ਗੂਗਲ 'ਚ ਹੋਵੇਗੀ 12,000 ਕਰਮਚਾਰੀਆਂ ਦੀ ਛਾਂਟੀ, CEO ਸੁੰਦਰ ਪਿਚਾਈ ਨੇ ਲਿਖਿਆ ਭਾਵੁਕ ਸੰਦੇਸ਼

ਏਜੰਸੀ

ਜੀਵਨ ਜਾਚ, ਤਕਨੀਕ

20 ਜਨਵਰੀ ਨੂੰ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਘੋਸ਼ਣਾ ਕੀਤੀ ਕਿ ਉਹ ਲਗਭਗ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।

Google Announces 12,000 Job Cuts

 

ਨਵੀਂ ਦਿੱਲੀ: ਦਿੱਗਜ ਤਕਨੀਕੀ ਕੰਪਨੀ ਗੂਗਲ 'ਚ ਵੱਡੇ ਪੱਧਰ 'ਤੇ ਛਾਂਟੀ ਦਾ ਐਲਾਨ ਕੀਤਾ ਗਿਆ ਹੈ। ਗੂਗਲ ਦੀ ਮੂਲ ਕੰਪਨੀ ਅਲਫਾਬੇਟ ਇੰਕ ਦੇ 12,000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ ਕੀਤਾ ਹੈ। ਗੂਗਲ ਅਨੁਸਾਰ ਇਹ ਛਾਂਟੀ ਵਿਸ਼ਵ ਪੱਧਰ 'ਤੇ ਕੀਤੀ ਜਾ ਰਹੀ ਹੈ। ਇਹਨਾਂ 'ਚੋਂ ਸਭ ਤੋਂ ਜ਼ਿਆਦਾ ਅਸਰ ਅਮਰੀਕੀ ਕਾਮਿਆਂ 'ਤੇ ਪਵੇਗਾ। 20 ਜਨਵਰੀ ਨੂੰ ਗੂਗਲ ਦੀ ਮੂਲ ਕੰਪਨੀ ਅਲਫਾਬੇਟ ਨੇ ਘੋਸ਼ਣਾ ਕੀਤੀ ਕਿ ਉਹ ਲਗਭਗ 12,000 ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।

ਇਹ ਵੀ ਪੜ੍ਹੋ: ਬ੍ਰਿਟਿਸ਼ ਫ਼ੌਜ ਦੀ ਸਿੱਖ ਅਫ਼ਸਰ ਨੇ ਰਚਿਆ ਇਤਿਹਾਸ, ਅੰਟਾਰਕਟਿਕਾ ’ਚ ਇਕੱਲਿਆਂ ਤੈਅ ਕੀਤਾ 1,397 ਕਿਲੋਮੀਟਰ ਦਾ ਸਫ਼ਰ

ਯਾਨੀ ਕੰਪਨੀ ਆਪਣੇ ਗਲੋਬਲ ਕਰਮਚਾਰੀਆਂ ਦੀ 6% ਕਟੌਤੀ ਕਰ ਰਹੀ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਈਮੇਲ ਰਾਹੀਂ ਕਿਹਾ ਕਿ ਮੈਨੂੰ ਬਰਖਾਸਤ ਕੀਤੇ ਗਏ ਕਰਮਚਾਰੀਆਂ ਪ੍ਰਤੀ ਹਮਦਰਦੀ ਹੈ। ਅਸੀਂ ਇਸ ਸਮੇਂ ਕਿੱਥੇ ਹਾਂ ਇਸ ਲਈ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹਾਂ। ਇਸ ਤੋਂ ਇਲਾਵਾ ਸੁੰਦਰ ਪਿਚਾਈ ਨੇ ਕੰਪਨੀ ਤੋਂ ਕੱਢੇ ਗਏ ਕਰਮਚਾਰੀਆਂ ਦੀ ਮਦਦ ਦਾ ਵੀ ਐਲਾਨ ਕੀਤਾ ਹੈ।  

ਇਹ ਵੀ ਪੜ੍ਹੋ: ਕ੍ਰਿਸ ਹਿਪਕਿੰਸ ਬਣ ਸਕਦੇ ਹਨ ਨਿਊਜ਼ੀਲੈਂਡ ਦੇ ਅਗਲੇ ਪ੍ਰਧਾਨ ਮੰਤਰੀ, ਜੈਸਿੰਡਾ ਆਰਡਨ ਦੀ ਲੈਣਗੇ ਥਾਂ 

ਜਿਨ੍ਹਾਂ ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ ਹੈ, ਉਹਨਾਂ ਨੂੰ 2022 ਦਾ ਬੋਨਸ ਅਤੇ ਛੁੱਟੀਆਂ ਦੇ ਬਾਕੀ ਪੈਸੇ ਮਿਲਣਗੇ। ਇਸ ਦੇ ਨਾਲ ਹੀ 60 ਦਿਨਾਂ ਦੀ ਵਾਧੂ ਤਨਖਾਹ ਦਿੱਤੀ ਜਾਵੇਗੀ। ਕੰਪਨੀ ਨੇ ਕਿਹਾ ਕਿ ਉਹ ਗੂਗਲ 'ਤੇ ਹਰੇਕ ਵਾਧੂ ਸਾਲ ਲਈ 16 ਹਫਤਿਆਂ ਦੀ ਤਨਖਾਹ ਦੇ ਨਾਲ ਦੋ ਹਫਤਿਆਂ ਤੋਂ ਸ਼ੁਰੂ ਹੋਣ ਵਾਲਾ ਇਕ ਸੇਵਰੇਂਸ ਪੈਕੇਜ ਵੀ ਪੇਸ਼ ਕਰੇਗੀ। ਇਸ ਦੇ ਨਾਲ ਹੀ ਬਰਖਾਸਤ ਕੀਤੇ ਗਏ ਕਰਮਚਾਰੀਆਂ ਨੂੰ 6 ਮਹੀਨੇ ਦੀ ਸਿਹਤ ਸਹੂਲਤ, ਨੌਕਰੀ ਦੇਣ ਦੀਆਂ ਸੇਵਾਵਾਂ ਅਤੇ ਹੋਰ ਸਹਾਇਤਾ ਦੀ ਪੇਸ਼ਕਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕਪੂਰਥਲਾ ਦੇ ਬ੍ਰਿਟਿਸ਼ ਸਿੱਖ ਸਕੂਲ 'ਚ ਇਨਕਮ ਟੈਕਸ ਵਿਭਾਗ ਦਾ ਛਾਪਾ, 8 ਘੰਟੇ ਤੱਕ ਚੱਲੀ ਜਾਂਚ

ਦੱਸ ਦੇਈਏ ਕਿ ਹਾਲ ਹੀ ਵਿਚ ਕਈ ਭਾਰਤੀ ਸਟਾਰਟਅਪ ਫਰਮਾਂ ਵੱਡੇ ਪੱਧਰ 'ਤੇ ਛਾਂਟੀ ਕਰ ਰਹੀਆਂ ਹਨ। ਆਨਲਾਈਨ ਫੂਡ ਡਿਲੀਵਰੀ ਪਲੇਟਫਾਰਮ ਸਵਿਗੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੰਪਨੀ 380 ਕਰਮਚਾਰੀਆਂ ਦੀ ਛਾਂਟੀ ਕਰ ਰਹੀ ਹੈ ਕਿਉਂਕਿ ਫੂਡ ਡਿਲੀਵਰੀ 'ਚ ਕਮੀ ਆਈ ਹੈ। ਹਾਲ ਹੀ ਵਿਚ ਬਾਈਜੂ ਨੇ 1,100 ਤੋਂ ਵੱਧ ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਤੋਂ ਇਲਾਵਾ Unacademy, Vedantu, Lido, Frontrow, Lido ਵਰਗੀਆਂ ਸਟਾਰਟਅੱਪ ਐਜੂਟੈੱਕ ਕੰਪਨੀਆਂ ਨੇ ਵੀ ਹਜ਼ਾਰਾਂ ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ।