Instagram ਦੇ ਨਵੇਂ ਫੀਚਰਾਂ 'ਤੇ ਹੋ ਰਹੀ ਹੈ ਕਾਡ, ਛੇਤੀ ਹੀ ਹੋਣਗੇ ਵੱਡੇ ਬਦਲਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੇਮਸ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਫੇਸਬੁਕ...

Instagram

ਨਵੀਂ ਦਿੱਲੀ: ਮਸ਼ਹੂਰ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਦਾ ਮਾਲਕਾਨਾ ਹੱਕ ਰੱਖਣ ਵਾਲੀ ਕੰਪਨੀ ਫੇਸਬੁਕ ਨੇ ਐਫ-8 ਕਾਨਫਰੰਸ ‘ਚ ਕਈਂ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਇੰਸਟਾਗ੍ਰਾਮ ‘ਚ ਹੋਣ ਵਾਲੇ ਬਦਲਾਅ ਵੀ ਸ਼ਾਮਲ ਹਨ। ਇੰਸਟਾਗ੍ਰਾਮ 'ਤੇ ਜਲਦੀ ਹੀ Stories ਅਤੇ Boomerangs‘ਚ ਨਵਾਂ Layout ਦੇਖਣ ਨੂੰ ਮਿਲ ਸਕਦਾ ਹੈ।

ਖ਼ਬਰਾਂ ਮੁਤਾਬਕ ਇੰਸਟਾਗ੍ਰਾਮ ਦੇ ਸਾਰੇ ਫੀਚਰਸ ਅਜੇ ਟੈਸਟਿੰਗ ਫੇਜ਼ ‘ਚ ਹਨ। ਫੇਸਬੁਕ ਨੇ ਐਲਾਨ ਕੀਤਾ ਹੈ ਕਿ ਇੰਸਟਾਗ੍ਰਾਮ ‘ਤੇ ਜਲਦੀ ਹੀ ਨਵਾਂ ਸੋਰੀ ਕੈਮਰਾ ਯੂਜ਼ਰ ਇੰਟਰਫੇਸ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਇੰਸਟਾ ‘ਤੇ ਹੋਣ ਵਾਲੇ ਬਦਲਾਅ ਸਭ ਤੋਂ ਪਹਿਲਾਂ ਸਿਰਫ਼ ਐਂਡ੍ਰਾਇਡ ਪਲੇਟਫਾਰਮ ‘ਤੇ ਹੀ ਦੇਖਣ ਨੂੰ ਮਿਲਣਗੇ। ਇੰਸਟਾਗ੍ਰਾਮ ਦੇ Layout ‘ਚ ਹੋਣ ਵਾਲੇ ਹੋਰ ਬਦਲਾਅ ਦੀ ਝਲਕ ਵੀ Stories ਸੈਕਸ਼ਨ ‘ਚ ਹੀ ਦੇਖਣ ਨੂੰ ਮਿਲੇਗੀ।

ਜਿਸ ਨਾਲ ਤਸਵੀਰ ‘ਚ ਵੱਖ-ਵੱਖ ਤਰ੍ਹਾਂ ਦੇ ਬਦਲਾਅ ਕਰਨ ਦਾ ਮੌਕਾ ਮਿਲਦਾ ਹੈ। ਇੰਸਟਾਗ੍ਰਾਮ ‘ਤੇ Boomerangs ਫੀਚਰ ਦੀ ਸ਼ੁਰੂਆਤ ਹੋਈ ਸੀ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਫੀਚਰ ‘ਚ ਵੀ ਬਦਲਾਅ ਕਰ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਕੰਪਨੀ ਵੈੱਬਸਾਈਟ ਸ਼ੇਅਰਿੰਗ, ਕਮੈਂਟ ਸ਼ੇਅਰਿੰਗ ੳਤੇ ਸੈਟਿੰਗ ‘ਚ ਵੀ ਨਵੇਂ ਫੀਚਰ ਲਿਆਉਣ ‘ਤੇ ਕੰਮ ਕਰ ਰਹੀ ਹੈ।