13 ਸਾਲ ਬਾਅਦ ਫਿਰ ਆਇਆ ‘ਚੇਤਕ’, ਸੜਕਾਂ ‘ਤੇ ਦਿਖੇਗਾ ‘ਹਮਾਰਾ ਬਜਾਜ’

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਅੱਜ ਅਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ।

Bajaj Auto Returns To India’s Scooter Market With Electric Chetak

ਨਵੀਂ ਦਿੱਲੀ: ਵਾਹਨ ਨਿਰਮਾਤਾ ਕੰਪਨੀ ਬਜਾਜ ਆਟੋ ਨੇ ਅੱਜ ਅਪਣਾ ਪਹਿਲਾ ਇਲੈਕਟ੍ਰਿਕ ਸਕੂਟਰ ਲਾਂਚ ਕਰ ਦਿੱਤਾ ਹੈ। ਦਿੱਲੀ ਵਿਚ ਅਯੋਜਿਤ ਇਕ ਇਵੈਂਟ ਦੌਰਾਨ ਕੰਪਨੀ ਨੇ ਅਪਣੇ ਈ-ਸਕੂਟਰ ਨੂੰ ਲਾਂਚ ਕੀਤਾ ਹੈ। ਇਸ ਇਵੈਂਟ ਦੌਰਾਨ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ  ਨਿਤਿਨ ਗਡਕਰੀ ਅਤੇ ਨੀਤੀ ਕਮਿਸ਼ਨ ਦੇ ਸੀਈਓ ਅਮਿਤਾਭ ਕਾਂਤ ਵੀ ਮੌਜੂਦ ਰਹੇ। ਇਸ ਵਾਰ ਚੇਤਕ ਪੁਰਾਣੇ ਸਕੂਟਰ ਤੋਂ ਕਈ ਮਾਮਲਿਆਂ ਵਿਚ ਅਲੱਗ ਹੈ। ਇਸ ਸਕੂਟਰ ਨੂੰ ਬਜਾਜ ਨੇ ਅਰਬਨਾਈਟ ਸਬ ਬ੍ਰਾਂਡ ਦੇ ਤਹਿਤ ਲਾਂਚ ਕੀਤਾ ਹੈ।

ਇਸ ਵਾਰ ਬਜਾਜ ਚੇਤਕ ਵਿਚ ਸੇਫਟੀ ਦੇ ਲਿਹਾਜ਼ ਨਾਲ ਇੰਟੀਗ੍ਰੇਟਡ ਬ੍ਰੇਕਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਗਿਆ ਹੈ। ਸਕੂਟਰ ਵਿਚ ਵੱਡਾ ਡਿਜ਼ੀਟਲ ਇੰਸਟਰੂਮੈਂਟ ਪੈਨਲ ਹੈ, ਜਿਸ ਵਿਚ ਬੈਟਰੀ ਰੇਂਜ, ਓਡੋਮੀਟਰ ਅਤੇ ਟ੍ਰਿਪਮੀਟਰ ਦੀ ਜਾਣਕਾਰੀ ਮਿਲੇਗੀ। ਸਮਾਰਟਫੋਨ ਅਤੇ ਟਰਨ ਬਾਏ ਟਰਨ ਨੈਵੀਗੇਸ਼ਨ ਲਈ ਇਹ ਇੰਸਟਰੂਮੈਂਟ ਪੈਨਲ ਕਨੈਕਟੀਵਿਟੀ ਵੀ ਸਪੋਰਟ ਕਰਦਾ ਹੈ। ਬਜਾਜ ਵੱਲੋਂ ਸਕੂਟਰ ਦੀ ਪ੍ਰੋਡਕਸ਼ਨ 25 ਸਤੰਬਰ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਸਕੂਟਰ ਵਿਚ 12 ਇੰਚ ਦੇ ਆਇਲ ਵਹੀਲ ਅਤੇ ਟਿਊਬਲੈਸ ਟਾਇਰ ਦਿੱਤੇ ਗਏ ਹਨ। ਆਟੋ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਕੂਟਰ ਦੀ ਕੀਮਤ 70 ਤੋਂ 80 ਹਜ਼ਾਰ ਵਿਚਕਾਰ ਹੋ ਸਕਦੀ ਹੈ।

ਦੱਸ ਦਈਏ ਕਿ ਸਾਲ 2006 ਵਿਚ ਰਾਹੁਲ ਬਜਾਜ ਦੇ ਲੜਕੇ ਰਾਜੀਵ ਬਜਾਜ ਵੱਲੋਂ ਕੰਪਨੀ ਦੀ ਕਮਾਨ ਸੰਭਾਲਣ ਤੋਂ ਬਾਅਦ ਬਜਾਜ ਨੇ ਸਕੂਟਰ ਨਿਰਮਾਣ ਨੂੰ ਪੂਰੀ ਤਰ੍ਹਾਂ ਬੰਦ ਕਰ ਕੇ ਸਿਰਫ਼ ਮੋਟਰਸਾਈਕਲ ‘ਤੇ ਫੋਕਸ ਕੀਤਾ ਸੀ। ਰਾਜੀਵ ਬਜਾਜ ਦਾ ਮੰਨਣਾ ਸੀ ਕਿ ਕੰਪਨੀ ਨੂੰ ਨਵੀਂ ਪੀੜ੍ਹੀ ਨਾਲ ਜੋੜ ਕੇ ਮਾਰਕਿਟ ਨੂੰ ਕੰਨੈਕਟ ਕਰਨਾ ਹੋਵੇਗਾ ਪਰ ਉਹਨਾਂ ਦੇ ਪਿਤਾ ਰਾਹੁਲ ਬਜਾਜ ਨੇ ਉਹਨਾਂ ਨੂੰ ਸਕੂਟਰ ਨਾ ਬੰਦ ਕਰਨ ਦੀ ਸਲਾਹ ਦਿੱਤੀ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ