Facebook ਆਪਣੇ ਯੂਜ਼ਰਾਂ ਲਈ ਲਿਆਇਆ ਨਵਾਂ ਫੀਚਰ, ਇਕੋ ਸਮੇਂ 50 ਲੋਕ ਕਰ ਸਕਣਗੇ ਵੀਡੀਓ ਕਾਲਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Facebook ਵੱਲੋਂ ਆਪਣੇ ਯੂਜਰਾਂ ਦੇ ਲਈ Facebook ਵਿਚ ਇਕ ਨਵੇਂ ਵੀਡੀਓ ਫੀਚਰ Messenger Rooms ਦੀ ਵਿਵਸਥਾ ਕੀਤੀ ਹੈ

Photo

Facebook ਵੱਲੋਂ ਆਪਣੇ ਯੂਜਰਾਂ ਦੇ ਲਈ Facebook ਵਿਚ ਇਕ ਨਵੇਂ ਵੀਡੀਓ ਫੀਚਰ Messenger Rooms ਦੀ ਵਿਵਸਥਾ ਕੀਤੀ ਹੈ। ਇਸ ਨੂੰ ਯੂਜਰ ਮੋਬਾਇਲ ਅਤੇ ਡੈਸਕਟੋਪ ਕਿਸੇ ਤੇ ਵੀ ਇਸੇਮਾਲ ਕਰ ਸਕਦੇ ਹਨ। ਇਸ ਬਾਰੇ ਕੰਪਨੀ ਵੱਲੋਂ ਵੀਰਵਾਰ ਨੂੰ ਐਲਾਨ ਕੀਤਾ ਗਿਆ ਹੈ। ਇਸ ਵਿਚ ਇਕ ਸਮੇਂ ਵਿਚ 50 ਲੋਕਾਂ ਲਈ ਵੀਡੀਓ ਚੈਟਿੰਗ ਕਰਨ ਲਈ ZOOM ਐੱਪ ਵਰਗਾ ਵੀਡੀਓ ਚੈਟਿੰਗ ਟੂਲ ਬਣਾਇਆ ਗਿਆ ਹੈ। ਲੌਕਡਾਊਨ ਵਿਚ ਅਜਿਹੇ ਟੂਲ ਦੀ ਭਾਰੀ ਡਿਮਾਂਡ ਹੈ ।

ਇਸ ਵੀਡੀਓ ਚੈਟਿੰਗ ਵਿਚ ਕਾਫੀ ਫੀਚਰ ਦਿੱਤੇ ਗਏ ਹਨ। ਦੱਸ ਦੱਈਏ ਕਿ ਇਹ ਫੇਸਬੁੱਕ ਦੇ ਵੀਡੀਓ Messenger ਦਾ ਨਵਾਂ ਵਰਜ਼ਨ ਹੈ। ਇਸ ਦੇ ਵਿਚ 50 ਲੋਕ ਵੀਡੀਓ ਕਾੱਲ ਜ਼ਰੀਏ ਗੱਲ ਕਰ ਸਕਣਗੇ। ਇੱਥੇ ਵਿਸ਼ੇਸ ਗੱਲ ਇਹ ਹੋਵੇਗੀ ਕਿ ਇੱਥੇ ਕੋਈ ਸਮੇਂ ਦੀ ਪਾਬੰਧੀ ਵੀ ਨਹੀਂ ਹੋਵੇਗੀ। ਇਸ ਬਾਰੇ ਫੇਸਬੁੱਕ ਦਾ ਕਹਿਣਾ ਹੈ ਕਿ ਤੁਸੀਂ ਫੈਸਲਾ ਲੈ ਸਕਦੇ ਹੋ ਕਿ ਕੋਣ ਇਸ ਵੀਡੀਓ ਵਿਚ ਸ਼ਾਮਿਲ ਹੋਵੇਗਾ। ਜੇਕਰ ਤੁਸੀਂ ਚਹਾਉਂਦੇ ਹੋ ਤਾਂ ਇਕ ਲਿੰਗ ਦੇ ਜ਼ਰੀਏ ਹੀ ਇਸ ਨੂੰ ਪਲਕਿ ਕਰ ਸਕਦੇ ਹੋ ਅਜਿਹੇ ਵਿਚ ਜਿਨ੍ਹਾਂ ਦਾ ਫੇਸਬੁੱਕ ਅਕਾਊਂਟ ਨਹੀਂ ਹੈ ਉਹ ਵੀ ਜੁੜ ਸਕਣਗੇ।

ਹਾਲਾਂਕਿ ਇਸ ਵਿਚ ਇਕ ਕੰਡੀਸ਼ਨ ਵੀ ਹੈ ਕਿ ਦੁਨੀਆਂ ਭਰ ਦੇ ਸਾਰੇ ਯੂਜ਼ਰ ਫੇਸਬੁੱਕ ਮੈਂਸੇਜ਼ਰ ਦੇ ਜ਼ਰੀਏ ਰੂਮਸ ਬਣਾ ਸਕਦੇ ਹਨ। ਉੱਥੇ ਹੀ US ਦੇ ਯੂਜਰ ਸਿੱਧੇ ਹੀ Facebook ਐੱਪ ਤੋਂ ਰੂਮ ਬਣਾ ਸਕਦੇ ਹਨ।  ਇਸ ਤੋਂ ਇਲਾਵਾ ਕੰਪਨੀ ਦਾ ਕਹਿਣਾ ਹੈ ਕਿ ਆਉਂਣ ਵਾਲੇ ਮਹੀਨਿਆਂ ਵਿਚ ਮੈਸੇਂਜ਼ਰ ਰੂਮ ਵਿਚ ਕਈ ਨਵੇਂ ਫੀਚਰ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਆਪਣੇ ਇਸ ਰੂਮ ਵਿਚ ਤੁਸੀਂ ਕਿਸੇ ਨੂੰ ਇਨਵਾਇਟ ਵੀ ਕਰ ਸਕਦੇ ਹੋ ਅਤੇ ਆਪਣੀ ਮਰਜ਼ੀ ਨਾਲ ਕੱਡ ਵੀ ਸਕਦੇ ਹੋ ਉਧਰ ਫੇਸਬੁੱਕ ਵੱਲੋਂ ਬਲਾੱਗ ਪੋਸਟ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਤਾਂ ਰੂਮ ਨੂੰ ਲੌਕ ਵੀ ਕਰ ਸਕਦੇ ਹੋ। ਜਿਸ ਤੋਂ ਤੁਹਾਡੀ ਮਰਜ਼ੀ ਤੋਂ ਇਲਾਵਾ ਕੋਈ ਹੋਰ ਜੁਆਇਨ ਨਹੀਂ ਕਰ ਸਕਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।