ਫ਼ੋਨਾਂ 'ਚ ਯੂਆਈਡੀਏਆਈ ਹੈਲਪਲਾਈਨ ਨੰਬਰ ਜਾਰੀ ਕਰਨ ਲਈ ਗੂਗਲ ਨੇ ਮੰਗੀ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਕੁੱਝ ਦਿਨਾਂ ਵਿਚ ਸੋਸ਼ਲ ਮੀਡੀਆ 'ਤੇ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ...

Google

ਨਵੀਂ ਦਿੱਲੀ : ਪਿਛਲੇ ਕੁੱਝ ਦਿਨਾਂ ਵਿਚ ਸੋਸ਼ਲ ਮੀਡੀਆ 'ਤੇ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਨੂੰ ਲੈ ਕੇ ਵਿਵਾਦ ਗਰਮਾਇਆ ਹੋਇਆ ਹੈ। ਐਂਡ੍ਰਾਇਡ ਆਪਰੇਟਿੰਗ ਸਿਸਟਮ ਵਾਲੇ ਮੋਬਾਈਲ ਫ਼ੋਨ ਵਿਚ ਅਪਣੇ ਆਪ ਯੂਆਈਡੀਏਆਈ ਦੇ ਹੈਲਪਲਾਈਨ ਨੰਬਰ ਸੇਵ ਹੋਣ ਨੂੰ ਲੈ ਕੇ ਵਾਦ ਵਿਵਾਦ ਸ਼ੁਰੂ ਹੋ ਗਿਆ ਹੈ ਕਿ ਆਖ਼ਰ ਮੋਬਾਇਲ ਫ਼ੋਨਾਂ ਦੀ ਕੰਟੈਕਟ ਲਿਸਟੀ ਵਿਚ ਇਹ ਨੰਬਰ ਕਿਸ ਨੇ ਸੇਵ ਕੀਤਾ ਹੈ? ਜਦੋਂ ਕਿ ਯੂਆਈਡੀਏਆਈ ਨੇ ਇਸ ਤੋਂ ਪੱਲਾ ਝਾੜ ਲਿਆ ਸੀ। ਹੁਣ ਇਸ ਵਿਵਾਦ ਦੇ ਚਲਦਿਆਂ ਗੂਗਲ ਕੰਪਨੀ ਸਾਹਮਣੇ ਆਈ ਹੈ, ਜਿਸ ਤੋਂ ਇਹ ਗ਼ਲਤੀ ਹੋਈ ਸੀ। ਉਸ ਨੇ ਅਪਣੀ ਗ਼ਲਤੀ ਸਵੀਕਾਰ ਕਰਦੇ ਹੋਏ ਮੁਆਫ਼ੀ ਮੰਗੀ ਹੈ।