PhonePe - IRCTC ਦੀ ਸਾਝੇਦਾਦੀ, ਰੇਲ ਮੁਸਾਫ਼ਰਾਂ ਨੂੰ ਮਿਲੇਗਾ ਪੇਮੈਂਟ ਦਾ ਨਵਾਂ ਵਿਕਲਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਰੇਲ ਮੁਸਾਫ਼ਰਾਂ ਨੂੰ ਹੋਰ ਜ਼ਿਆਦਾ ਅਸਾਨੀ ਦੇਣ, ਉਨ੍ਹਾਂ ਦੇ ਸਫ਼ਰ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਭਾਰਤੀ ਰੇਲਵੇ ਹੁਣ ਇਕ ਹੋਰ ਸਹੂਲਤ ਉਪਲੱਬਧ ਕਰਵਾਉਣ ਜਾ ਰਿਹਾ ਹੈ...

IRCTC PhonePe

ਰੇਲ ਮੁਸਾਫ਼ਰਾਂ ਨੂੰ ਹੋਰ ਜ਼ਿਆਦਾ ਅਸਾਨੀ ਦੇਣ, ਉਨ੍ਹਾਂ ਦੇ ਸਫ਼ਰ ਨੂੰ ਹੋਰ ਆਰਾਮਦਾਇਕ ਬਣਾਉਣ ਲਈ ਭਾਰਤੀ ਰੇਲਵੇ ਹੁਣ ਇਕ ਹੋਰ ਸਹੂਲਤ ਉਪਲੱਬਧ ਕਰਵਾਉਣ ਜਾ ਰਿਹਾ ਹੈ। ਦਰਅਸਲ ਆਈਆਰਸੀਟੀਸੀ ਅਤੇ ਫ਼ੋਨਪੇ (PhonePe) ਨੇ ਇਕ ਪਾਰਟਨਰਸ਼ਿਪ ਕੀਤੀ ਹੈ, ਜਿਸ ਦੇ ਤਹਿਤ ਹੁਣ ਰੇਲ ਯਾਤਰੀ ਰੇਲ ਕਨੈਕਟ ਐਂਡਰਾਇਡ ਐਪ  (Rail Connect Android) ਦੇ ਜ਼ਰੀਏ ਅਸਾਨੀ ਅਤੇ ਜਲਦੀ ਅਪਣੇ ਟ੍ਰੇਨ ਟਿਕਟ ਦੀ ਬੁਕਿੰਗ ਦਾ ਭੁਗਤਾਨ ਕਰ ਸਕਦੇ ਹਨ।  

ਫ਼ੋਨਪੇ (PhonePe) ਨੇ ਵੀਰਵਾਰ ਨੂੰ ਆਈਆਰਸੀਟੀਸੀ ਦੇ ਨਾਲ ਕੀਤੇ ਗਏ ਅਪਣੇ ਇਸ ਕਰਾਰ ਦੇ ਬਾਰੇ ਵਿਚ ਦੱਸਿਆ। ਪੇਮੈਂਟ ਦਾ ਇਹ ਨਵਾਂ ਵਿਕਲਪ ਉਨ੍ਹਾਂ ਲੋਕਾਂ ਲਈ ਇਕ ਵਰਦਾਨ ਦੀ ਤਰ੍ਹਾਂ ਹੋਵੇਗਾ ਜੋ ਟਿਕਟ ਬੁਕਿੰਗ ਲਈ ਡਿਜਿਟਲੀ ਭੁਗਤਾਨ ਕਰਦੇ ਹਨ। ਫ਼ੋਨਪੇ (PhonePe) ਨੇ ਕਿਹਾ ਕਿ ਇਸ ਪਾਰਟਨਰਸ਼ਿਪ ਦੇ ਜ਼ਰੀਏ ਹੁਣ PhonePe ਦੇ ਯੂਜ਼ਰਜ਼ ਯੂਪੀਆਈ, ਕ੍ਰੈਡਿਟ ਅਤੇ ਡੈਬਿਟ ਕਾਰਡ ਤੋਂ ਇਲਾਵਾ ਫੋਨਪੇ ਵਾਲਟ ਦੀ ਮਦਦ ਨਾਲ ਟਿਕਟ ਬੁੱਕ ਕਰਨ ਲਈ ਸਿੱਧੇ ਅਪਣੇ ਬੈਂਕ ਅਕਾਉਂਟ ਤੋਂ ਭੁਗਤਾਨ ਕਰ ਪਾਓਗੇ।  

ਇਸ ਪਾਰਟਨਰਸ਼ਿਪ ਨਾਲ ਦੋ ਵੱਡੇ ਫਾਇਦੇ ਹੋਣਗੇ। ਇਕ ਤਾਂ ਹੁਣ ਰੇਲ ਮੁਸਾਫ਼ਰਾਂ ਨੂੰ ਟਿਕਟ ਬੁੱਕ ਕਰਨ ਅਤੇ ਪੇਮੈਂਟ ਲਈ ਨਵਾਂ ਵਿਕਲਪ ਮਿਲ ਗਿਆ ਹੈ, ਜੋ ਬੇਹੱਦ ਆਸਾਨ ਹੈ। ਦੂਜਾ ਇਹ ਹੈ ਕਿ ਇਸ ਨਾਲ ਦੇਸ਼ ਵਿਚ ਡਿਜਿਟਲ ਪੇਮੈਂਟ ਅਤੇ ਬੂਸਟ ਹੋਵੇਗਾ। ਇਸ ਤੋਂ ਪਹਿਲਾਂ ਮਈ ਵਿਚ ਆਈਆਰਸੀਟੀਸੀ ਨੇ ਈ - ਵਾਲਟ ਸਰਵਿਸ ਰੋਲ ਆਉਟ ਕੀਤੀ ਸੀ ਜਿਸ ਦੇ ਨਾਲ ਲੋਕ IRCTC Rail Connect ਐਪ ਦੇ ਜ਼ਰੀਏ ਤੱਤਕਾਲ ਟਿਕਟ ਤੱਕ ਬੁੱਕ ਕਰ ਸਕਦੇ ਹਨ।