ਫ਼ੇਸਬੁੱਕ ਹੁਣ 'ਨਿਊਜ਼ ਕਾਰਪੋਰੇਸ਼ਨ' ਦੀਆਂ ਖ਼ਬਰਾਂ ਦਾ ਪ੍ਰਸਾਰਣ ਕਰੇਗਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫ਼ੇਸਬੁੱਕ ਦੇ ਨਵੇਂ ਫ਼ੀਚਰ ਦੇ ਨਾਲ ਹੁਣ ਤਕ ਵਰਤੀ ਗਈ ਐਲਗੋਰਿਦਮ  ਉਪਭੋਗਤਾਵਾਂ ਦੇ ਤਜ਼ਰਬਿਆਂ ਨੂੰ ਨਿਰਦੇਸ਼ਤ ਕਰਨ ਦੇ ਤਰੀਕਿਆਂ ਦੀ ਵਿਦਾਈ ਹੋਵੇਗੀ।

Facebook will now broadcast the news of the 'News Corporation'

ਸੈਨ ਫ੍ਰਾਂਸਿਸਕੋ : ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟ ਫ਼ੇਸਬੁੱਕ ਨੇ ਸ਼ੁਕਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਉਹ ਆਉਣ ਵਾਲੇ ਹਫ਼ਤੇ ਵਿਚ ਵਾਲ ਸਟਰੀਟ ਜਨਰਲ ਦੇ ਪ੍ਰਕਾਸ਼ਕ ਨਿਊਜ਼ ਕਾਰਪੋਰੇਸ਼ਨ ਵਲੋਂ ਅਪਣੀ ਖ਼ਬਰਾਂ ਦੀ ਟੈਬ ਵਿਚ ਕੁਝ ਖ਼ਬਰਾਂ ਪ੍ਰਸਾਰਿਤ ਕਰੇਗਾ ਜੋ ਉਪਭੋਗਤਾਵਾਂ ਦੀ ਰੁਚੀ ਦੀ ਬਜਾਏ ਦਿੱਗਜ਼ ਪੱਤਰਕਾਰਾਂ ਦੀਆਂ ਚੋਣਾਂ 'ਤੇ ਅਧਾਰਤ ਹੋਣਗੀਆਂ।

ਕੈਲੀਫੋਰਨੀਆ ਤੋਂ ਕੰਮ ਕਰਨ ਵਾਲੀ ਕੰਪਨੀ ਦੇ ਅਨੁਸਾਰ ਇਹ ਟੈਬ ਲੋਕਾਂ ਦੇ ਦੋਸਤਾਂ ਦੀ ਅਪਡੇਟ ਫੀਡ (ਸੁਨੇਹਾ) ਤੋਂ ਵੱਖਰਾ ਹੋਵੇਗਾ ਅਤੇ ਇਹ ਖਬਰਾਂ ਤਜਰਬੇਕਾਰ ਪੱਤਰਕਾਰਾਂ ਦੁਆਰਾ ਸੰਪਾਦਿਤ ਕੀਤੀਆਂ ਜਾਣਗੀਆਂ। ਫ਼ੇਸਬੁੱਕ ਦੇ ਨਵੇਂ ਫ਼ੀਚਰ ਦੇ ਨਾਲ ਹੁਣ ਤਕ ਵਰਤੀ ਗਈ ਐਲਗੋਰਿਦਮ  ਉਪਭੋਗਤਾਵਾਂ ਦੇ ਤਜ਼ਰਬਿਆਂ ਨੂੰ ਨਿਰਦੇਸ਼ਤ ਕਰਨ ਦੇ ਤਰੀਕਿਆਂ ਦੀ ਵਿਦਾਈ ਹੋਵੇਗੀ।

 ਫ਼ੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਕਿਹਾ, “ਮੈਂ ਖੁਸ਼ ਹਾਂ ਕਿ ਸਾਨੂੰ ਵਾਲ ਸਟ੍ਰੀਟ ਜਰਨਲ ਦੀ ਪੁਰਸਕਾਰ ਜੇਤੂ ਪੱਤਰਕਾਰੀਤਾ ਅਤੇ ਅਮਰੀਕਾ ਦੀਆਂ ਨਿਊਜ਼ ਕਾਰਪੋਰੇਸ਼ਨ ਦੀਆਂ ਹੋਰ ਸੰਪਤੀਆਂ ਨੂੰ ਅਪਣੀਆਂ ਟੈਬਾਂ 'ਚ ਸ਼ਾਮਲ ਕਰਨ ਦਾ ਮੌਕਾ ਮਿਲਿਆ ਹੈ।'' ਇਸ ਬਾਰੇ 'ਚ ਸਮਝੌਤੇ ਦਾ ਕੋਈ ਵੇਰਵਾ ਨਹੀਂ ਦਿਤਾ ਗਿਆ ਹੈ, ਪਰ ਫੇਸਬੁੱਕ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਪ੍ਰਕਾਸ਼ਕਾਂ ਦੀਆਂ ਕੁਝ ਪ੍ਰਕਾਸ਼ਨਾਂ ਨੂੰ ਅਪਣੀ ਟੈਬ ਵਿਚ ਰੱਖਣ ਦੀ ਯੋਜਨਾ ਬਣਾ ਰਿਹਾ ਹੈ।

ਨਿਊਜ਼ ਕਾਰਪੋਰੇਸ਼ਨ ਦੇ ਮੁੱਖ ਕਾਰਜਕਾਰੀ ਰੌਬਰਟ ਥੌਮਸਨ ਨੇ ਕਿਹਾ ਕਿ ਪੱਤਰਕਾਰਤਾ ਦੀ ਭਰੋਸੇਯੋਗਤਾ ਦੇ ਸਿਧਾਂਤਾਂ ਨੂੰ ਮਾਨਤਾ ਦੇਣ ਲਈ ਫੇਸਬੁੱਕ ਦੇ ਸਿਰ ਸਿਹਰਾ ਜਾਂਦਾ ਹੈ। ਉਨ੍ਹਾਂ ਕਿਹਾ, “ਮਾਰਕ ਜ਼ੁਕਰਬਰਗ ਨਿੱਜੀ ਅਤੇ ਪੇਸ਼ੇਵਰ ਪੱਧਰ 'ਤੇ ਇਹ ਸੁਨਿਸ਼ਚਿਤ ਕਰਨ ਲਈ ਵਚਨਬੱਧ ਹੈ ਕਿ ਉੱਚ ਪੱਧਰੀ ਯੋਗਤਾ ਨਾਲ ਭਰੀ ਪੱਤਰਕਾਰਤਾ ਰਵਈਆ ਅਤੇ ਭਵਿੱਖ ਲਈ ਮਹੱਤਵਪੂਰਨ ਹੈ।'' ਵਾਲ ਸਟਰੀਟ ਜਰਨਲ ਦੀ ਰੀਪੋਰਟ ਦੇ ਅਨੁਸਾਰ ਫੇਸਬੁੱਕ 200 ਨਿਊਜ਼ ਸੰਗਠਨਾਂ ਵਿਚੋਂ ਇਕ ਚੌਥਾਈ ਨੂੰ ਭੁਗਤਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਦੀਆਂ ਖ਼ਬਰਾਂ ਫੇਸਬੁੱਕ 'ਤੇ ਆਉਣਗੀਆਂ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।