ਕੀ ਤੁਸੀਂ ਵੀ ਜ਼ਿਆਦਾ Mobile Data ਵਰਤ ਕੇ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਹੋ?

ਏਜੰਸੀ

ਜੀਵਨ ਜਾਚ, ਤਕਨੀਕ

ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਵੱਲੋਂ ਖਰਚ ਕੀਤੇ ਜਾ ਰਹੇ ਡਾਟੇ ਦੀ ਆਦਤ ਧਰਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ।

Photo

ਨਵੀਂ ਦਿੱਲੀ: ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਵੱਲੋਂ ਖਰਚ ਕੀਤੇ ਜਾ ਰਹੇ ਡਾਟੇ ਦੀ ਆਦਤ ਧਰਤੀ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜੀ ਹਾਂ ਜਦੋਂ ਵੀ ਤੁਸੀਂ ਅਪਣੇ ਮੋਬਾਇਲ ‘ਤੇ ਕੋਈ ਕੰਮ ਕਰਦੇ ਹੋ ਜਾਂ ਕੰਪਿਊਟਰ ਤੋਂ ਈਮੇਲ ਭੇਜਦੇ ਹੋ ਤਾਂ ਤੁਸੀਂ ਵੀ ਇਕ ਤਰ੍ਹਾਂ ਨਾਲ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹੋ। ਦੁਨੀਆਂ ਵਿਚ ਹਰ ਰੋਜ਼ ਸਿਰਫ 60 ਸੈਕਿੰਡ ਵਿਚ ਇੰਨੇ ਜ਼ਿਆਦਾ ਈ-ਮੇਲ ਭੇਜੇ ਜਾਂਦੇ ਹਨ।

ਜਿਸ ਨਾਲ ਹੋਣ ਵਾਲੇ ਕਾਰਬਨ ਨਿਕਾਸ 21 ਹਜ਼ਾਰ ਕੋਲਾ ਜਲਾਉਣ ਦੇ ਬਰਾਬਰ ਹੈ। ਹੋ ਸਕਦਾ ਹੈ ਕਿ ਤੁਹਾਨੂੰ ਇਸ ਖਤਰੇ ਬਾਰੇ ਕੋਈ ਜਾਣਕਾਰੀ ਨਾ ਹੋਵੇ ਅਤੇ ਅਣਜਾਣੇ ਵਿਚ ਹੀ ਤੁਸੀਂ ਇਹ ਗਲਤੀ ਵਾਰ-ਵਾਰ ਕਰ ਰਹੇ ਹੋ। ਜੇਕਰ ਤੁਸੀਂ ਸਵੇਰ ਤੋਂ ਅਪਣੇ ਵਟਸਐਪ ‘ਤੇ ਕੁਝ ਲੋਕਾਂ ਨੂੰ ਗੁੱਡ ਮਾਰਨਿੰਗ ਜਾਂ ਧੰਨਵਾਦ ਆਦਿ ਸੁਨੇਹੇ ਭੇਜਦੇ ਹੋ, ਫੇਸਬੁੱਕ ‘ਤੇ ਲੋਕਾਂ ਦੀਆਂ ਤਸਵੀਰਾਂ ਅਤੇ ਸਟੇਟਸ ਨੂੰ ਲਾਈਕ ਕਰਦੇ ਹੋ।

ਦਫ਼ਤਰ ਵਿਚ ਬੈਠ ਕੇ ਈ-ਮੇਲ ਦਾ ਜਵਾਬ ਦਿੰਦੇ ਹੋ, ਯੂਟਿਊਬ ‘ਤੇ ਵੀਡੀਓ ਦੇਖਦੇ ਹੋ ਜਾਂ ਫਿਰ ਆਨਲਾਈਨ ਫਿਲਮਾਂ ਜਾਂ ਸੀਰੀਜ਼ ਦੇਖਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਖ਼ਾਸ ਹੈ। ਇਕ ਬ੍ਰਿਟਿਸ਼ ਕੰਪਨੀ ਦੀ ਖੋਜ ਤੋਂ ਪਤਾ ਚੱਲਿਆ ਹੈ ਕਿ ਸਿਰਫ ਬ੍ਰਿਟੇਨ ਵਿਚ ਹਰ ਦਿਨ ਕਰੀਬ 6 ਕਰੋੜ 40 ਲੱਖ ਅਜਿਹੇ ਈ-ਮੇਲ ਕੀਤੇ ਜਾਂਦੇ ਹਨ, ਜਿਨ੍ਹਾਂ ਦੀ ਲੋੜ ਨਹੀਂ ਹੁੰਦੀ ਅਤੇ ਇਹਨਾਂ ਵਿਚ ਸਭ ਤੋਂ ਜ਼ਿਆਦਾ ਹੁੰਦੇ ਹਨ-ਥੈਂਕ ਯੂ ਆਦਿ ਈ-ਮੇਲ।

ਇਹਨਾਂ ਈ-ਮੇਲਾਂ ਕਾਰਨ ਹਰ ਸਾਲ 16 ਹਜ਼ਾਰ 433 ਟਨ ਕਾਰਬਨ ਦਾ ਨਿਕਾਸ ਹੁੰਦਾ ਹੈ। ਸਾਲ ਭਰ ਵਿਚ ਮੁੰਬਈ ਤੋਂ ਦਿੱਲੀ ਦੀਆਂ 81 ਹਜ਼ਾਰ 152 ਫਲਾਈਟਾਂ ਕਾਰਨ ਜਿੰਨੀ ਕਾਰਬਨ ਡਾਈ ਆਕਸਾਈਡ ਪੈਦਾ ਹੁੰਦੀ ਹੈ..ਜਾਂ 3 ਹਜ਼ਾਰ 334 ਡੀਜ਼ਲ ਗੱਡੀਆਂ ਤੋਂ ਜਿੰਨੀ ਕਾਰਬਨ ਦਾ ਨਿਕਾਸ ਹੁੰਦਾ ਹੈ, ਓਨਾ ਹੀ ਕਾਰਬਨ ਨਿਕਾਸ ਬ੍ਰਿਟੇਨ ਵਿਚ ਸਾਲ ਭਰ ‘ਚ ਭੇਜੀਆਂ ਗਈਆਂ ਈ-ਮੇਲ ਨਾਲ ਹੀ ਪੈਦਾ ਹੁੰਦਾ ਹੈ।

ਇਕ ਖੋਜ ਮੁਤਾਬਕ ਦੁਨੀਆਂ ਵਿਚ ਬਣਾਈ ਜਾਣ ਵਾਲੀ ਕੁੱਲ ਬਿਜਲੀ ਦਾ 10 ਫੀਸਦੀ ਇੰਟਰਨੈੱਟ ਜਾਂ ਉਸ ਨਾਲ ਜੁੜੇ ਡਾਟਾ ਸੈਂਟਰ ਵਿਚ ਵਰਤਿਆਂ ਜਾਂਦਾ ਹੈ। ਹੁਣ ਵੀ ਦੁਨੀਆਂ ਦੇ ਜ਼ਿਆਦਾਤਰ ਦੇਸ਼ ਕੋਲੇ ਜਾਂ ਗੈਸ ਦੀ ਮਦਦ ਨਾਲ ਬਿਜਲੀ ਬਣਾਉਂਦੇ ਹਨ। ਇਹੀ ਕਾਰਨ ਹੈ ਕਿ ਰੋਜ਼ਾਨਾ ਭੇਜੀਆਂ ਜਾਣ  ਵਾਲੀਆਂ ਕਰੋੜਾਂ ਈ-ਮੇਲਜ਼ ਧਰਤੀ ਦਾ ਤਾਪਮਾਨ ਵਧਾ ਰਹੀਆਂ ਹਨ।

ਦੁਨੀਆਂ ਭਰ ਵਿਚ ਔਸਤਨ ਇਕ ਮਿੰਟ ‘ਚ ਕਰੀਬ 15 ਕਰੋੜ ਈ-ਮੇਲ ਭੇਜੇ ਜਾਂਦੇ ਹਨ ਅਤੇ ਇਸ ਨਾਲ 60 ਹਜ਼ਾਰ ਕਿਲੋਗ੍ਰਾਮ ਕਾਰਬਨ ਨਿਕਾਸ ਹੁੰਦਾ ਹੈ।ਟੈਲੀਕਾਮ ਰੇਗੂਲੇਟਰੀ ਅਥਾਰਿਟੀ ਆਫ ਇੰਡੀਆ ਯਾਨੀ ਟਰਾਈ ਮੁਤਾਬਕ ਸਾਲ 2019 ਵਿਚ ਸਤੰਬਰ ਤੱਕ ਭਾਰਤੀਆਂ ਨੇ ਸਾਢੇ 5 ਕਰੋੜ ਟੈਰਾਬਾਈਟਸ ਡਾਟੇ ਦੀ ਵਰਤੋਂ ਕਰ ਲਈ ਸੀ।

ਇਹ 55 ਅਰਬ ਜੀਬੀ ਡਾਟੇ ਦੇ ਬਰਾਬਰ ਹੈ ਅਤੇ ਇਹੀ ਕਾਰਨ ਹੈ ਕਿ ਪੁਰੀ ਦੁਨੀਆਂ ਦੇ ਮੁਕਾਬਲੇ ਇੰਟਰਨੈੱਟ ਸਸਤਾ ਮਿਲ ਰਿਹਾ ਹੈ। ਭਾਰਤ ਦੇ ਲੋਕ ਧਰਤੀ ਦਾ ਤਾਪਮਾਨ ਵਧਾਉਣ ਵਿਚ ਅਪਣਾ ਸਭ ਤੋਂ ਜ਼ਿਆਦਾ ਯੋਗਦਾਨ ਦੇ ਰਹੇ ਹਨ। ਮੋਬਾਇਲ ਫੋਨ ਜਾਂ ਕੰਪਿਊਟਰ ‘ਤੇ ਤੁਹਾਡੀ ਇਕ ਗਤੀਵਿਧੀ ਧਰਤੀ ਦਾ ਨੁਕਸਾਨ ਕਰ ਰਹੀ ਹੈ।