ਡਿਪ੍ਰੈਸ਼ਨ ਤੋਂ ਜੂਝ ਰਹੇ ਮਰੀਜ਼ ਨਾ ਕਰਨ Facebook ਦੀ ਵਰਤੋਂ : ਰਿਪੋਰਟ
ਅਜਕੱਲ ਡਿਪ੍ਰੈਸ਼ਨ ਦੀ ਸਮੱਸਿਆ ਬਹੁਤ ਹੀ ਆਮ ਹੋ ਗਈ ਹੈ। ਇਸ ਦੀ ਵਜ੍ਹਾ ਨਾ ਸਿਰਫ ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਹੈ, ਸਗੋਂ ਸੋਸ਼ਲ ਮੀਡੀਆ...
ਨਵੀਂ ਦਿੱਲੀ : ਅਜਕੱਲ ਡਿਪ੍ਰੈਸ਼ਨ ਦੀ ਸਮੱਸਿਆ ਬਹੁਤ ਹੀ ਆਮ ਹੋ ਗਈ ਹੈ। ਇਸ ਦੀ ਵਜ੍ਹਾ ਨਾ ਸਿਰਫ ਬਦਲਦੀ ਜੀਵਨਸ਼ੈਲੀ ਅਤੇ ਖਾਣ-ਪੀਣ ਹੈ, ਸਗੋਂ ਸੋਸ਼ਲ ਮੀਡੀਆ ਦੀ ਜ਼ਰੂਰਤ ਤੋਂ ਜ਼ਿਆਦਾ ਵਰਤੋਂ ਵੀ ਹੈ। ਅਜਿਹੇ ਵਿਚ ਜੇਕਰ ਤੁਸੀਂ ਡਿਪ੍ਰੈਸ਼ਨ ਤੋਂ ਬਚਣਾ ਜਾਂ ਇਸ ਤੋਂ ਛੁਟਕਾਰਾ ਪਾਣਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਘੱਟ ਕਰ ਦਿਓ। ਇਕ ਅਧਿਐਨ ਦੇ ਮੁਤਾਬਕ, ਰੋਜ਼ ਸੋਸ਼ਲ ਮੀਡੀਆ ਦੀ ਵਰਤੋਂ ਵਿਚ ਕਮੀ ਲਿਆਉਣ ਨਾਲ ਅਕੇਲਾਪਣ ਅਤੇ ਡਿਪ੍ਰੈਸ਼ਨ ਵਿਚ ਵੀ ਕਮੀ ਆਉਂਦੀ ਹੈ।
ਇਹ ਅਧਿਐਨ ਯੂਨੀਵਰਸਿਟੀ ਆਫ ਪੈਸਿਲਵੇਨੀਆ ਦੇ ਖੋਜਕਾਰਾਂ ਨੇ ਕੀਤੀ ਹੈ। ਇਸ ਦੇ ਮੁਤਾਬਕ, ਜਿਨ੍ਹਾਂ ਵਿਦਿਆਰਥੀਆਂ ਨੇ ਫੇਸਬੁਕ, ਇੰਸਟਾਗ੍ਰਾਮ ਅਤੇ ਸਨੈਪਚੈਟ ਵਰਗੇ ਪਲੇਟਫਾਰਮਾਂ ਉਤੇ ਪ੍ਰਤੀ ਦਿਨ ਸਿਰਫ 10 ਮਿੰਟ ਹੀ ਬਿਤਾਏ, ਉਨ੍ਹਾਂ ਵਿਚ ਪਰੇਸ਼ਾਨੀ ਅਤੇ ਡਰ ਦਾ ਪੱਧਰ ਘੱਟ ਵੇਖਿਆ ਗਿਆ। ਇਸ ਅਧਿਐਨ ਦਾ ਦਾਅਵਾ ਹੈ ਕਿ ਅਕੇਲਾਪਣ ਅਤੇ ਡਿਪ੍ਰੈਸ਼ਨ ਦੇ ਮਾਮਲੇ ਵਿਚ ਇਹ ਪਹਿਲਾ ਅਜਿਹਾ ਅਧਿਐਨ ਹੈ, ਜਿਨ੍ਹੇ ਸੋਸ਼ਲ ਮੀਡੀਆ ਦੀ ਵਰਤੋਂ ਅਤੇ ਉਸ ਦੇ ਪ੍ਰਭਾਵ ਦੇ ਵਿਚ ਸਿੱਧਾ ਕੁਨੈਕਸ਼ਨ ਲਭਿਆ ਹੈ।
ਇਸ ਅਧਿਐਨ ਲਈ ਖੋਜਕਾਰਾਂ ਨੇ ਯੂਨੀਵਰਸਿਟੀ ਆਫ ਪੈਸਿਲਵੇਨੀਆ ਦੇ ਲਗਭੱਗ 143 ਵਿਦਿਆਰਥੀਆਂ ਨੂੰ ਚੁਣਿਆ ਅਤੇ ਉਨ੍ਹਾਂ ਵਲੋਂ ਸੋਸ਼ਲ ਮੀਡੀਆ ਉਤੇ ਬਿਤਾਏ ਗਏ ਸਮੇਂ ਨੂੰ ਮਾਨਿਟਰ ਕੀਤਾ। ਇਸ ਅਧਿਐਨ ਲਈ ਵਿਦਿਆਰਥੀਆਂ ਨੂੰ ਦੋ ਗੁਟਾਂ ਵਿਚ ਵੰਡਿਆ ਗਿਆ। ਇਕ ਗਰੁਪ ਵਿਚ ਅਜਿਹੇ ਵਿਦਿਆਰਥੀ ਸਨ, ਜੋ ਇਕ ਸੀਮਿਤ ਸਮੇਂ ਲਈ ਫੇਸਬੁਕ, ਇੰਸਟਾਗ੍ਰਾਮ ਅਤੇ ਸਨੈਪਚੈਟ ਦੀ ਵਰਤੋਂ ਕਰ ਰਹੇ ਸਨ, ਉਥੇ ਹੀ ਦੂਜੇ ਗਰੁਪ ਵਿਚ ਅਜਿਹੇ ਵਿਦਿਆਰਥੀ ਸਨ ਜਿਨ੍ਹਾਂ ਨੇ ਹਫਤਿਆਂ ਤੱਕ ਇਹਨਾਂ ਪਲੈਟਫਾਰਮਾਂ ਦੀ ਵਰਤੋਂ ਕੀਤੀ।
ਨਤੀਜੇ ਵਜੋਂ, ਵਿਦਿਆਰਥੀਆਂ ਦੇ ਉਸ ਗਰੁਪ ਨੂੰ ਜ਼ਿਆਦਾ ਫਾਇਦਾ ਹੋਇਆ, ਜਿਨ੍ਹੇ ਸੀਮਤ ਸਮੇਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ। ਇਸ ਅਧਿਐਨ ਵਿਚ ਸਾਹਮਣੇ ਆਇਆ ਕਿ ਜੇਕਰ ਰੋਜ਼ ਸੋਸ਼ਲ ਮੀਡੀਆ ਦੀ ਵਰਤੋਂ 30 ਮਿੰਟ ਘੱਟ ਕੀਤਾ ਜਾਵੇ, ਤਾਂ ਇਸ ਤੋਂ ਅਕੇਲਾਪਣ ਅਤੇ ਡਿਪ੍ਰੈਸ਼ਨ ਘੱਟ ਹੁੰਦਾ ਹੈ ਅਤੇ ਜੀਵਨਸ਼ੈਲੀ ਸੁਧਰਦੀ ਹੈ।