ਰਿਲਾਇੰਸ JIO ਨੇ ਫਿਰ ਕੀਤਾ ਵੱਡਾ ਐਲਾਨ, ਮਿਲੇਗੀ ਗ੍ਰਾਹਕਾਂ ਨੂੰ ਰਾਹਤ

ਏਜੰਸੀ

ਜੀਵਨ ਜਾਚ, ਤਕਨੀਕ

ਰਿਲਾਇੰਸ ਜੀਓ ਨੇ ਇਕ ਵਾਰ ਫਿਰ ਆਪਣੇ ਗ੍ਰਾਹਕਾਂ ਲਈ ਵੱਡਾ ਐਲਾਨ ਕੀਤਾ ਹੈ। ਰਿਲਾਇੰਸ ਜੀਓ ਵੱਲੋਂ ਕਿਹਾ ਗਿਆ

Reliance Jio

ਨਵੀਂ ਦਿੱਲੀ : ਰਿਲਾਇੰਸ ਜੀਓ ਨੇ ਇਕ ਵਾਰ ਫਿਰ ਆਪਣੇ ਗ੍ਰਾਹਕਾਂ ਲਈ ਵੱਡਾ ਐਲਾਨ ਕੀਤਾ ਹੈ। ਰਿਲਾਇੰਸ ਜੀਓ ਵੱਲੋਂ ਕਿਹਾ ਗਿਆ ਹੈ ਕਿ ਉਸ ਦੇ ਜਿਨ੍ਹਾਂ ਗ੍ਰਾਹਕਾਂ ਨੇ 9 ਅਕਤੂਬਰ ਜਾਂ ਉਸ ਤੋਂ ਪਹਿਲਾਂ ਆਪਣੇ ਨੰਬਰ 'ਤੇ ਰੀਚਾਰਜ ਕਰਵਾਇਆ ਹੈ ਤਾਂ ਉਹ ਗ੍ਰਾਹਕ ਉਸ ਰੀਚਾਰਜ ਪਲੈਨ ਦੇ ਖਤਮ ਹੋਣ ਤੱਕ ਦੂਜੇ ਨੈੱਟਵਰਕ 'ਤੇ ਵੀ ਫ੍ਰੀ ਕਾਲਿੰਗ ਕਰ ਸਕਣਗੇ।  ਹਾਲਾਂਕਿ ਜਦੋਂ ਇਹ ਪਲੈਨ ਖ਼ਤਮ ਹੋ ਜਾਵੇਗਾ ਤਾਂ ਗ੍ਰਾਹਕਾਂ ਨੂੰ ਦੂਜੇ ਨੈੱਟਵਰਕ 'ਤੇ ਕਾਲਿੰਗ ਕਰਨ ਲਈ ਪੈਸੇ ਦੇਣੇ ਹੋਣਗੇ। ਰਿਲਾਇੰਸ ਜੀਓ ਵਲੋਂ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ।

ਦੱਸ ਦੇਈਏ ਕਿ 9 ਅਕਤੂਬਰ ਨੂੰ ਰਿਲਾਇੰਸ ਜੀਓ ਨੇ ਐਲਾਨ ਕੀਤਾ ਸੀ ਕਿ ਹੁਣ ਜੀਓ ਗ੍ਰਾਹਕਾਂ ਨੂੰ ਦੂਜੇ ਨੈੱਟਵਰਕ 'ਤੇ ਕਾਲ ਕਰਨ ਲਈ ਪੈਸੇ ਦੇਣੇ ਹੋਣਗੇ। ਦਰਅਸਲ ਇੰਟਰਕੁਨੈਕਟ ਯੂਸੇਜ਼ ਚਾਰਜ (IUC) ਦੇ ਨਿਯਮ ਤਹਿਤ ਇਕ ਨੈੱਟਵਰਕ ਤੋਂ ਦੂਜੇ ਨੈੱਟਵਰਕ ’ਤੇ ਕਾਲ ਕਰਨ ਵਾਲੇ ਨੂੰ 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਭੁਗਤਾਨ ਕਰਨਾ ਹੁੰਦਾ ਹੈ। ਹੁਣ ਤਕ ਜੀਓ ਆਪਣੇ ਵਲੋਂ ਹੀ ਇਹ ਭੁਗਤਾਨ ਕਰ ਰਿਹਾ ਸੀ। ਹਾਲਾਂਕਿ, ਜੀਓ ਨੇ ਆਪਣੇ ਗ੍ਰਾਹਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਸ਼ੁਲਕ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਆਈ.ਯੂ.ਸੀ. ਦਾ ਚਾਰਜ ਘੱਟ ਕੇ ਜ਼ੀਰੋ ਨਹੀਂ ਹੋ ਜਾਂਦਾ। 

ਫ੍ਰੀ ਡਾਟੇ ਦਾ ਐਲਾਨ
ਹਾਲਾਂਕਿ ਇਨ੍ਹਾਂ ਚਾਰਜਿਸ ਦਾ ਗ੍ਰਾਹਕਾਂ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਾ ਪੈਣ ਦੀ ਉਮੀਦ ਹੈ ਕਿਉਂਕਿ ਰਿਲਾਇੰਸ ਨੇ ਜੋ ਟਾਪ-ਅਪ ਇਸ ਲਈ ਜਾਰੀ ਕੀਤਾ ਹੈ, ਉਸ ਵਿਚ ਪ੍ਰਾਈਜ਼ ਦੇ ਹਿਸਾਬ ਨਾਲ ਗ੍ਰਾਹਕਾਂ ਨੂੰ ਫ੍ਰੀ ਡਾਟਾ ਦਿੱਤਾ ਜਾ ਰਿਹਾ ਹੈ। ਦੱਸ ਦੇਈਏ ਕਿ ਜੀਓ ਨੇ ਇਸ ਲਈ 10, 20, 50 ਅਤੇ 100 ਰੁਪਏ ਦੇ ਟਾਪ-ਅੱਪ ਜਾਰੀ ਕੀਤੇ ਹਨ। ਇਨ੍ਹਾਂ ਟਾਪ-ਅੱਪਸ ਦਾ ਇਸਤੇਮਾਲ ਕਰਕੇ ਗ੍ਰਾਹਕ ਦੂਜੇ ਨੈੱਟਵਰਕ ਦੇ ਗ੍ਰਾਹਕਾਂ ਨਾਲ ਗੱਲ ਕਰ ਸਕਣਗੇ। ਇਸ ਦੇ ਬਾਵਜੂਦ ਜੀਓ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਕਿ ਗ੍ਰਾਹਕਾਂ 'ਤੇ ਜ਼ਿਆਦਾ ਅਸਰ ਨਾ ਪਵੇ, ਇਸ ਲਈ ਜੀਓ ਨੇ ਫ੍ਰੀ ਡਾਟਾ ਉਪਲੱਬਧ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਟਾਪ-ਅਪ ’ਚ 10 ਰੁਪਏ ’ਚ 1  ਜੀ.ਬੀ., 20 ਰੁਪਏ ’ਚ 2 ਜੀ.ਬੀ. 50 ਰੁਪਏ ’ਚ 5 ਜੀ.ਬੀ. ਅਤੇ 100 ਰੁਪਏ ’ਚ 10 ਜੀ.ਬੀ. ਡਾਟਾ ਮਿਲੇਗਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।