ਤੁਹਾਡੇ ਫੋਨ ਲਈ ਖਤਰਨਾਕ ਹਨ ਇਹ 27 Apps, ਗੂਗਲ ਨੇ ਪਲੇ ਸਟੋਰ ਤੋਂ ਕੀਤੇ ਡਿਲੀਟ

ਏਜੰਸੀ

ਜੀਵਨ ਜਾਚ, ਤਕਨੀਕ

ਗੂਗਲ ਨੇ ਅਪਣ ਪਲੇ ਸਟੋਰ ਵਿਚੋਂ 27 ਐਂਡ੍ਰਾਇਡ ਐਪਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਐਪਸ ਯੂਜ਼ਰਜ਼ ਨੂੰ ਨਕਲੀ ਪਲੇ ਸਟੋਰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ।

Google removes 27 apps that guided users to fake Play Store

ਨਵੀਂ ਦਿੱਲੀ: ਗੂਗਲ ਨੇ ਅਪਣ ਪਲੇ ਸਟੋਰ ਵਿਚੋਂ 27 ਐਂਡ੍ਰਾਇਡ ਐਪਸ ਨੂੰ ਡਿਲੀਟ ਕਰ ਦਿੱਤਾ ਹੈ। ਇਹ ਐਪਸ ਯੂਜ਼ਰਜ਼ ਨੂੰ ਨਕਲੀ ਪਲੇ ਸਟੋਰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੇ ਸਨ। ਕਵਿੱਕ ਹੀਲ ਤਕਨਾਲੋਜੀ ਨੇ ਇਹਨਾਂ ਮੈਲਿਸ਼ਿਸ ਐਪਸ ਦੀ ਪਛਾਣ ਕੀਤੀ ਅਤੇ ਗੂਗਲ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਕਵਿੱਕ ਹੀਲ ਸਕਿਉਰਿਟੀ ਲੈਬ ਨੇ ਦੱਸਿਆ ਕਿ ਇਹਨਾਂ ਐਪਸ ਨੂੰ ਐਡਵੇਅਰ ਨੂੰ ਪ੍ਰਭਾਵਿਤ ਕਰਨ ਲਈ  ਬਣਾਇਆ ਗਿਆ ਸੀ ਅਤੇ ਇਹ ਯੂਜ਼ਰਸ ਨੂੰ ਲਗਾਤਾਰ ਨਕਲੀ ‘ਪਲੇ ਸਟੋਰ’ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦੀਆਂ ਸਨ।

ਇਹ ਐਪਸ ਯੂਜ਼ਰਸ ਨੂੰ ਗੇਮ ਖੇਡਣ ਲਈ ਗੂਗਲ ਪਲੇ ਸਟੋਰ ਇੰਸਟਾਲ ਕਰਨ ਲਈ ਕਹਿੰਦੀਆਂ ਸਨ। ਜੇਕਰ ਯੂਜ਼ਰ ਅਜਿਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਲਗਾਤਾਰ ਇੰਸਟਾਲ ਕਰਨ ਦਾ ਪਾਪ-ਅੱਪ ਦਿਖਈ ਦਿੰਦਾ ਸੀ। ਜੇਕਰ ਕੋਈ ਨਕਲੀ ਗੂਗਲ ਪਲੇ ਸਟੋਰ ਇੰਸਟਾਲ ਕਰ ਲੈਂਦਾ ਸੀ ਤਾਂ ਉਸ ਨੂੰ ਵਾਰ-ਵਾਰ ਸਕਰੀਨ ਵਿਗਿਆਪਨ ਦਿਖਣੇ ਸ਼ੁਰੂ ਹੋ ਜਾਂਦੇ ਸਨ।

ਇਹ ਐਪਸ ਬੈਕਗ੍ਰਾਊਂਡ ਵਿਚ ਹਮੇਸ਼ਾਂ ਚੱਲਦੀਆਂ ਰਹਿੰਦੀਆਂ ਸਨ ਅਤੇ ਜਦੋਂ ਤੱਕ ਇਸ ਨੂੰ ਮੈਨੂਅਲੀ ਅਨਇੰਸਟਾਲ ਨਹੀਂ ਕੀਤਾ ਜਾਂਦਾ, ਇਹ ਜ਼ਬਰਦਸਤੀ ਵਿਗਿਆਪਨ ਪਾਪ-ਅੱਪ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਫਰਜ਼ੀ ਐਪਸ ਨੂੰ ਲੈ ਕੇ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਐਡਵੇਅਰ ਐਪਸ ਦਾ ਮਕਸਦ ਵਾਰ-ਵਾਰ ਵਿਗਿਆਪਨ ਦਿਖਾ ਕੇ ਪੈਸੇ ਕਮਾਉਣਾ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਫਰਜ਼ੀ ਐਪਸ ਨਾਲ ਯੂਜ਼ਰਸ ਮੋਬਾਇਲ ਡਾਟਾ ਨੂੰ ਵੀ ਖਤਰਾ ਰਹਿੰਦਾ ਹੈ।

ਕਵਿੱਕ ਹੀਲ ਨੇ ਕਿਹਾ ਕਿ ਇਹਨਾਂ ਸਾਰੀਆਂ ਐਪਸ ਨੂੰ ਇਕ ਹੀ ਡਿਵੈਲਪਰ AFAD ਡ੍ਰਿਫ਼ਟ ਰੇਸਰ ਨੇ ਬਣਾਇਆ ਹੈ ਅਤੇ ਸਾਰਿਆਂ ਐਪਸ ਕਾਰ ਰੇਸਿੰਗ ਗੇਮ ਕੈਟੇਗਰੀ ਦੀਆਂ ਸਨ। ਇਸ ਵਿਚ SLS Car Drift, Amarok Car Drift, M3 Sports Car Drift, Cio Sport Car drift, Mustang Car Drift, Skyline GTR Car Drift, Cooper Car Drift, Mustang 74 Car Drift, F500 Car Drift ਨਾਂਅ ਦੀਆਂ ਕਾਰ ਰੇਸਿੰਗ ਐਪਸ ਸ਼ਾਮਲ ਹਨ।

ਤਕਨੀਕ ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ