UIDAI ਲੈ ਕੇ ਆਈ ਹੈ ਨਵੀਂ ਐਪ, ਘਰ ਬੈਠੇ ਹੀ ਹੋਣਗੇ ਆਧਾਰ ਕਾਰਡ ਨਾਲ ਜੁੜੇ ਸਾਰੇ ਕੰਮ!

ਏਜੰਸੀ

ਜੀਵਨ ਜਾਚ, ਤਕਨੀਕ

ਜਾਣੋ ਕੀ ਕੀ ਹੋਣਗੇ ਫਾਇਦੇ

Uidai launched new mobile app

ਨਵੀਂ ਦਿੱਲੀ:  ਆਧਾਰ ਕਾਰਡ ਹਰੇਕ ਭਾਰਤੀ ਨਾਗਰਿਕ ਲਈ ਮਹੱਤਵਪੂਰਨ ਦਸਤਾਵੇਜ਼ ਹੈ। ਆਧਾਰ ਕਾਰਡ ਸਿਰਫ ਇਕ ਦਸਤਾਵੇਜ਼ ਹੀ ਨਹੀਂ ਸਗੋਂ ਇਕ ਪਛਾਣ-ਪੱਤਰ ਵੀ ਹੈ। ਕਿਸੇ ਵੀ ਵਿੱਤੀ ਲੈਣ-ਦੇਣ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਲਈ ਆਧਾਰ ਬੇਹੱਦ ਜ਼ਰੂਰੀ ਹੈ। ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਸੇਵਾਵਾਂ ਮੁਹੱਈਆ ਕਰਾਉਣ ਲਈ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ ਵਿਲੱਖਣ ਪਛਾਣ ਅਥਾਰਟੀ ਆਫ਼ ਇੰਡੀਆ (UIDAI) ਨੇ ਟਵੀਟ ਕਰ ਕੇ ਜਨਤਾ ਨੂੰ ਅਹਿਮ ਜਾਣਕਾਰੀ ਦਿੱਤੀ ਹੈ।

ਨਾਲ ਹੀ UIDAI ਨੇ ਟਵੀਟ ’ਚ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਧਾਰ ਦੀ ਪੁਰਾਣੀ ਐਪ ਡਾਊਨਲੋਡ ਕੀਤੀ ਹੋਈ ਹੈ ਉਹ ਇਸ ਨੂੰ ਅਨ-ਇੰਸਟਾਲ ਕਰਨ ਅਤੇ ਨਵੀਂ ਐਪ ਡਾਊਨਲੋਡ ਕਰ ਲੈਣ। ਇਹ ਐਪ ਐਂਡਰਾਇਡ ਦੇ ਗੂਗਲ ਪਲੇਅ ਦੇ ਨਾਲ ਹੀ ਆਈ.ਓ.ਐੱਸ. ਦੇ ਐਪ ਸਟੋਰ ’ਤੇ ਵੀ ਉਪਲੱਬਧ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।