ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਦੀ ਆਖਰੀ ਤਰੀਕ 31 ਦਸੰਬਰ ਤੱਕ ਵਧਾਈ

ਏਜੰਸੀ

ਜੀਵਨ ਜਾਚ, ਤਕਨੀਕ

ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਹੈ।

PAN-Aadhaar linking last date extended to Dec 31

ਨਵੀਂ ਦਿੱਲੀ: ਪੈਨ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ ਵਧਾ ਕੇ 31 ਦਸੰਬਰ 2019 ਕਰ ਦਿੱਤੀ ਗਈ ਹੈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਸ਼ਨੀਵਾਰ ਨੂੰ ਇਸ ਬਾਰੇ ਆਦੇਸ਼ ਜਾਰੀ ਕੀਤਾ ਹੈ। ਪਹਿਲਾਂ ਇਹ ਸਮਾਂ ਸੀਮਾ 30 ਸਤੰਬਰ ਸੀ। ਪੈਨ ਕਾਰਡ ਦੀ ਵਰਤੋਂ ਆਮਦਨ ਕਰ ਰਿਟਰਨ ਭਰਨ ਲਈ ਹੁੰਦੀ ਹੈ।

ਇਹ ਸੱਤਵੀਂ ਵਾਰ ਹੈ ਜਦੋਂ ਸਰਕਾਰ ਨੇ ਅਧਾਰ ਨੂੰ ਪੈਨ ਨਾਲ ਜੋੜਨ ਦੀ ਤਰੀਕ ਵਧਾਈ ਹੈ। ਆਮਦਨ ਟੈਕਸ ਭਰਨ ਲਈ ਅਧਾਰ ਨੂੰ ਪੈਨ ਨਾਲ ਜੋੜਨਾ ਲਾਜ਼ਮੀ ਹੋ ਚੁੱਕਾ ਹੈ। ਇਸ ਲਈ ਹੁਣ ਹੀ ਇਨ੍ਹਾਂ ਦੋਹਾਂ ਨੂੰ ਲਿੰਕ ਕਰ ਲਓ। ਇਸ ਹਾਲਤ 'ਚ ਕਈ ਜਗ੍ਹਾ ਵਿੱਤੀ ਲੈਣ-ਦੇਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਸੁਪਰੀਮ ਕੋਰਟ ਵੀ ਪੈਨ-ਅਧਾਰ ਲਿੰਕਿੰਗ ਨੂੰ ਲਾਜ਼ਮੀ ਬਣਾਉਣ ਵਾਲੀ ਇਨਕਮ ਟੈਕਸ ਦੀ ਧਾਰਾ 139-ਏਏ ਨੂੰ ਬਰਕਰਾਰ ਰੱਖ ਚੁੱਕਾ ਹੈ।

31 ਮਾਰਚ 2019 ਤਕ 44.57 ਕਰੋੜ ਤੋਂ ਵੱਧ ਟੈਕਸਦਾਤਾਵਾਂ ਨੂੰ ਪੈਨ ਜਾਰੀ ਕੀਤੇ ਗਏ ਹਨ। ਇਨ੍ਹਾਂ 'ਚੋਂ ਤਕਰੀਬਨ 98 ਫੀਸਦੀ ਨਿੱਜੀ ਟੈਕਸਦਾਤਾ ਹਨ। ਉੱਥੇ ਹੀ, ਹੁਣ ਤਕ 124.45 ਕਰੋੜ ਤੋਂ ਵੱਧ ਆਧਾਰ ਪਛਾਣ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ। ਇਸ ਸਾਲ ਦੇ ਸ਼ੁਰੂ 'ਚ ਆਧਾਰ 'ਤੇ ਸੁਪਰੀਮ ਕੋਰਟ ਦਾ ਫੈਸਲਾ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਜੇਕਰ ਕਿਸੇ ਕੋਲ ਆਧਾਰ ਤੇ ਪੈਨ ਦੋਵੇਂ ਹਨ, ਤਾਂ ਉਨ੍ਹਾਂ ਨੂੰ ਜੋੜਨਾ ਲਾਜ਼ਮੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।