10,000 ਸਾਲ ਪੁਰਾਣੀ ਬਰਫ ਤੋਂ ਬਣੇ ਲੈਂਸ ਨਾਲ ਫੋਟੋ ਖਿੱਚਦਾ ਹੈ ਇਹ ਵਿਅਕਤੀ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮੈਥਿਊ ਸਟਰਨ ਨੇ ਲੈਂਸ ਬਣਾਉਣ ਲਈ ਤਿੰਨ ਵਾਰ ਕੋਸ਼ਿਸ਼ ਕੀਤੀ ਅਤੇ ਚੌਥੀ ਵਾਰ ਵਿਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ।

French photographer Matthew Stern

ਫਰਾਂਸ : ਫਰਾਂਸ ਦੇ ਫੋਟੋਗ੍ਰਾਫਰ ਮੈਥਿਊ ਸਟਰਨ ਨੇ 10,000 ਸਾਲ ਪੁਰਾਣੀ ਬਰਫ ਤੋਂ ਲੈਂਸ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਹ ਅਪਣੇ ਆਪ ਵਿਚ ਇਕ ਵਿਲੱਖਣ ਅਤੇ ਅਸਥਾਈ ਕੈਮਰਾ ਲੈਂਸ ਹੈ। ਇਸ ਨੂੰ ਬਣਾਉਣ ਲਈ ਆਈਸਲੈਂਡ ਦੇ ਡਾਇਮੰਡ ਬੀਚ ਤੋਂ ਮਿਲਣ ਵਾਲੀ ਬਰਫ ਦੀ ਵਰਤੋਂ ਕੀਤੀ ਗਈ ਹੈ। ਮੈਥਿਊ ਸਟਰਨ ਨੇ ਲੈਂਸ ਬਣਾਉਣ ਲਈ ਤਿੰਨ ਵਾਰ ਕੋਸ਼ਿਸ਼ ਕੀਤੀ ਅਤੇ ਚੌਥੀ ਵਾਰ ਵਿਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ।

ਬਹੁਤ ਹੀ ਘੱਟ ਖਰਚ ਦੇ ਨਾਲ ਇਸ ਨੂੰ ਬਣਾਉਣ ਲਈ ਲੈਂਸ ਦੇ ਅਕਾਰ ਵਾਲੇ ਸਾਂਚੇ ਦੀ ਵਰਤੋਂ ਕੀਤੀ ਗਈ, ਜਿਸ ਨੂੰ ਥ੍ਰੀ-ਡੀ ਪ੍ਰਿੰਟਿਡ ਲੈਂਸ ਮਾਮਲਾ ਦੱਸਿਆ ਗਿਆ ਹੈ। ਇਸ ਤੋਂ ਬਾਅਦ ਬਰਫ ਗੋਲ ਅਕਾਰ ਵਿਚ ਤਬਦੀਲ ਹੋ ਗਈ ਅਤੇ ਉਸ ਦੀ ਪਾਰਦਰਸ਼ਿਤਾ ਵੀ ਬਰਕਾਰ ਰਹੀ। ਮੈਥਿਊ ਸਟਰਨ ਨੂੰ ਅਪਣਾ ਇਹ ਸੁਪਨਾ ਸੱਚ ਕਰਨ ਲਈ ਇਕ ਮਜ਼ਬੂਤ ਅਤੇ ਪਾਰਦਰਸ਼ੀ ਬਰਫ ਦੀ ਲੋੜ ਸੀ। ਇਸ ਦੇ ਲਈ ਉਹ ਸਵੇਰੇ ਪੰਜ ਵਜੇ ਸਮੁੰਦਰ ਕੰਢੇ ਪਹੁੰਚ ਕੇ 6 ਘੰਟੇ ਤੱਕ ਕੰਮ ਕਰਦੇ ਸਨ।

ਮੈਥਿਊ ਨੇ ਦੋ ਸਾਲ ਪਹਿਲਾਂ ਇਸ ਲੈਂਸ ਨੂੰ ਬਣਾਉਣ ਬਾਰੇ ਸੋਚਿਆ ਅਤੇ ਉਸ ਵੇਲ੍ਹੇ ਤੋਂ ਹੀ ਇਸ ਸੰਬੰਧੀ ਖੋਜ ਕਰਦੇ ਰਹੇ। ਓਹਨਾਂ ਦੱਸਿਆ ਕਿ ਕਲਾ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਲੋੜ ਨਹੀਂ, ਸਗੋਂ ਸਿਰਫ ਮਿਹਨਤ ਦੀ ਲੋੜ ਹੁੰਦੀ ਹੈ। ਉਹਨਾਂ ਦੇ ਸੁਪਨੇ ਨੂੰ ਸੱਚ ਕਰਨ ਲਈ ਸੱਭ ਕੁਝ ਕੁਦਰਤ ਹੀ ਦੇ ਰਹੀ ਸੀ। ਫੋਟੋ ਖਿੱਚਣ ਲਈ ਲੋੜੀਂਦੀ ਰੋਸ਼ਨੀ ਸੂਰਜ ਤੋਂ ਮਿਲ ਰਹੀ ਸੀ। 10,000 ਸਾਲ ਪੁਰਾਈ ਇਸ ਬਰਫ ਨੂੰ ਦੱਬ ਕੇ ਇਕ ਛੋਟੀ ਜਿਹੀ ਗੇਂਦ ਵਿਚ ਬਦਲ ਲਿਆ ਜਾਂਦਾ ਹੈ।

ਉਸ ਤੋਂ ਬਾਅਦ ਇਸ ਗੇਂਦ ਨੂੰ ਇਕ ਖ਼ਾਸ ਤਰੀਕੇ ਦੇ ਮੋਡੀਊਲ ਵਿਚ ਲਗਾ ਦਿਤਾ ਜਾਂਦਾ ਹੈ। ਇਸ ਤੋਂ ਬਾਅਦ 10,000 ਸਾਲ ਪੁਰਾਣੀ ਬਰਫ ਲੈਂਸ ਦਾ ਅਕਾਰ ਲੈ ਲੈਂਦੀ ਹੈ। ਇਸ ਤੋਂ ਬਾਅਦ ਉਸ ਨੂੰ ਡੀਐਸਐਲਆਰ ਕੈਮਰੇ 'ਤੇ ਲੈਂਸ ਦੀ ਤਰ੍ਹਾਂ ਫਿਟ ਕਰ ਦਿਤਾ ਜਾਂਦਾ ਹੈ। ਮੈਥਿਊ ਸਟਰਨ ਇਸ ਕੈਮਰੇ ਰਾਹੀਂ ਕਈ ਫੋਟੋਆਂ ਖਿੱਚ ਚੁੱਕੇ ਹਨ।