ਪਾਰਦਰਸ਼ੀ ਸੋਲਰ ਪੈਨਲ ਗ੍ਰੀਨ ਊਰਜਾ ਕਲੈਕਟਰ ਵਿਚ ਵਿਡੋਜ਼ ਨੂੰ ਕਰੇਗਾ ਚਾਲੂ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਪ੍ਰਕਾਸ਼ ਦੇ ਸੰਚਾਰ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਸੋਲਰ ਊਰਜਾ ਦੀ ਕਟਾਈ ਕਰ ਸਕਦਾ ਹੈ। ਤਕਨਾਲੋਜੀ ਜੈਵਿਕ ਅਣੂਆਂ ਦੀ ਵਰਤੋਂ ਕਰਦੀ ਹੈ ਜੋ ਰੌਸ਼ਨੀ ਦੀਆਂ ਤਰੰਗ ਲੰਬਾਈਆ..

Transparent Solar Panels Will Turn Windows Into Green Energy Collectors

ਮਿਸ਼ੀਗਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪੂਰੀ ਤਰ੍ਹਾਂ ਨਾਲ ਪਾਰਦਰਸ਼ੀ ਸੋਲਰ ਪੈਨਲ ਵਿਕਸਿਤ ਕੀਤੇ। ਜਿਨ੍ਹਾਂ ਨਾਲ ਆਰਕੀਟੈਕਚਰ ਅਤੇ ਹੋਰ ਖੇਤਰਾਂ ਜਿਵੇਂ ਮੋਬਾਇਲ ਇਲੈਕਟ੍ਰੋਨਿਕਸ ਜਾਂ ਆਟੋਮੋਟਿਵ ਉਦਯੋਗ ਵਿਚ ਕਈ ਕੰਮ ਹੋ ਸਕਦੇ ਹਨ। ਖੋਜਕਰਤਾਵਾਂ ਨੇ ਪਹਿਲਾਂ ਵੀ ਅਜਿਹੇ ਉਪਕਰਣ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਆਖਰ ਤੇ ਆ ਕੇ ਸਭ ਉਹ ਅਸਫਲ ਹੋ ਜਾਂਦੇ ਸਨ। ਹੁਣ ਟੀਮ ਨੇ ਸੀ-ਥਰੂ ਫੈਕਟਰ 'ਤੇ ਧਿਆਨ ਕੇਂਦਰਿਤ ਕੀਤਾ ਹੈ। ਇਸ ਲਈ ਉਹਨਾਂ ਨੇ ਇਕ ਪਾਰਦਰਸ਼ੀ ਲਿਊਮੀਨੇਸੈਂਟ ਸੋਲਰ ਸੈਂਸਰ ਜਾਂ ਟੀਐਲਐਸਸੀ ਵਿਕਸਿਤ ਕੀਤਾ ਜਿਸ ਨੂੰ ਇਕ ਖਿੜਕੀ ਦੀ ਤਰ੍ਹਾਂ ਸਾਫ਼ ਸਤ੍ਹਾ 'ਤੇ ਰੱਖਿਆ ਜਾ ਸਕਦਾ ਹੈ।

ਇਹ ਪ੍ਰਕਾਸ਼ ਦੇ ਸੰਚਾਰ ਨੂੰ ਪ੍ਰਭਾਵਿਤ ਕੀਤੇ ਬਿਨ੍ਹਾਂ ਸੋਲਰ ਊਰਜਾ ਦੀ ਕਟਾਈ ਕਰ ਸਕਦਾ ਹੈ। ਤਕਨਾਲੋਜੀ ਜੈਵਿਕ ਅਣੂਆਂ ਦੀ ਵਰਤੋਂ ਕਰਦੀ ਹੈ ਜੋ ਰੌਸ਼ਨੀ ਦੀਆਂ ਤਰੰਗ ਲੰਬਾਈਆਂ ਨੂੰ ਸੋਖ ਲੈਂਦੀਆਂ ਹਨ। ਜੋ ਮਨੁੱਖੀ ਅੱਖ ਨੂੰ ਦਿਖਾਈ ਨਹੀਂ ਦਿੰਦੀਆਂ ਜਿਵੇਂ ਕਿ ਇੰਫਰਾਰੈੱਡ, ਅਲਟਰਾਵਾਇਲਟ ਕਿਰਨਾਂ। ਐਮਐਸਯੂ ਦੇ ਕਾਲਜ ਆਫ਼ ਇੰਜੀਨੀਅਰਿੰਗ ਅਤੇ ਪਦਾਰਥ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਦਾ ਕਹਿਣਾ ਹੈ ਕਿ ਸਮੱਗਰੀ ਨੂੰ ਸਿਰਫ਼ ਅਲਟਰਾਵਾਇਲਟ ਅਤੇ ਨੇੜੇ ਦੇ ਇਨਫਰਾਰੈੱਡ ਕਿਰਨਾਂ ਵੇਵਲੈਂਥ ਨੂੰ ਚੁੱਕਣ ਲਈ ਤਿਆਰ ਕੀਤਾ ਜਾਂਦਾ ਹੈ ਜੋ ਇਨਫਰਾਰੈੱਡ ਕਿਰਨਾਂ ਵਿਚ ਇਕ ਹੋਰ ਤਰੰਗ ਦਿਸ਼ਾਂ 'ਤੇ ਚਮਕਦੇ ਹਨ।

ਡਾ.ਲੰਟ ਦੇ ਅਨੁਸਾਰ ਜੇ ਪਾਰਦਰਸ਼ੀ ਸੈੱਲ ਵਪਾਰਕ ਤੌਰ 'ਤੇ ਵਿਵਹਾਰਕ ਹੁੰਦੇ ਹਨ ਤਾਂ ਉਹ ਊਰਜਾ ਪੈਦਾ ਕਰਦੇ ਹਨ। ਇਹ ਵੱਡੀਆਂ ਇਮਾਰਤਾਂ ਦੇ ਊਰਜਾ ਉਪਯੋਗ ਵਿਚ ਭਾਰੀ ਕਮੀ ਲਿਆ ਸਕਦਾ ਹੈ। ਉਹਨਾਂ ਕਿਹਾ ਕਿ ਉਹ ਪੂਰੀ ਬਿਲਡਿੰਗ ਨੂੰ ਬਿਜਲੀ ਨਹੀਂ ਦੇ ਸਕਦੇ ਹਨ ਪਰ ਹਰ ਦਿਨ ਇਲੈਕਟ੍ਰੋਨਿਕਸ ਨੂੰ ਊਰਜਾ ਅਤੇ ਬਿਜਲੀ ਦੇਣ ਵਰਗੀਆਂ ਚੀਜਾਂ ਲਈ ਕਾਫ਼ੀ ਮਾਤਰਾ ਵਿਚ ਊਰਜਾ ਪ੍ਰਦਾਨ ਕਰਨਗੇ।