ਜੇਕਰ ਤੁਸੀਂ ਵੀ ਕਰਦੇ ਹੋ ਇਨ੍ਹਾਂ ਐਪਸ ਦੀ ਵਰਤੋਂ ਤਾਂ ਤੁਰੰਤ ਕਰ ਦਿਓ ਡਿਲੀਟ, ਹੋ ਸਕਦੈ ਨੁਕਸਾਨ

ਏਜੰਸੀ

ਜੀਵਨ ਜਾਚ, ਤਕਨੀਕ

ਕਵਿੱਕ ਹੀਲ ਸਕਿਓਰਟੀ ਲੈਬ ਦੇ ਰਿਸਰਚਰਸ ਨੇ ਗੂਗਲ ਪਲੇਅ ਸਟੋਰ ਦੇ 8 ਐਪਸ ਨੂੰ ਲੱਭ ਲਿਆ ਹੈ

Smartphone

ਨਵੀਂ ਦਿੱਲੀ-ਜੇਕਰ ਤੁਸੀਂ ਵੀ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਦਰਅਸਲ ਗੂਗਲ ਪਲੇਅ ਸਟੋਰ 'ਤੇ ਕੁਝ ਖਤਰਨਾਕ ਐਪਸ ਮਿਲੀਆਂ ਹਨ। ਦੱਸ ਦਈਏ ਜੋਕਰ ਮਾਲਵੇਅਰ ਨੇ ਫਿਰ ਤੋਂ ਵਾਪਸੀ ਕਰ ਲਈ ਹੈ। ਇਹ ਉਹ ਮਾਲਵੇਅਰ ਹੈ ਜੋ ਤਿੰਨ ਸਾਲ ਪਹਿਲਾਂ ਵੀ ਕਈ ਐਂਡ੍ਰਾਇਡ ਐਪਸ 'ਚ ਨਜ਼ਰ ਆਇਆ ਸੀ। ਕਵਿੱਕ ਹੀਲ ਸਕਿਓਰਟੀ ਲੈਬ ਦੇ ਰਿਸਰਚਰਸ ਨੇ ਗੂਗਲ ਪਲੇਅ ਸਟੋਰ ਦੇ 8 ਐਪਸ ਨੂੰ ਲੱਭ ਲਿਆ ਹੈ ਜਿਸ 'ਚ ਜੋਕਰ ਮਾਲਵੇਅਰ ਪਾਇਆ ਗਿਆ ਹੈ।

ਇਹ ਵੀ ਪੜ੍ਹੋ-ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਖਿਲਾਫ਼ ਸੱਥ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ 'ਆਪ'

ਰਿਸਰਚਰਸ ਮੁਤਾਬਕ ਜੋਕਰ ਮਾਲਵੇਅਰ ਯੂਜ਼ਰਸ ਦਾ ਡਾਟਾ ਚੋਰੀ ਕਰਦਾ ਹੈ ਜਿਸ 'ਚ ਐੱਸ.ਐੱਮ.ਐੱਸ., ਕਾਨਟੈਕਟ ਲਿਸਟ, ਡਿਵਾਈਸ ਡਿਟੇਲ, ਓ.ਟੀ.ਪੀ. ਵਰਗੀ ਜਾਣਕਾਰੀ ਸ਼ਾਮਲ ਹੁੰਦੀ ਹੈ। ਫਿਲਹਾਲ ਗੂਗਲ ਨੇ ਇਨ੍ਹਾਂ ਐਪਸ ਨੂੰ ਗੂਗਲ ਪਲੇਅ ਸਟੋਰ ਤੋਂ ਡਿਲੀਟ ਕਰ ਦਿੱਤੀਆਂ ਹਨ ਪਰ ਜੇਕਰ ਇਸ ਨੂੰ ਯੂਜ਼ਰਸ ਨੇ ਡਾਊਨਲੋਡ ਕੀਤਾ ਹੋਇਆ ਹੈ ਤਾਂ ਇਹ ਫੋਨ 'ਚ ਉਸ ਵੇਲੇ ਤੱਕ ਰਹਿਣਗੀਆਂ ਤਾਂ ਜਦੋਂ ਤੱਕ ਇਸ ਨੂੰ ਡਿਲੀਟ ਨਹੀਂ ਕੀਤਾ ਜਾ ਸਕਦੀਆਂ। ਜੋਕਰ ਮਾਲਵੇਅਰ ਇਕ ਅਜਿਹਾ ਵਾਇਰਸ ਹੈ ਜੋ ਕੁਝ ਮਹੀਨਿਆਂ ਬਾਅਦ ਹੀ ਗੂਗਲ ਪਲੇਅ ਸਟੋਰ 'ਤੇ ਵਾਪਸ ਆਪਣਾ ਰਸਤਾ ਲੱਭਣ 'ਚ ਸਫਲ ਹੋ ਜਾਂਦਾ ਹੈ। ਰਿਸਰਚਰਸ ਨੇ ਕਿਹਾ ਕਿ ਜੇਕਰ ਕਿਸੇ ਦੇ ਫੋਨ 'ਚ ਇਨ੍ਹਾਂ 'ਚੋਂ ਕੋਈ ਵੀ ਐਪ ਹੈ ਤਾਂ ਫੋਨ 'ਚੋਂ ਤੁਰੰਤ ਡਿਲੀਟ ਕਰ ਦਵੋ। ਜੋਕਰ ਕਾਫੀ ਖਤਰਨਾਕ ਮਾਲਵੇਅਰ 'ਚੋਂ ਇਕ ਹੈ ਅਤੇ ਇਹ ਲਗਾਤਾਰ ਐਡ੍ਰਾਇਡ ਡਿਵਾਈਸ ਨੂੰ ਟਾਰਗੇਟ ਕਰਦਾ ਹੈ।

ਇਹ ਵੀ ਪੜ੍ਹੋ-ਉੱਤਰਾਖੰਡ 'ਚ 29 ਜੂਨ ਤੱਕ ਵਧਾਇਆ ਗਿਆ ਕੋਰੋਨਾ ਕਰਫਿਊ, 50 ਫੀਸਦੀ ਸਮੱਰਥਾ ਨਾਲ ਖੁਲ੍ਹਣਗੇ ਰੈਸਟੋਰੈਂਟ

ਇਹ ਹਨ ਉਹ 8 ਐਪਸ
Auxiliary Message
Fast Magic SMS
Free CamScanner
Super Message
Element Scanner
Go Messages
Travel Wallpapers
Super SMS

ਇਹ ਵੀ ਪੜ੍ਹੋ-ਵਿਧਾਇਕਾਂ ਦੇ ਪੁੱਤਾਂ ਨੂੰ ਨੌਕਰੀ ਦੇਣ ਖਿਲਾਫ਼ ਸੱਥ ਤੋਂ ਲੈ ਕੇ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ 'ਆਪ'

ਇਸ ਦੇ ਲਈ ਸਭ ਤੋਂ ਪਹਿਲਾਂ ਪਲੇਅ ਸਟੋਰ 'ਤੇ ਜਾਓ ਅਤੇ ਫਿਰ ਇਥੇ ਮਾਲਵੇਅਰ ਵਾਲੀ ਐਪ ਨੂੰ ਸਰਚ ਕਰੋ। ਇਸ ਤੋਂ ਬਾਅਦ ਐਪ ਪੇਜ਼ 'ਤੇ () ਕਰ ਦਵੋ। ਇਸ ਨਾਲ ਤੁਹਾਡੇ ਫੋਨ 'ਚੋਂ ਐਪ ਡਿਲਿਟ ਹੋ ਜਾਵੇਗੀ।