ਸੰਸਦ ਟੀਵੀ ਦਾ ਯੂਟਿਊਬ ਅਕਾਊਂਟ ਹੋਇਆ 'ਹੈਕ', ਨਾਂਅ ਬਦਲ ਕੇ ਰੱਖਿਆ "Ethereum"

ਏਜੰਸੀ

ਜੀਵਨ ਜਾਚ, ਤਕਨੀਕ

ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਵਾਲੇ ਸੰਸਦ ਟੀਵੀ ਵਲੋਂ ਕਿਹਾ ਗਿਆ ਹੈ ਕਿ ਕੁਝ ਲੋਕਾਂ ਨੇ ਉਹਨਾਂ ਦਾ ਯੂਟਿਊਬ ਅਕਾਊਂਟ 'ਹੈਕ' ਕੀਤਾ ਹੈ

Sansad TV's YouTube Channel Compromised, Name Changed To "Ethereum"

 

ਨਵੀਂ ਦਿੱਲੀ: ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕਰਨ ਵਾਲੇ ਸੰਸਦ ਟੀਵੀ ਵਲੋਂ ਕਿਹਾ ਗਿਆ ਹੈ ਕਿ ਕੁਝ ਲੋਕਾਂ ਨੇ ਉਹਨਾਂ ਦਾ ਯੂਟਿਊਬ ਅਕਾਊਂਟ 'ਹੈਕ' ਕੀਤਾ ਹੈ ਅਤੇ ਉਹਨਾਂ ਨੇ ਚੈਨਲ ਦਾ ਨਾਂਅ ਵੀ ਬਦਲ ਕੇ 'ਈਥਰੀਅਮ' ਕਰ ਦਿੱਤਾ।

Parliament

ਸੰਸਦ ਟੀਵੀ ਦੀ ਇਹ ਪ੍ਰਤੀਕਿਰਿਆ YouTube ਦੇ ਕਮਿਊਨਿਟੀ ਦਿਸ਼ਾ-ਨਿਰਦੇਸ਼ਾਂ ਦੀ ਕਥਿਤ ਤੌਰ 'ਤੇ ਉਲੰਘਣਾ ਕਰਨ ਲਈ ਅਕਾਊਂਟ ਨੂੰ ਬੰਦ ਕਰਨ ਤੋਂ ਬਾਅਦ ਆਈ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ, 'ਯੂਟਿਊਬ ਨੇ ਸੁਰੱਖਿਆ ਖਤਰਿਆਂ ਨੂੰ ਸਥਾਈ ਤੌਰ 'ਤੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਜਲਦੀ ਤੋਂ ਜਲਦੀ ਇਸ ਨੂੰ ਬਹਾਲ ਕਰ ਦਿੱਤਾ ਜਾਵੇਗਾ’।


Photo

ਇਕ ਪ੍ਰੈੱਸ ਰੀਲੀਜ਼ ਵਿਚ ਦੱਸਿਆ ਗਿਆ, “ 15 ਫਰਵਰੀ ਨੂੰ ਲਾਈਵ ਸਟ੍ਰੀਮਿੰਗ ਸਮੇਤ ਸੰਸਦ ਟੀਵੀ ਦੇ ਯੂਟਿਊਬ ਚੈਨਲ ਨੂੰ ਹੈਕ ਕੀਤਾ ਗਿਆ ਅਤੇ ਉਸ ਦਾ ਨਾਂਅ ਬਦਲ ਕੇ 'ਈਥਰੀਅਮ' ਕਰ ਦਿੱਤਾ ਗਿਆ। ਹਾਲਾਂਕਿ ਸੰਸਦ ਟੀਵੀ ਦੀ ਸੋਸ਼ਲ ਮੀਡੀਆ ਦੀ ਟੀਮ ਨੇ ਇਸ ਉੱਤੇ ਤੁਰੰਤ ਕੰਮ ਕੀਤਾ ਅਤੇ ਸਵੇਰੇ ਕਰੀਬ 3.45 ਵਜੇ ਸੇਵਾਵਾਂ ਨੂੰ ਬਹਾਲ ਕਰ ਦਿੱਤਾ”।

YouTube

ਯੂਟਿਊਬ ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਇਸ ਦਾ ਨਾਂਅ ਬਦਲ ਕੇ 'ਈਥਰੀਅਮ'  ਰੱਖਿਆ ਗਿਆ ਸੀ ਜੋ ਕਿ ਇਕ ਕ੍ਰਿਪਟੋਕਰੰਸੀ ਹੈ। ਸੰਸਦ ਟੀਵੀ ਨੇ ਕਿਹਾ ਹੈ ਕਿ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In)), ਜੋ ਦੇਸ਼ ਵਿਚ ਸਾਈਬਰ ਸੁਰੱਖਿਆ ਦੀ ਦੇਖਭਾਲ ਕਰਦੀ ਹੈ, ਨੇ ਇਸ ਘਟਨਾ ਬਾਰੇ ਆਪਣੇ ਪ੍ਰਬੰਧਨ ਨੂੰ ਸੁਚੇਤ ਕੀਤਾ ਸੀ।