Ukraine-Russia ਤਣਾਅ ਦੇ ਚਲਦਿਆਂ Crypto ਮਾਰਕਿਟ ਵਿਚ ਗਿਰਾਵਟ, ਨਿਵੇਸ਼ਕਾਂ ਨੂੰ ਝਟਕਾ

ਏਜੰਸੀ

ਖ਼ਬਰਾਂ, ਵਪਾਰ

ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਲਗਭਗ 10 ਫੀਸਦੀ ਡਿਗ ਕੇ 34,618 ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ।

Ukraine crisis: Crypto falls by up to 10 percent


ਕੀਵ:  ਬਿਟਕੁਆਇਨ ਸਮੇਤ ਹੋਰ ਕ੍ਰਿਪਟੋਕਰੰਸੀ 'ਚ ਭਾਰੀ ਗਿਰਾਵਟ ਆਈ ਹੈ। ਇਹ ਗਿਰਾਵਟ ਰੂਸ ਵਲੋਂ ਯੂਕਰੇਨ ਵਿਚ ਫੌਜੀ ਕਾਰਵਾਈ ਸ਼ੁਰੂ ਕਰਨ ਦੇ ਫੈਸਲੇ ਕਾਰਨ ਆਈ ਹੈ। ਬਿਟਕੁਆਇਨ ਇਕ ਮਹੀਨੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਦੁਨੀਆਂ ਦੀ ਸਭ ਤੋਂ ਮਸ਼ਹੂਰ ਕ੍ਰਿਪਟੋਕਰੰਸੀ ਬਿਟਕੁਆਇਨ ਲਗਭਗ 10 ਫੀਸਦੀ ਡਿਗ ਕੇ 34,618 ਡਾਲਰ ਦੇ ਪੱਧਰ 'ਤੇ ਪਹੁੰਚ ਗਈ ਹੈ।

Cryptocurrency

ਬਿਟਕੁਆਇਨ ਤੋਂ ਇਲਾਵਾ ਈਥਰੀਅਮ, ਡੋਜਕੋਇਨ ਅਤੇ ਹੋਰ ਕ੍ਰਿਪਟੋਕਰੰਸੀਜ਼ ਵਿਚ ਵੀ ਗਿਰਾਵਟ ਦੇਖੀ ਗਈ। ਗਲੋਬਲ ਕ੍ਰਿਪਟੋਕਰੰਸੀ ਮਾਰਕੀਟ ਪੂੰਜੀਕਰਣ ਪਿਛਲੇ 24 ਘੰਟਿਆਂ ਵਿਚ 5.78 ਪ੍ਰਤੀਸ਼ਤ ਹੇਠਾਂ ਆਇਆ ਹੈ। ਕ੍ਰਿਪਟੋ ਬਾਜ਼ਾਰ 'ਚ ਆਈ ਇਸ ਗਿਰਾਵਟ ਨੂੰ ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਦੇ ਐਲਾਨ ਨਾਲ ਜੋੜਿਆ ਜਾ ਰਿਹਾ ਹੈ।

Russia-Ukraine crisis

DeFi ਸਪੇਸ ਪਿਛਲੇ 24 ਘੰਟਿਆਂ ਵਿਚ  12.87 ਬਿਲੀਅਨ ਡਾਲਰ ਹੋ ਗਈ ਹੈ ਜਦਕਿ ਸਥਿਰ ਕੁਆਇਨ ਦੀ ਕੁੱਲ ਕੀਮਤ 72.07 ਬਿਲੀਅਨ ਹੋ ਗਈ ਹੈ। ਬਿਟਕੁਆਇਨ 'ਚ ਵੀ ਕਾਫੀ ਗਿਰਾਵਟ ਦਰਜ ਕੀਤੀ ਗਈ। ਅੱਜ ਸਵੇਰੇ CoinDCX  ਅਨੁਸਾਰ ਇਸ ਦੀ ਕੀਮਤ 27,73,397 ਰੁਪਏ ਸੀ। ਦੂਜੀ ਪ੍ਰਸਿੱਧ ਕ੍ਰਿਪਟੋਕਰੰਸੀ ਈਥਰੀਅਮ ਵਿਚ ਵੀ ਭਾਰੀ ਗਿਰਾਵਟ ਦੇਖੀ ਗਈ। ਅੱਜ ਸਵੇਰੇ ਇਸ ਦੀ ਕੀਮਤ 1,89,999 ਰੁਪਏ ਸੀ। ਇਸੇ ਤਰ੍ਹਾਂ ਹੋਰ ਕ੍ਰਿਪਟੋਕਰੰਸੀਜ਼ ਵਿਚ ਵੀ ਭਾਰੀ ਗਿਰਾਵਟ ਆਈ ਹੈ।