ਉਪਭੋਗਤਾ ਦੀ ਨਿੱਜੀ ਜਾਣਕਾਰੀ ਲਈ ਹਾਨੀਕਾਰਕ ਐਪਜ਼ ਦੀ ਸੂਚੀ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਨੇ ਅਜਿਹੀਆਂ 145 ਮੋਬਾਈਲ ਐਪਜ਼ ਦੀ ਸੂਚੀ ਜਾਰੀ ਕੀਤੀ ਹੈ, ਜੋ ਉਪਭੋਗਤਾਵਾਂ ਦੇ ਮੋਬਾਈਲ, ਕੰਪਿਊਟਰ ਅਤੇ ਨਿੱਜੀ ਜਾਣਕਾਰੀਆਂ ਲਈ ਹਾਨੀਕਾਰਕ ਹਨ...............

Apps

ਨਵੀਂ ਦਿੱਲੀ : ਗੂਗਲ ਨੇ ਅਜਿਹੀਆਂ 145 ਮੋਬਾਈਲ ਐਪਜ਼ ਦੀ ਸੂਚੀ ਜਾਰੀ ਕੀਤੀ ਹੈ, ਜੋ ਉਪਭੋਗਤਾਵਾਂ ਦੇ ਮੋਬਾਈਲ, ਕੰਪਿਊਟਰ ਅਤੇ ਨਿੱਜੀ ਜਾਣਕਾਰੀਆਂ ਲਈ ਹਾਨੀਕਾਰਕ ਹਨ। ਇਹ ਐਪਜ਼ ਸਮਾਰਟਫ਼ੋਨ ਰਾਹੀਂ ਕੰਪਿਊਟਰ 'ਚ ਦਾਖ਼ਲ ਹੋ ਕੇ ਬੈਂਕ ਖਾਤੇ, ਈਮੇਲ ਅਤੇ ਸੋਸ਼ਲ ਮੀਡੀਆ ਖਾਤੇ ਨਾਲ ਜੁੜੀਆਂ ਨਿੱਜੀ ਜਾਣਕਾਰੀਆਂ ਚੋਰੀ ਕਰਨ 'ਚ ਸਹਾਈ ਹੋ ਸਕਦੀਆਂ ਹਨ।

ਗੂਗਲ ਨੇ ਸਲਾਹ ਦਿਤੀ ਹੈ ਕਿ ਯੂਜ਼ਰ ਇਨ੍ਹਾਂ ਐਪਜ਼ ਨੂੰ ਤੁਰਤ ਅਪਣੇ ਫ਼ੋਨ ਚੋਂ ਕੱਢ ਕਰ ਦੇਣ। ਜਾਣਕਾਰੀ ਮੁਤਾਬਕ ਇਹ ਐਪਸ ਐਂਡਰਾਇਡ ਫ਼ੋਨ ਲਈ ਖਤਰਨਾਕ ਨਹੀਂ ਹਨ, ਹਾਲਾਂ ਕਿ ਫ਼ੋਨ ਨੂੰ ਵਿੰਡੋਜ਼ ਕੰਪਿਊਟਰ ਨਾਲ ਜੋੜਣ 'ਤੇ ਇਸ ਵਿਚ ਭਰਿਆ ਵਾਇਰਸ ਕੰਪਿਊਟਰ 'ਚ ਦਾਖਲ ਹੋ ਜਾਂਦਾ ਹੈ। ਕੰਪਨੀ ਨੇ ਦਸਿਆ ਕਿ ਵਾਇਰਸ ਨਾਲ ਭਰੀ ਐਪਸ ਕੀਸਟ੍ਰੋਕ (ਕੀਸਟ੍ਰੋਕ ਤੇ ਟਾਈਪ ਕੀਤੇ ਜਾਣ ਵਾਲੇ ਅੱਖਰ ਅਤੇ ਸ਼ਬਦ) ਜਾਂਚਣ 'ਚ ਕਾਬਲ ਹੈ। ਇਸ ਦੀ ਮਦਦ ਨਾਲ ਹੈਕਰ ਤੁਹਾਡੇ ਬੈਂਕ ਖ਼ਾਤੇ, ਕ੍ਰੈਡਿਟ ਜਾਂ ਡੈਬਿਟ ਕਾਰਡ, ਈਮੇਲ ਤੇ ਸੋਸ਼ਲ ਮੀਡੀਆ ਅਕਾਊਂਟ ਨਾਲ ਜੁੜੇ ਪਾਸਵਰਡ ਸਮੇਤ ਵੱਖੋ ਵੱਖਰੀ ਨਿਜੀ ਜਾਣਕਾਰੀਆਂ ਹਾਸਲ ਕਰ ਸਕਦੇ ਹਨ।   (ਏਜੰਸੀ)