13 ਸਾਲ ਤੋਂ ਘੱਟ ਉਮਰ ਦੇ ਯੂਜ਼ਰਜ਼ ਦੇ ਫ਼ੇਸਬੁਕ ਅਕਾਉਂਟ ਹੋਣਗੇ ਲਾਕ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇ਼ੇਸਬੁਕ ਅਤੇ ਇੰਸਟਾਗ੍ਰਾਮ ਅਪਣੀ ਯੂਜ਼ਰਜ਼ ਪਾਲਿਸੀ ਵਿਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ।  ਕੰਪਨੀ ਹੁਣ ਘੱਟ ਉਮਰ ਦੇ ਯੂਜ਼ਰਜ਼ ਦੀ ਖਾਸ...

Facebook and Instagram

ਸੋਸ਼ਲ ਨੈਟਵਰਕਿੰਗ ਵੈਬਸਾਈਟ ਫੇ਼ੇਸਬੁਕ ਅਤੇ ਇੰਸਟਾਗ੍ਰਾਮ ਅਪਣੀ ਯੂਜ਼ਰਜ਼ ਪਾਲਿਸੀ ਵਿਚ ਵੱਡਾ ਬਦਲਾਅ ਕਰਨ ਜਾ ਰਿਹਾ ਹੈ।  ਕੰਪਨੀ ਹੁਣ ਘੱਟ ਉਮਰ ਦੇ ਯੂਜ਼ਰਜ਼ ਦੀ ਖਾਸ ਨਿਗਰਾਨੀ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਤਹਿਤ ਫ਼ੇਸਬੁਕ ਜਾਂ ਇੰਸਟਾਗ੍ਰਾਮ 'ਤੇ ਅਪਣਾ ਅਕਾਉਂਟ ਬਣਾਉਣ ਲਈ ਯੂਜ਼ਰਜ਼ ਨੂੰ ਆਫੀਸ਼ਿਅਲ ਫੋਟੋ ਆਈਡੀ ਦੇ ਜ਼ਰੀਏ ਅਪਣੀ ਉਮਰ ਦਾ ਸਬੂਤ ਦੇਣਾ ਹੋਵੇਗਾ। ਇਸ ਆਨਲਾਈਨ ਪਲੈਟਫ਼ਾਰਮ 'ਤੇ ਕੰਮ ਕਰਨ ਵਾਲੇ ਮਾਡਰੇਟਰਸ ਹੁਣ ਕਿਸੇ ਯੂਜ਼ਰ ਦੀ ਅਧਿਕਾਰਿਕ ਉਮਰ 13 ਸਾਲ ਤੋਂ ਘੱਟ ਹੋਣ ਦੀ ਸੰਦੇਹ ਹੋਣ 'ਤੇ ਉਸ ਦਾ ਪ੍ਰੋਫਾਈਲ ਲਾਕ ਕਰ ਸਕਣਗੇ।

ਹੁਣੇ ਉਹ ਸਿਰਫ਼ ਘੱਟ ਉਮਰ ਦੇ ਯੂਜ਼ਰਜ਼ ਦੇ ਅਕਾਉਂਟ ਦੀ ਜਾਂਚ ਕਰ ਸਕਦੀ ਹੈ। ਸੋਸ਼ਲ ਨੈਟਵਰਕਿੰਗ ਕੰਪਨੀ ਨੇ ਬਦਲਾਅ ਚੈਨਲ 4 'ਤੇ ਦਿਖਾਈ ਗਈ ਇਕ ਡਾਕਿਊਮੈਂਟਰੀ ਤੋਂ ਬਾਅਦ ਕੀਤਾ ਹੈ। ਇਸ ਵਿਚ ਕੰਪਨੀ  ਦੇ ਮਾਡਰੇਟਰਸ ਦੁਆਰਾ ਇਸਤੇਮਾਲ ਕੀਤੀ ਜਾ ਰਹੀ ਮੌਜੂਦਾ ਪਾਲਿਸੀ ਦੇ ਬਾਰੇ ਵਿਚ ਦੱਸਿਆ ਗਿਆ ਸੀ। ਪਿਛਲੇ ਸਾਲ ਨਵੰਬਰ ਵਿਚ ਆਫਕਾਮ ਦੀ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਗਿਆ ਸੀ ਕਿ ਬ੍ਰੀਟੇਨ ਵਿਚ 12 ਸਾਲ ਦੀ ਉਮਰ ਦੇ ਅੱਧੇ ਤੋਂ ਜ਼ਿਆਦਾ ਬੱਚੇ ਅਤੇ 10 ਸਾਲ ਦੀ ਉਮਰ ਦੇ ਇਕ ਚੌਥਾਈ ਬੱਚਿਆਂ ਦਾ ਸੋਸ਼ਲ ਮੀਡੀਆ 'ਤੇ ਅਪਣਾ ਅਕਾਉਂਟ ਹੈ।

ਫ਼ੇਸਬੁਕ ਅਤੇ ਇੰਸਟਾਗ੍ਰਾਮ 'ਤੇ ਅਕਾਉਂਟ ਬਣਾਉਣ ਲਈ ਯੂਜ਼ਰਜ਼ ਦੀ ਉਮਰ 13 ਸਾਲ ਤੋਂ ਜ਼ਿਆਦਾ ਹੋਣ ਦਾ ਨਿਯਮ ਹੈ। ਦਰਅਸਲ ਅਮਰੀਕਾ ਵਿਚ ਯੂਐਸ ਚਾਈਲਡ ਆਨਲਾਈਨ ਪ੍ਰਾਈਵੇਸੀ ਪ੍ਰੋਟੈਕਸ਼ਨ ਐਕਟ ਦੇ ਮੁਤਾਬਕ ਲੋਕਾਂ ਦਾ ਨਿਜੀ ਡਾਟਾ ਜੁਟਾਉਣ ਲਈ ਕੰਪਨੀਆਂ ਨੂੰ 13 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੇ ਮਾਤਾ - ਪਿਤਾ ਜਾਂ ਗਾਰਡਿਅਨ ਤੋਂ ਇਜਾਜ਼ਤ ਲੈਣਾ ਜ਼ਰੂਰੀ ਨਹੀਂ ਹੈ।

ਹੁਣ ਤੱਕ ਫ਼ੇਸਬੁਕ ਅਤੇ ਇੰਸਟਾਗ੍ਰਾਮ ਨੇ ਇਸ ਨਿਯਮ ਦੇ ਤਹਿਤ ਦਿਸ਼ਾ ਨਿਰਦੇਸ਼ ਬਣਾਉਣ ਲਈ ਕੋਈ ਖਾਸ ਉਪਾਅ ਨਹੀਂ ਕੀਤਾ ਸੀ। ਇਨ੍ਹਾਂ ਦੋਹਾਂ ਹੀ ਵੈਬਸਾਈਟ 'ਤੇ ਨਵਾਂ ਅਕਾਉਂਟ ਬਣਾਉਂਦੇ ਸਮੇਂ ਯੂਜ਼ਰ ਤੋਂ ਉਨ੍ਹਾਂ ਦੀ ਜਨਮਮਿਤੀ ਤਾਂ ਪੁੱਛੀ ਜਾਂਦੀ ਸੀ ਪਰ ਉਨ੍ਹਾਂ ਨੂੰ ਸਬੂਤ ਕਰਨ ਨੂੰ ਨਹੀਂ ਕਿਹਾ ਜਾਂਦਾ ਸੀ। ਇਸ ਤੋਂ ਘੱਟ ਉਮਰ ਦੇ ਯੂਜ਼ਰਜ਼ ਅਪਣੀ ਅਸਲੀ ਜਨਮਮਿਤੀ ਛੁਪਾ ਕੇ ਅਰਾਮ ਨਾਲ ਅਪਣਾ ਅਕਾਉਂਟ ਬਣਾ ਲੈਂਦੇ ਸਨ।