Xiaomi ਨੇ ਭਾਰਤ ਵਿਚ ਲਾਂਚ ਕੀਤਾ Mi ਇਲੈਕਟ੍ਰਿਕ ਟੂਥਬ੍ਰਸ਼, ਜਾਣੋ ਕੀਮਤ ਅਤੇ ਫੀਚਰਸ
ਇਸ ਦੇ ਰੀਅਰ ਵਿਚ ਕੰਪਨੀ ਨੇ ਐਂਟੀ-ਸਲਿਪ ਬੰਪ ਸਟ੍ਰੈਪ...
ਨਵੀਂ ਦਿੱਲੀ: ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ੋਓਮੀ ਨੇ ਅਪਣੀ ਪ੍ਰੋਡਕਸ ਦੀ ਰੇਂਜ਼ ਨੂੰ ਵਧਾਉਂਦੇ ਹੋਏ Mi Electric Toothbrush T300 ਨੂੰ ਭਾਰਤ ਵਿਚ ਲਾਂਚ ਕਰ ਦਿੱਤਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਕਿਸੇ ਵੀ ਆਮ ਟ੍ਰਥਬ੍ਰਸ਼ ਵਿਚ ਦੰਦਾਂ ਦੀ 10 ਗੁਣਾ ਜ਼ਿਆਦਾ ਬਿਹਤਰ ਢੰਗ ਨਾਲ ਸਫ਼ਾਈ ਕਰੇਗਾ। Mi ਇਲੈਕਟ੍ਰਿਕ ਟੂਥਬ੍ਰਸ਼ T300 ਦੀ ਕੀਮਤ 1299 ਰੁਪਏ ਹੈ ਅਤੇ ਇਹ ਸਿਰਫ mi.com ਤੇ ਉਪਲੱਬਧ ਕੀਤਾ ਗਿਆ ਹੈ।
ਇਸ ਦੀ ਡਿਲਵਰੀ 10 ਮਾਰਚ ਤੋਂ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਟੂਥਬ੍ਰਸ਼ ਇਕ ਮਿੰਟ ਵਿਚ 31 ਹਜ਼ਾਰ ਵਾਈਬ੍ਰੇਸ਼ਨ ਪੈਦਾ ਕਰਦਾ ਹੈ। ਇਸ ਵਿਚ ਫਾਸਟ ਚਾਰਜਿੰਗ ਵਾਲੀ ਬਿਲਟ-ਇਨ ਬੈਟਰੀ ਲੱਗੀ ਹੈ ਜੋ ਕਿ 5 ਵੋਲਟ ਦੇ ਚਾਰਜਰ ਜਾਂ ਪਾਵਰਬੈਂਕ ਨਾਲ ਚਾਰਜ ਹੁੰਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬੈਟਰੀ ਇਕ ਵਾਰ ਚਾਰਜ ਹੋਣ ਤੇ 25 ਦਿਨਾਂ ਦਾ ਬੈਟਰੀ ਬੈਕਅਪ ਦੇ ਸਕਦੀ ਹੈ। ਇਸ ਵਿਚ ਆਟੋ ਟਾਈਮਸ ਅਤੇ ਡੂਯੂਲ-ਪ੍ਰੋ ਬ੍ਰਸ਼ ਮੋਡ ਦੀ ਸੁਵਿਧਾ ਮਿਲੇਗੀ।
ਡੂਯੂਲ-ਪ੍ਰੋ ਬ੍ਰਸ਼ ਮੋਡ ਵਿਚ ਸਟੈਂਡਰਡ ਅਤੇ ਜੈਂਟਲ ਮੋਡ ਮਿਲਦੇ ਹਨ ਜਿਸ ਨੂੰ ਯੂਜ਼ਰ ਅਪਣੀ ਜ਼ਰੂਰਤ ਅਨੁਸਾਰ ਸੈਟ ਕਰ ਸਕਦਾ ਹੈ ਉੱਥੇ ਹੀ ਆਟੋ ਟਾਈਮਰ ਦੀ ਗੱਲ ਕੀਤੀ ਜਾਵੇ ਤਾਂ ਇਹ ਟੂਥਬ੍ਰਸ਼ ਵਾਈਬ੍ਰੇਸ਼ਨ ਨੂੰ ਹਰ 30 ਸੈਕਿੰਡ ਤੇ ਰੋਕ ਦਿੰਦਾ ਹੈ ਤਾਂ ਕਿ ਯੂਜ਼ਰ ਇਸ ਨੂੰ ਦੂਜੀ ਸਾਈਡ ਸਵਿਚ ਕਰ ਸਕੇ। ਇਸ ਦੀ ਇਕ ਹੋਰ ਖਾਸੀਅਤ ਇਹ ਵੀ ਹੈ ਕਿ ਇਹ IPX7 ਵਾਟਰ ਰਜਿਸਟੇਂਸ ਹੈ।
ਇਸ ਦੇ ਰੀਅਰ ਵਿਚ ਕੰਪਨੀ ਨੇ ਐਂਟੀ-ਸਲਿਪ ਬੰਪ ਸਟ੍ਰੈਪ ਡਿਜ਼ਾਇਨ ਦਿੱਤਾ ਹੈ ਤਾਂ ਕਿ ਇਹ ਟੂਥਬ੍ਰ ਹੱਥਾਂ ਵਿਚੋਂ ਡਿੱਗੇ ਨਾ। ਕੰਪਨੀ ਦਾ ਦਾਅਵਾ ਹੈ ਕਿ ਇਹ ਮੂੰਹ ਵਿਚ ਛੇ ਵੱਖ-ਵੱਖ ਜੋਨਸ ਨੂੰ ਮਾਨਿਟਰ ਕਰ ਕੇ ਬ੍ਰਸ਼ ਪੋਜੀਸ਼ਨ ਦਾ ਪਤਾ ਲਗਦਾ ਹੈ।
ਇਸ ਟੂਥਬ੍ਰਸ਼ ਵਿਚ ਬਲੂਟੂਥ ਕਨੈਕਟਿਵਿਟੀ ਦੀ ਸੁਵਿਧਾ ਦਿੱਤੀ ਗਈ ਹੈ ਯਾਨੀ ਇਹ Mi ਇਲੈਕਟ੍ਰਿਕ ਟੂਥਬ੍ਰਸ਼ ਕੰਪੈਟਿਬਲ ਸਮਾਰਟਫੋਨ ਐਪ ਨਾਲ ਕਨੈਕਟ ਹੋ ਜਾਂਦਾ ਹੈ। ਇਹ ਐਪ ਡੇਲੀ, ਵੀਕਲੀ ਅਤੇ ਮੰਥਲੀ ਬੇਸਿਸ ਤੇ ਯੂਜ਼ਰਸ ਨਾਲ ਬ੍ਰਸ਼ਿੰਗ ਰਿਪੋਰਟ ਵੀ ਸ਼ੇਅਰ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।