56 ਮਿੰਟ ਪਹਿਲਾਂ ਚੰਦਰਯਾਨ-2 ਵਿਚ ਤਕਨੀਕੀ ਖ਼ਰਾਬੀ ਕਾਰਨ ਟਾਲੀ ਗਈ ਲਾਚਿੰਗ

ਏਜੰਸੀ

ਜੀਵਨ ਜਾਚ, ਤਕਨੀਕ

ਇਸਰੋ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਕਿ ਵਾਹਨ ਸਿਸਟਮ ਵਿਚ ਟੀ-56 ਮਿੰਟ ਤੇ ਕੋਈ ਕਮੀ ਦਿਖਾਈ ਦਿੱਤੀ। ਸਾਵਧਾਨੀ ਦੇ ਤੌਰ ਤੇ ਚੰਦਰਯਾਨ-2 ਦਾ ....

chandrayaan-2 launch called off due to technical flaw

ਨਵੀਂ ਦਿੱਲੀ- ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਨੇ ਤਕਨੀਕੀ ਕਮੀਆਂ ਕਾਰਨ ਚੰਦਰਯਾਨ -2 ਦੀ ਲਾਚਿੰਗ ਨੂੰ ਟਾਲ ਦਿੱਤਾ ਹੈ। ਕਾਊਟਡਾਊਨ ਖਤਮ ਹੋਣ ਤੋਂ 56 ਮਿੰਟ 24 ਸੈਕਿੰਡ ਪਹਿਲਾਂ ਇਸ ਵਿਚ ਕੋਈ ਤਕਨੀਕੀ ਕਮੀ ਦਿਖਾਈ ਦਿੱਤੀ ਜਿਸ ਤੋਂ ਬਾਅਦ ਇਹ ਸਲਾਹ ਕੀਤੀ ਗਈ ਕਿ ਇਸ ਨੂੰ ਲਾਂਚ ਕਰਨ ਲਈ ਨਵਾਂ ਦਿਨ ਤੈਅ ਕੀਤਾ ਜਾਵੇਗਾ।

ਇਸਰੋ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਟਵੀਟ ਕੀਤਾ ਕਿ ਵਾਹਨ ਸਿਸਟਮ ਵਿਚ ਟੀ-56 ਮਿੰਟ ਤੇ ਕੋਈ ਕਮੀ ਦਿਖਾਈ ਦਿੱਤੀ। ਸਾਵਧਾਨੀ ਦੇ ਤੌਰ ਤੇ ਚੰਦਰਯਾਨ-2 ਦਾ ਪ੍ਰੋਜੈਕਟ ਅੱਜ ਲਈ ਟਾਲ ਦਿੱਤਾ ਗਿਆ ਹੈ। ਨਵੀਂ ਤਾਰੀਖ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। ਸਪੇਸ ਏਜੰਸੀ ਨੇ ਇਸ ਤੋਂ ਪਹਿਲਾਂ ਪ੍ਰੋਜੈਕਟ ਦੀ ਤਾਰੀਖ਼ ਜਨਵਰੀ ਦੇ ਪਹਿਲੇ ਹਫ਼ਤੇ ਰੱਖੀ ਸੀ ਪਰ ਫਿਰ ਇਸ ਨੂੰ ਬਦਲ ਕੇ 15 ਜੁਲਾਈ ਕਰ ਦਿੱਤੀ ਗਿਆ।

ਇਸਰੋ ਦੇ ਮੁਖੀ ਸਿਵਨ ਨੇ ਸ਼ੁਰੂਆਤ ਤੋਂ ਪਹਿਲਾਂ ਦੱਸਿਆ ਕਿ ਜੇਕਰ ਅੱਜ ਇਸਨੂੰ ਟਾਲ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਦੁਬਾਰਾ ਭੇਜਣ ਬਾਰੇ ਸੋਚਿਆ ਜਾਵੇਗਾ ਪਰ ਲਾਂਚ ਵਿੰਡੋ ਨੂੰ ਕਈ ਤਕਨੀਕੀ ਕਮੀਆਂ ਨੂੰ ਪੂਰਾ ਕਰਨਾ ਪੈਂਦਾ ਹੈ ਇਸ ਲਈ ਨਵੀਂ ਤਾਰੀਖ਼ ਤੈਅ ਕਰਨ ਵਿਚ ਮਹੀਨਾ ਜਾਂ ਦੋ ਮਹੀਨੇ ਵੀ ਲੱਗ ਸਕਦੇ ਹਨ। ਚੰਦਰਯਾਨ-2 ਨੂੰ ਜੀਐਸਐਲਵੀ ਮਾਰਕ-। । । - ਐਮ 1 ਰਾਕੇਟ ਦੇ ਜਰੀਏ ਚੰਨ ਦੇ ਦੱਖਣੀ ਧਰੁਵ ਉੱਤੇ ਲੈ ਜਾਇਆ ਜਾਣਾ ਸੀ।  

ਸ਼ਿਰੀਹਰੀਕੋਟਾ ਸਥਿਤ ਸਤੀਸ਼ ਧਵਨ ਸਪੇਸ ਕੇਂਦਰ ਤੋਂ ਸੋਮਵਾਰ ਨੂੰ 2.51 ਤੇ ਚੰਦਰਯਾਨ-2 ਦਾ ਪਰਖੇਪਣ ਹੋਣਾ ਸੀ ਜਿਸ ਉੱਤੇ ਪੂਰੇ ਦੇਸ਼ ਦੀਆਂ ਨਜਰਾਂ ਟਿਕੀਆਂ ਸਨ। ਇਸ 3,850 ਕਿੱਲੋਗ੍ਰਾਮ ਵਜਨੀ ਸਪੇਸ ਯਾਨ ਨੂੰ ਆਪਣੇ ਨਾਲ ਇੱਕ ਆਰਬਿਟਰ , ਇੱਕ ਲੈਂਡਰ ਅਤੇ ਇੱਕ ਰੋਵਰ ਲੈ ਕੇ ਜਾਣਾ ਸੀ, ਹਾਲਾਂਕਿ ਚੰਦਰਯਾਨ-2 ਦੀ ਰਵਾਨਗੀ ਲਈ ਹੋ ਰਹੀ ਉਲਟੀ ਗਿਣਤੀ ਪਰਖੇਪਣ ਤੋਂ 56 ਮਿੰਟ 54 ਸੈਕਿੰਡ ਪਹਿਲਾਂ ਰੋਕ ਦਿੱਤੀ ਗਈ।