਆਰਐਸ ਲੈਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੂੰ ਵਿਦਾਈ ‘ਤੇ ਕੋਈ ਨਾਸ਼ਤਾ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਗਿਫਟ ਦੇਵੇਗਾ।
ਨਵੀਂ ਦਿੱਲੀ: ਭਾਰਤ ਸੰਚਾਰ ਨਿਗਮ ਲਿਮਟਡ, ਵੀਆਰਐਸ ਲੈਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੂੰ ਵਿਦਾਈ ‘ਤੇ ਕੋਈ ਨਾਸ਼ਤਾ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਗਿਫਟ ਦੇਵੇਗਾ। ਇਸ ‘ਤੇ ਬੀਐਸਐਨਐਲ ਮੈਨੇਜਮੈਂਟ ਨੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਹੈ। ਵਿਦਾਈ ‘ਤੇ ਮਿਲਣ ਵਾਲੇ ਪੰਜ ਹਜ਼ਾਰ ਰੁਪਏ ਕੈਸ਼ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਇਸ ਨੂੰ ਲੈ ਕੇ ਦੇਸ਼ ਭਰ ਤੋਂ ਆਏ ਅਧਿਕਾਰੀ-ਕਰਮਚਾਰੀ ਯੂਨੀਅਨਾਂ ਦੇ ਨੁਮਾਇੰਦਿਆਂ ਦੀ ਬੈਠਕ ਹੋਈ, ਜਿਸ ਦੀ ਅਗਵਾਈ ਉੱਥੋਂ ਦੇ ਹੈਡ ਜਨਰਲ ਮੈਨੇਜਰ ਨੇ ਕੀਤੀ। ਇਸ ਨੂੰ ਲੈ ਕੇ ਉਹਨਾਂ ਵਿਚ ਕਾਫੀ ਰੋਸ ਹੈ। ਪਰ ਉਹ ਕੁਝ ਕਰ ਨਹੀਂ ਸਕਦੇ ਕਿਉਂਕਿ ਉਹ ਵੀਆਰਐਸ ਲੈ ਚੁੱਕੇ ਹਨ ਅਤੇ 31 ਜਨਵਰੀ ਤੋਂ ਬਾਅਦ ਉਹਨਾਂ ਨੂੰ ਵਿਭਾਗ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਨਐਲ ਦੇ ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਿਭਾਗ ਵਿਚੋਂ ਰਿਟਾਇਰ ਹੋਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੂੰ ਕੰਪਨੀ ਵੱਲੋਂ ਗਿਫਟ ਅਤੇ ਪੰਜ ਹਜ਼ਾਰ ਰੁਪਏ ਕੈਸ਼ ਦਿੱਤੇ ਜਾਂਦੇ ਸੀ। ਇਸ ਦੇ ਨਾਲ ਹੀ ਉਹਨਾਂ ਦੀ ਸੇਵਾ-ਮੁਕਤੀ ਸਮਾਰੋਹ ਦਾ ਖਰਚਾ ਵੀ ਵਿਭਾਗ ਵੱਲੋਂ ਚੁੱਕਿਆ ਜਾਂਦਾ ਸੀ।
ਇਹਨਾਂ ਸਾਰੇ ਖਰਚਿਆਂ ‘ਤੇ ਵਿਭਾਗ ਨੇ ਪੂਰੀ ਤਰ੍ਹਾਂ ਤੋਂ ਰੋਕ ਲਗਾ ਦਿੱਤੀ ਹੈ। ਕਰਮਚਾਰੀਆਂ ਲਈ ਇਕ ਖਾਸ ਕਲਿਆਣ ਬੋਰਡ ਬਣਾਇਆ ਗਿਆ ਸੀ। ਇਸ ਬੋਰਡ ਵਿਚ ਕਰਮਚਾਰੀਆਂ ਦੀ ਤਨਖਾਹ ਵਿਚੋਂ ਹਰ ਮਹੀਨੇ ਕੁਝ ਹਿੱਸਾ ਜਾਂਦਾ ਸੀ ਤਾਂ ਜੋ ਉਹਨਾਂ ਨੂੰ ਲੋੜ ਅਨੁਸਾਰ ਕਰਜ਼ਾ ਜਾਂ ਸਹਾਇਆ ਦਿੱਤੀ ਜਾ ਸਕੇ।
ਬੈਠਕ ਵਿਚ ਇਹ ਵੀ ਕਿਹਾ ਗਿਆ, ਜਦੋਂ ਬੋਰਡ ਬੰਦ ਕਰ ਦਿੱਤਾ ਗਿਆ ਹੈ ਤਾਂ ਫਿਰ ਜਿਨ੍ਹਾਂ ਕਰਮਚਾਰੀਆਂ-ਅਧਿਕਾਰੀਆਂ ਨੇ ਬੋਰਡ ਕੋਲੋਂ ਕਰਜ਼ਾ ਲਿਆ ਹੈ, ਉਸ ਦੀ ਵਸੂਲੀ ਕੀਤੀ ਜਾਵੇ। ਤਾਂ ਜੋ ਇਕੱਠੇ ਹੋਏ ਸਾਰੇ ਪੈਸਿਆਂ ਨੂੰ ਬਰਾਬਰ ਵੰਡਿਆ ਜਾ ਸਕੇ। ਵਸੂਲੀ ਦਾ ਇਹ ਕੰਮ 31 ਜਨਵਰੀ ਤੋਂ ਪਹਿਲਾਂ ਹੀ ਹੋਣਾ ਚਾਹੀਦਾ ਹੈ। ਜੋ ਕਰਮਚਾਰੀ ਭੁਗਤਾਨ ਕਰਨ ਵਿਚ ਦੇਰੀ ਕਰਨਗੇ ਉਹਨਾਂ ਵਿਰੁੱਧ ਸਖਤੀ ਵਰਤੀ ਜਾਵੇਗੀ ਅਤੇ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।