Jio ਦਾ ਯੂਜ਼ਰਸ ਨੂੰ ਇੱਕ ਹੋਰ ਝਟਕਾ

ਏਜੰਸੀ

ਜੀਵਨ ਜਾਚ, ਤਕਨੀਕ

ਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਨੇ ਇਕ ਵਾਰ ਫਿਰ ਤੋਂ ਯੂਜ਼ਰਸ ਨੂੰ ਝਟਕਾ ਦਿੱਤਾ ਹੈ।...

Reliance Jio

ਨਵੀਂ ਦਿੱਲੀ : ਦੇਸ਼ ਦੀ ਦੂਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ Reliance Jio ਨੇ ਇਕ ਵਾਰ ਫਿਰ ਤੋਂ ਯੂਜ਼ਰਸ ਨੂੰ ਝਟਕਾ ਦਿੱਤਾ ਹੈ। ਕੰਪਨੀ ਨੇ ਚੁਪਕੇ ਤੋਂ ਆਪਣੇ Rs 19 ਤੇ Rs 52 ਵਾਲੇ ਸੇਸ਼ੈ ਰਿਚਾਰਜ ਪੈਕੇਜ਼ ਨੂੰ ਬੰਦ ਕਰ ਦਿੱਤਾ ਹੈ। ਕੰਪਨੀ ਨੇ ਇਹ ਕਦਮ 9 ਅਕਤੂਬਰ ਨੂੰ IUC ਪੈਕਸ ਨੂੰ ਲਾਂਚ ਕਰਨ ਤੋਂ ਬਾਅਦ ਚੁੱਕਿਆ ਹੈ। ਦੱਸ ਦੇਈਏ ਕਿ ਇਸ ਨਿਰਦੇਸ਼ ਤੋਂ ਬਾਅਦ Jio ਨੇ 10 ਅਕਤੂਬਰ ਤੋਂ ਬਾਅਦ ਇਹ ਰਿਚਾਰਜ ਕਰਨ ਵਾਲੇ ਯੂਜ਼ਰਸ ਲਈ IUC ਪੈਕ ਲਾਂਚ ਕੀਤੇ ਹਨ।

ਇਹ IUC ਪੈਕ ਉਨ੍ਹਾਂ ਯੂਜ਼ਰਸ ਲਈ ਹੋਣਗੇ, ਜੋ Jio ਤੋਂ ਇਲਾਵਾ ਕਿਸੇ ਹੋਰ ਨੈਟਵਰਕ 'ਤੇ ਕਾਲ ਕਰਦੇ ਹਨ। IUC ਪੈਕ ਤਹਿਤ ਕੰਪਨੀ ਨੇ ਚਾਰ ਪਲਾਨ ਲਾਂਚ ਕੀਤੇ ਹਨ। ਇਨ੍ਹਾਂ ਪਲਾਨ 'ਚ ਯੂਜ਼ਰਸ ਨੂੰ IUC ਮਿੰਟ ਨਾਲ-ਨਾਲ ਜ਼ਿਆਦਾ ਡਾਟਾ ਵੀ ਆਫਰ ਕੀਤਾ ਜਾ ਰਿਹਾ ਹੈ। Jio ਦੇ Rs19 ਵਾਲੇ ਪੈਕ ਦੀ ਗੱਲ ਕਰੀਏ ਤਾਂ ਇਸ ਰਿਚਾਰਜ ਪੈਕ 'ਚ ਯੂਜ਼ਰਸ ਨੂੰ ਇਕ ਦਿਨ ਲਈ ਅਨਲਿਮੇਟਿਡ ਵਾਇਸ ਕਾਲਿੰਗ ਦੇ ਨਾਲ-ਨਾਲ 150MB ਡਾਟਾ ਦਾ ਵੀ ਲਾਭ ਮਿਲਦਾ ਸੀ।

ਇਸ ਤੋਂ ਇਲਾਵਾ ਯੂਜ਼ਰਸ ਨੂੰ 20SMS ਦਾ ਵੀ ਫਾਇਦਾ ਹੁੰਦਾ ਸੀ। ਉੱਥੇ Rs 52 ਦੇ ਰਿਚਾਰਜ ਪੈਕ 'ਚ ਯੂਜ਼ਰਜ਼ ਨੂੰ ਅਨਲਿਮੇਟਿਡ ਵਾਇਸ ਕਾਲਿੰਗ ਦੇ ਨਾਲ 1.05GB ਡਾਟਾ ਦਾ ਫਾਇਦਾ ਕੁੱਲ 7 ਦਿਨਾਂ ਦੀ ਵੈਲੀਡਿਟੀ ਨਾਲ ਆਫਰ ਕੀਤਾ ਜਾਂਦਾ ਸੀ। ਇਸ ਪਲਾਨ ਨਾਲ 70SMS ਦਾ ਵੀ ਫਾਇਦਾ ਮਿਲਦਾ ਸੀ। Jio ਯੂਜ਼ਰਸ ਨੂੰ ਹੋਰ ਨੈਟਵਰਕ 'ਤੇ ਕਾਲ ਕਰਨ ਲਈ RS 10 ਤੋਂ ਲੈ ਕੇ Rs 1,000 ਤਕ ਦੇ IUC ਰਿਚਾਰਜ ਕਰਾਉਣ ਦੀ ਸੁਵਿਧਾ ਹੈ।

ਹਾਲਾਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ Jio ਦੇ ਸੇਸ਼ੈ ਪੈਕਸ ਜਨਵਰੀ 2020 ਤੋਂ ਫਿਰ ਤੋਂ ਵਾਪਸ ਆ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ TRAI ਨੇ IUC ਨੂੰ ਖ਼ਤਮ ਕਰਨ ਦੀ ਸਮੇਂਸੀਮਾ 1 ਜਨਵਰੀ 2020 ਤੈਅ ਕੀਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।