ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਲਈ ਭਾਰਤ 'ਚ 1.3 ਅਰਬ ਡਾਲਰ ਦਾ ਨਿਵੇਸ਼ ਕਰੇਗੀ ਸੁਜ਼ੂਕੀ ਮੋਟਰ: ਰਿਪੋਰਟ

ਏਜੰਸੀ

ਜੀਵਨ ਜਾਚ, ਤਕਨੀਕ

ਇਹ ਕਦਮ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਵੱਡੇ ਪੱਧਰ 'ਤੇ ਅਪਣਾਉਣ ਵਿਚ ਤੇਜ਼ੀ ਲਿਆ ਸਕਦਾ ਹੈ।

Suzuki Motor


ਨਵੀਂ ਦਿੱਲੀ: ਜਪਾਨੀ ਵਾਹਨ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰ ਕਥਿਤ ਤੌਰ 'ਤੇ ਈਵੀ ਅਤੇ ਬੈਟਰੀਆਂ ਬਣਾਉਣ ਲਈ ਦੇਸ਼ ਵਿਚ ਮਾਰੂਤੀ ਸੁਜ਼ੂਕੀ ਦੀ ਫੈਕਟਰੀ ਵਿਚ  1.3 ਅਰਬ ਡਾਲਰ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਕਦਮ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ  ਨੂੰ ਵੱਡੇ ਪੱਧਰ 'ਤੇ ਅਪਣਾਉਣ ਵਿਚ ਤੇਜ਼ੀ ਲਿਆ ਸਕਦਾ ਹੈ।

Maruti Suzuki

ਮਾਰੂਤੀ ਸੁਜ਼ੂਕੀ ਭਾਰਤ ਵਿਚ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਹੈ ਅਤੇ ਈਵੀ ਸਪੇਸ ਵਿਚ ਇਸ ਦਾ ਪ੍ਰਵੇਸ਼ ਸੰਭਾਵਤ ਤੌਰ 'ਤੇ ਇੱਥੇ ਬੈਟਰੀ ਨਾਲ ਚੱਲਣ ਵਾਲੇ ਯਾਤਰੀ ਵਾਹਨਾਂ ਦੇ ਹਿੱਸੇ ਨੂੰ ਇੱਕ ਬਹੁਤ ਵੱਡਾ ਹੁਲਾਰਾ ਦੇ ਸਕਦਾ ਹੈ।

Maruti Suzuki

ਜਪਾਨੀ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਨਿਊਜ਼ ਏਜੰਸੀ ਰਾਇਟਰਜ਼ ਨੇ ਕਿਹਾ ਕਿ ਸੁਜ਼ੂਕੀ ਮੋਟਰ ਸਥਾਨਕ ਮੰਗ ਨੂੰ ਪੂਰਾ ਕਰਨ ਲਈ ਭਾਰਤ ਨੂੰ ਇਲੈਕਟ੍ਰਿਕ ਵਾਹਨਾਂ ਲਈ ਇਕ ਆਧਾਰ ਵਜੋਂ ਸਥਾਪਿਤ ਕਰ ਸਕਦੀ ਹੈ ਜੋ ਆਉਣ ਵਾਲੇ ਸਮੇਂ ਵਿਚ ਵਧ ਸਕਦੀ ਹੈ। ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (ਐਮਐਸਆਈਐਲ) ਦੇ ਐਮਡੀ ਅਤੇ ਸੀਈਓ ਕੇਨਿਚੀ ਆਯੁਕਾਵਾ ਨੇ ਪਹਿਲਾਂ ਸੁਝਾਅ ਦਿੱਤਾ ਸੀ ਕਿ ਗੁਜਰਾਤ ਵਿਚ ਸੁਜ਼ੂਕੀ ਪਲਾਂਟ ਨੂੰ ਇਕ ਈਵੀ ਹੱਬ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ।